ਯਾਦਵਿੰਦਰ ਸਿੰਘ ਤਪਾ
ਤਪਾ ਮੰਡੀ/13 ਮਈ : ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਜ ਹਲਕੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਆਪਣੇ ਦਫਤਰ ‘ਚੋਂ ਅਪੀਲ ਕੀਤੀ ਕਿ ਉਹ ਅਪਣੇ ਦਫਤਰਾਂ ‘ਚ ਸਮੇਂ ਸਿਰ ਪਹੁੰਚਣ ਅਤੇ ਹਰੇਕ ਕਰਮਚਾਰੀ ਆਪਣੀ ਸੀਟ ‘ਤੇ ਦਫਤਰ ਵਿੱਚ ਉਪਲਬਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਖਤ ਗਰਮੀ ਦੇ ਵਿੱਚ ਲੋਕ ਅਪਣੇ ਜਰੂਰੀ ਕੰਮ ਲਈ ਹੀ ਕਿਰਾਏ ਭਾੜੇ ਖਰਚਕੇ ਜਾਂ ਅਪਣੇ ਵਹੀਕਲਾਂ ‘ਤੇ ਮਹਿੰਗਾ ਡੀਜਲ ਪੈਟਰੋਲ ਖਰਚਕੇ ਆਉਂਦੇ ਹਨ, ਜੇ ਉਨ੍ਹਾਂ ਨੂੰ ਮੌਕੇ ‘ਤੇ ਦਫਤਰ ਦੇ ਵਿੱਚ ਸੰਬੰਧਤ ਅਧਿਕਾਰੀ ਕਰਮਚਾਰੀ ਨਾ ਮਿਲੇ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇਸ ਲਈ ਸੱਤਾ ‘ਤੇ ਬਿਠਾਇਆ ਹੈ ਕਿ ਸਰਕਾਰੀ ਸਿਸਟਮ ਵਿੱਚ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਪਿੱਛਲੀਆਂ ਸਰਕਾਰਾਂ ਦ ਸਮੇੇ ਆਮ ਵਿਅਕਤੀ ਨੂੰ ਸਰਕਾਰੇ-ਦਰਬਾਰੇ ਖੱਜਲ-ਖੁਆਰ ਹੋਣਾ ਪੈਂਦਾ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਆਮ ਲੋਕਾਂ ਦੀ ਸੁਣਵਾਈ ਕਰਨ ਲਈ ‘‘ਕੋਈ ਰਾਜਾ ਨਹੀਂ ਕੋਈ ਬਾਬੂ ਨਹੀਂ’’ ਉਨ੍ਹਾਂ ਕਿਹਾ ਕਿ ਜੇਕਰ ਦਫਤਰਾਂ ‘ਚ ਅਧਿਕਾਰੀ ਕਰਮਚਾਰੀ ਨਾ ਮਿਲਣਗੇ ਤਾਂ ਲੋਕਾਂ ਦਾ ਬਦਲਾਅ ‘ਚੋਂ ਵਿਸ਼ਾਵਾਸ਼ ਟੁੱਟਦਾ ਹੈ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦਾ ਨਵੀਂ ਸਰਕਾਰ ‘ਚ ਵਿਸ਼ਵਾਸ਼ ਪੈਦਾ ਕੀਤਾ ਜਾਵੇੇ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਬਦਲਾਅ ਵਾਲਾ ਰਾਜ ਪ੍ਰਬੰਧ ਉਨ੍ਹਾਂ ਨੂੰ ਦਿਖਾਈ ਦੇਵੇ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ‘ਚ ਕੋਈ ਰਾਜਾ ਨਹੀਂ ਹੈ। ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕ ਲੋਕਾਂ ਦੇ ਸੇਵਾਦਾਰ ਹਨ। ਅਫਸਰਾਂ ‘ਤੇ ਬਾਬੂਆਂ ਨੂੰ ਵੀ ਲੋਕਾਂ ਦੇ ਸੇਵਾਦਾਰ ਬਣਨਾ ਪਵੇਗਾ। ਇਹ ਸਰਕਾਰ ਦਾ ਮੁੱਖ ਉਦੇਸ਼ ਹੈ। ਇਸ ਲਈ ਅਧਿਕਾਰੀਆਂ-ਕਰਮਚਾਰੀਆਂ ਨੂੰ ਵੀ ਨਵੀਂ ਸਰਕਾਰ ਦੇ ਢਾਂਚੇ ‘ਚ ਢੱਲ ਜਾਣਾ ਚਾਹੀਦਾ ਹੈ ਤਾਂਕਿ ਬਦਲਾਅ ਦੀ ਰਾਜਨੀਤੀ ਪ੍ਰਤੱਖ ਦਿਖਾਈ ਦੇਵੇ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ ਅਤੇ ਨਰਾਇਣ ਸਿੰਘ ਪੰਧੇਰ,ਜਸਵਿੰਦਰ ਸਿੰਘ ਚੱਠਾ,ਕੌਸਲਰ ਹਰਦੀਪ ਪੋਪਲ,ਗੋਰਾ ਲਾਲ ਜੋਗਾ,ਕਾਲਾ ਸਿੰਘ ਚੱਠਾ,ਬਲਜੀਤ ਸਿੰਘ ਬਾਸੀ,ਬੁੱਧ ਰਾਮ ਕਾਲਾ ਢਿਲਵਾਂ,ਮੁਨੀਸ਼ ਗਰਗ,ਸੁਰੇਸ਼ ਕੁਮਾਰ ਤਾਜੋਕੇ,ਮੁਨੀਸ਼ ਮਿੱਤਲ,ਸੁਰਿੰਦਰ ਸਿੰਘ,ਅਮਨਦੀਪ ਸਿੰਘ,ਗੁਰਤੇਜ ਸਿੰਘ ਦਰਾਜ,ਰਿੰਕਾ ਅਰੋੜਾ,ਰੇਸ਼ਮ ਸਿੰਘ ਬੱਲ੍ਹੋ,ਸੁਰਿੰਦਰ ਸਿਾਂਘ ਆਦਿ ਵੱਡੀ ਗਿਣਤੀ ਪਾਰਟੀ ਵਰਕਰ ਹਾਜਰ ਸਨ।