ਪੀ.ਪੀ. ਵਰਮਾ
ਪੰਚਕੂਲਾ/13 ਮਈ : ਆਈਟੀਬੀਪੀ ਭਾਨੂੰ ਟ੍ਰੇਨਿੰਗ ਸੈਂਟ ਪੰਚਕੂਲਾ ਨੇ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ। ਇਹ ਸਿਲਾਈ ਮਸ਼ੀਨਾਂ ਹਿਮਵੀਰ ਵਾਈਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀਮਤੀ ਰੀਤੂ ਅਰੋੜਾਂ ਦੇ ਉਪਰਾਲੇ ਨਾਲ ਵੰਡੀਆਂ ਗਈਆਂ। ਇਹ ਸਿਲਾਈ ਮਸ਼ੀਨਾਂ ਊਸ਼ਾ ਮਸ਼ੀਨ ਕੰਪਨੀ ਵੱਲੋਂ ਦਿੱਤੀਆਂ ਗਈਆਂ ਸਨ। ਇਹ ਸਿਲਾਈ ਮਸ਼ੀਨਾਂ ਲੋੜਬੰਦ ਮਹਿਲਾਵਾਂ ਨੂੰ ਸ੍ਰੀਮਤੀ ਸੰਤੋਸ਼ ਦੂਹਨ ਵੱਲੋਂ ਵੰਡੀਆਂ ਗਈਆਂ। ਹਿਮਵੀਰ ਵਾਈਸ ਐਸੋਸੀਏਸ਼ਨ ਵੱਲੋਂ ਮਹਿਲਾਵਾਂ ਦੀ ਸਿਲਾਈ ਸਿਖਾਉਣ ਲਈ ਇੱਕ 15 ਦਿਨ ਦੀ ਵਰਕਸ਼ਾਪ ਵੀ ਲਗਾਈ ਗਈ ਸੀ।
ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੇ ਦੌਰਾਨ ਆਈਟੀਵੀਪੀ ਭਾਨੂੰ ਦੇ ਆਈਜੀ ਈਸ਼ਵਰ ਸਿੰਘ ਦੂਹਨ ਅਤੇ ਹੋਰ ਕਈ ਅਧਿਕਾਰੀ ਮੌਜੂਦ ਸਨ।