ਸੁਰਿੰਦਰਪਾਲ ਸਿੰਘ
ਕਾਲਾਂਵਾਲੀ/13 ਮਈ : ਸਿਰਸਾ ਜ਼ਿਲ੍ਹੇ ਦੇ ਪਿੰਡ ਤਲਵਾੜਾ ਖੁਰਦ ਵਿਖੇ ਸਥਿਤ ਵਿਸ਼ਵਕਰਮਾ ਮੰਦਰ ਦੀ ਗੋਲਕ ਦਾ ਜਿੰਦਰਾ ਤੋੜਕੇ ਚੋਰਾਂ ਨੇ ਕਰੀਬ 30 ਹਜ਼ਾਰ ਰੁਪਏ ਚੋਰੀ ਕਰ ਲਏ। ਮੰਦਰ ਦੇ ਪੁਜਾਰੀ ਗਨੇਸ਼ਾ ਰਾਮ ਨੇ ਦੱਸਿਆ ਕਿ ਸਵੇਰੇ ਉਹ ਪੂਜਾ-ਪਾਠ ਕਰਕੇ ਘਰ ਚਲਾ ਗਿਆ ਪਰ ਜਦੋ ਆਥਣ ਵੇਲੇ ਆ ਕੇ ਵੇਖਿਆ ਤਾਂ ਮੰਦਰ ਦੀ ਗੋਲਕ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਗੋਲਕ ਵਿੱਚੋਂ ਚੋਰਾਂ ਨੇ ਕਰੀਬ 30 ਹਜ਼ਾਰ ਰੁਪਏ ਚੋਰੀ ਕਰ ਲਏ। ਪੁਜਾਰੀ ਗਨੇਸ਼ਾ ਰਾਮ ਨੇ ਇਸਦੀ ਸੂਚਨਾ ਮੰਦਰ ਕਮੇਟੀ ਦੇ ਅਹੁਦੇਦਾਰਾਂ ਭੀਮਸੇਨ,ਗੁਰਨਾਮ ਸਿੰਘ ਅਤੇ ਪ੍ਰੀਤਮ ਸਿੰਘ ਨੂੰ ਦਿੱਤੀ। ਉਨਾਂ ਮੌਕੇ ਤੇ ਆ ਕੇ ਪੁੱਛਗਿੱਛ ਕੀਤੀ ਪਰ ਚੋਰੀ ਦਾ ਕੋਈ ਪਤਾ ਨਹੀ ਲੱਗ ਸਕਿਆ। ਐਲਨਾਬਾਦ ਪੁਲੀਸ ਨੇ ਪੁਜਾਰੀ ਦੀ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।