ਗੁਰਨਾਮ ਸਿੰਘ ਰਾਮਗੜੀਆ
ਅਸੰਧ/13 ਮਈ : ਉਪਮੰਡਲ ਦੇ ਪਿੰਡ ਗੋਲੀ ਵਿੱਚ ਰਾਤੀ ਕਰੀਬ 1 ਵਜੇ ਕਿਸੀ ਕਾਰਨ ਕਰਕੇ ਅੱਗ ਲੱਗ ਗਈ। ਸੁੱਤੇ ਪਏ ਲੋਕਾਂ ਨੂੰ ਵਿਸ਼ਣੂ ਸ਼ਰਮਾ ਦੇ ਪਸ਼ੂਆਂ ਦੇ ਵਾੜੇ ’ਚ ਅੱਗ ਦੀਆਂ ਲਪਟਾਂ ਵਿਖਾਈ ਦਿੱਤੀਆਂ ਤਾਂ ਲੋਕ ਨੇ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤਾ। ਲੇਕਿਨ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਪਿੰਡ ਵਾਲਿਆਂ ਨੇ ਦੱਸਿਆ ਕਿ ਅੱਗ ਦੀ ਘਟਨਾ ਦੀ ਸੂਚਨਾ ਦੇਣ ਦੇ ਬਾਵਜੂਦ ਪੌਣਾ ਘੰਟਾ ਦੇਰ ਰਾਤ ਤੱਕ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ । ਤੱਦ ਤੱਕ ਦੋ ਟਰੈਕਟਰ, ਇੱਕ ਬੁਲਟ ਮੋਟਰਸਾਈਕਲ, 6 ਡਰੰਮ ਡੀਜ਼ਲ, ਇੱਕ ਰੋਟਾਵੇਟਰ ਤੇ ਇੱਕ ਸੁਹਾਗਾ ਸੜ ਕੇ ਸੁਆਹ ਹੋ ਗਏ। ਪਸ਼ੂਆਂ ਦੇ ਵਾੜੇ ਵਿੱਚ ਬੱਝੀਆਂ ਚਾਰ ਮੱਝਾ ਅਤੇ ਦੋ ਕੱਟੇ ਵੀ ਬੁਰੀ ਤਰ੍ਹਾਂ ਅੱਗ ਵਿੱਚ ਝੁਲਸ ਗਏ। ਜਿਨ੍ਹਾਂ ਵਿਚੋਂ ਇੱਕ ਮੱਝ ਦੀ ਮੌਕੇ ਉੱਤੇ ਹੀ ਮੌਤ ਹੋ ਗਈ।