ਸ੍ਰੀ ਫ਼ਤਹਿਗੜ੍ਹ ਸਾਹਿਬ/ 14 ਮਈ (ਰਵਿੰਦਰ ਸਿੰਘ ਢੀਂਡਸਾ) : ਦੇਸ਼ ਭਗਤ ਯੂਨੀਵਰਸਿਟੀ ਦੇ ਮਹਾਪ੍ਰਗਿਆ ਹਾਲ ਵਿੱਚ ਨਰਸਿੰਗ ਫੈਕਲਟੀ, ਦੇਸ਼ ਭਗਤ ਯੂਨੀਵਰਸਿਟੀ ਵੱਲੋਂ 12 ਮਈ, 2022 ਨੂੰ ਨਰਸ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਫੈਕਲਟੀ ਦੇ ਡਾਇਰੈਕਟਰ ਡਾ. ਪੀ. ਚਿਤਰਾ ਦੁਆਰਾ ਸੁਆਗਤੀ ਭਾਸ਼ਣ ਨਾਲ ਕੀਤੀ ਗਈ। ਇਸ ਉਪਰੰਤ ਪਤਵੰਤੇ ਸੱਜਣਾਂ ਡਾ: ਜ਼ੋਰਾ ਸਿੰਘ, ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ, ਹਰਮੀਤ ਕੌਰ ਮੈਟਰਨ, ਸਿਵਲ ਹਸਪਤਾਲ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਡਾ: ਰਾਜਵੰਤ ਕੌਰ ਰੰਧਾਵਾ (ਕਮਿਊਨਿਟੀ ਹੈਲਥ ਨਰਸਿੰਗ ਵਿਭਾਗ),ਡਾ: ਵਿਕਟਰ ਐਸ. ਦੇਵਸਰਵਦਮ ( ਮੈਡੀਕਲ-ਸਰਜੀਕਲ ਨਰਸਿੰਗ ਵਿਭਾਗ), ਪ੍ਰੋ: ਲਲਿਤਾ (ਮਨੋਵਿਗਿਆਨਕ ਨਰਸਿੰਗ ਵਿਭਾਗ), ਪ੍ਰੋ: ਲਵਸਮਪੁਰਨਜੋਤ ਕੌਰ (ਮਨੋਵਿਗਿਆਨਕ ਨਰਸਿੰਗ ਵਿਭਾਗ) ਨੇ ਸ਼ਮ੍ਹਾ ਰੌਸ਼ਨ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਫਲੋਰੈਂਸ ਨਾਈਟਿੰਗੇਲ ਦਾ ਦੀਵਾ ਜਗਾ ਕੇ ਰੌਸ਼ਨੀ ਕੀਤੀ ਗਈ। ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ ਦੁਆਰਾ ਨਰਸ ਦਿਵਸ 'ਤੇ ਭਾਸ਼ਣ ਦਿੱਤਾ ਗਿਆ ਅਤੇ ਸਾਰੇ ਨਰਸਿੰਗ ਵਿਦਿਆਰਥੀਆਂ ਨੂੰ ਇਸ ਨੋਬਲ ਪੇਸ਼ੇ ਲਈ ਉਤਸ਼ਾਹਿਤ ਕੀਤਾ। ਵੱਖ-ਵੱਖ ਕਲਾਸਾਂ ਦੇ ਨਰਸਿੰਗ ਵਿਦਿਆਰਥੀਆਂ ਵੱਲੋਂ ਭੰਗੜਾ, ਡਾਂਸ ਅਤੇ ਕਵਿਤਾ ਵਰਗੀਆਂ ਸੱਭਿਆਚਾਰਕ ਗਤੀਵਿਧੀਆਂ ਬੜੇ ਉਤਸ਼ਾਹ ਨਾਲ ਪੇਸ਼ ਕੀਤੀਆਂ ਗਈਆਂ ਅਤੇ ਬੀ.ਐਸ.ਸੀ. ਨਰਸਿੰਗ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ “ਨਰਸਿੰਗ ਪੇਸ਼ੇ ਵਿੱਚ ਪਾਇਨੀਅਰਿੰਗ” ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਧੰਨਵਾਦ ਦਾ ਮਤਾ ਪ੍ਰੋ: ਲਵਸਮਪੁਰਨਜੋਤ ਕੌਰ (ਡਿਪਾਰਟਮੈਂਟ ਆਫ਼ ਸਾਈਕਿਆਟ੍ਰਿਕ ਨਰਸਿੰਗ) ਵੱਲੋਂ ਪੇਸ਼ ਕੀਤਾ ਗਿਆ।
