BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਖੇਡਾਂ

ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਈਮੰਡਸ ਦੀ ਸੜਕ ਹਾਦਸੇ ’ਚ ਮੌਤ

May 16, 2022 10:43 AM

ਏਜੰਸੀਆਂ
ਮੈਲਬੌਰਨ/15 ਮਈ : ਆਸਟ੍ਰੇਲੀਆ ਦੇ ਸਾਬਕਾ ਧਾਕੜ ਆਲਰਾਊਂਡਰ ਐਂਡਰਿਊ ਸਾਈਮੰਡਸ ਦੀ ਸ਼ਨੀਵਾਰ ਨੂੰ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ। ਸਾਈਮੰਡਸ ਦੀ ਅਚਾਨਕ ਮੌਤ ਦੀ ਖ਼ਬਰ ਆਉਂਦਿਆਂ ਕ੍ਰਿਕਟ ਜਗਤ ’ਚ ਸ਼ੋਕ ਦੀ ਲਹਿਰ ਫੈਲ ਗਈ। ਆਪਣੀ ਖੇਡ ਕਾਰਨ ਸਾਈਮੰਡਸ ਨੂੰ ਦੁਨੀਆ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ਾਂ ’ਚ ਇਕ ਮੰਨਿਆ ਜਾਂਦਾ ਸੀ। ਐਂਡਰਿਊ ਸਾਈਮੰਡਸ ਦਾ ਕਰੀਅਰ ਕਈ ਵਿਵਾਦਾਂ ’ਚ ਘਿਰਿਆ ਰਿਹਾ, ਉਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਚਰਚਾ 2008 ’ਚ ਵਾਪਰੇ ਮੰਕੀਗੇਟ ਕਾਂਡ ਨੇ ਬਟੋਰੀ। ਸਾਈਮੰਡਸ ਨੇ ਖੁਦ ਮੰਕੀਗੇਟ ਕਾਂਡ ਨੂੰ ਲੈ ਕੇ ਖੁਲਾਸਾ ਕੀਤਾ ਸੀ ਕਿ ਇਸ ਤੋਂ ਬਾਅਦ ਉਸ ਦੇ ਜੀਵਨ ’ਚ ਕੀਤ ਬਦਲਾਅ ਆਇਆ ਸੀ। ਉਨ੍ਹਾਂ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ ਸੀ ਕਿ ਉਸ ਪਲ ਤੋਂ ਬਾਅਦ ਮੇਰੇ ਜੀਵਨ ’ਚ ਬਹੁਤ ਵੱਡਾ ਬਦਲਾਅ ਆ ਗਿਆ। ਮੈਂ ਇਸ ਘਟਨਾ ਤੋਂ ਬਾਅਦ ਇੰਨਾ ਪ੍ਰੇਸ਼ਾਨ ਰਹਿਣ ਲੱਗਾ ਕਿ ਮੈਂ ਖੁਦ ਨੂੰ ਸ਼ਰਾਬ ਦਾ ਆਦੀ ਬਣਾ ਲਿਆ। ਮੇਰਾ ਜੀਵਨ ਮੇਰੇ ਆਲੇ ਦੁਆਲੇ ਖਰਾਬ ਹੋਣ ਲੱਗਾ। ਇਸ ਕਾਂਡ ਨੂੰ ਲੈ ਕੇ ਮੈਂ ਆਪਣੇ ਆਪ ’ਤੇ ਦਬਾਅ ਮਹਿਸੂਸ ਕਰਨ ਲੱਗਾ ਕਿਉਂਕਿ ਇਸ ਵਿਚ ਉਨ੍ਹਾਂ ਸਾਥੀਆਂ ਨੂੰ ਵੀ ਘਸੀਟਿਆ ਗਿਆ, ਜੋ ਇਸ ਵਿਚ ਸ਼ਾਮਲ ਹੋਣ ਦੇ ਹੱਕਦਾਰ ਨਹੀਂ ਸਨ। ਦੱਸ ਦੇਈਏ ਕਿ ਭਾਰਤ ਦੇ 2007-2008 ’ਚ ਆਸਟ੍ਰੇਲੀਆ ਦੌਰੇ ਦੌਰਾਨ ਮੰਕੀਗੇਟ ਵਿਵਾਦ ਹੋਇਆ ਸੀ।
ਇਸ ਦੌਰਾਨ ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ’ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਸਾਈਮੰਡਸ ’ਤੇ ਨਸਲਵਾਦੀ ਟਿੱਪਣੀ ਕੀਤੀ ਸੀ। ਹਰਭਜਨ ਸਿੰਘ ਨੂੰ ਮੈਦਾਨ ’ਚ ਆਪਣੇ ਰਵੱਈਏ ਕਾਰਨ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਸਿਡਨੀ ਟੈਸਟ ਦੌਰਾਨ ਹਰਭਜਨ ਸਿੰਘ ਤੇ ਸਾਈਮੰਡਸ ਵਿਚਾਲੇ ਬੋਲਚਾਲ ’ਚ ਵਿਵਾਦ ਹੋਇਆ ਤਾਂ ਸਾਈਮੰਡਸ ਨੇ ਹਰਭਜਨ ਸਿੰਘ ’ਤੇ ਨਸਲਵਾਦੀ ਟਿੱਪਣੀ ਦਾ ਦੋਸ਼ ਲਾਇਆ ਸੀ। ਇਸ ’ਤੇ ਭੱਜੀ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਸੀ ਕਿ ਉਸ ਨੇ ਪੰਜਾਬੀ ਭਾਸ਼ਾ ’ਚ ਅਪਸ਼ਬਦ ਕਹੇ ਸਨ, ਜਿਨ੍ਹਾਂ ਨੂੰ ਉਹ ਗਲਤ ਸਮਝ ਬੈਠੇ। ਇਸ ਵਿਵਾਦ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਮੈਚ ਤੋਂ ਬਾਅਦ ਭੱਜੀ ’ਤੇ ਪਾਬੰਦੀ ਲਾ ਦਿੱਤੀ ਸੀ ਪਰ ਇਸ ਨੂੰ ਉਦੋਂ ਹਟਾਇਆ ਗਿਆ, ਜਦੋਂ ਸਚਿਨ ਤੇਂਦੁਲਕਰ ਨੇ ਸਪੱਸ਼ਟ ਕੀਤਾ ਸੀ ਕਿ ਕੋਈ ਨਸਲਵਾਦੀ ਟਿੱਪਣੀ ਨਹੀਂ ਕੀਤੀ ਗਈ ਸੀ। ਇਸ ਤੋਂ ਬਾਅਦ ਸਾਈਮੰਡਸ ਨੇ ਕਿਹਾ ਸੀ ਕਿ ਮੈਨੂੰ ਬਹੁਤ ਪਛਤਾਵਾ ਹੈ ਕਿ ਮੈਂ ਆਪਣੇ ਸਾਥੀਆਂ ਨੂੰ ਅਜਿਹੀ ਚੀਜ ’ਚ ਸ਼ਾਮਲ ਕੀਤਾ, ਜਿਸ ਦੇ ਉਹ ਹੱਕਦਾਰ ਨਹੀਂ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਓਲੰਪਿਕ ਤਮਗਾ ਜੇਤੂ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਦੇਹਾਂਤ

ਮੱਧ ਪ੍ਰਦੇਸ਼ ਨੇ ਪਹਿਲਾ ਰਣਜੀ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ

ਲਖਨਊ ਦੀ ਪ੍ਰਗਤੀ ਨੇ ਆਪਣੀ ਅਪਾਹਜਤਾ ਨੂੰ ਬਣਾਇਆ ਆਪਣੀ ਤਾਕਤ

ਦੇਸ਼ ਭਗਤ ਗਲੋਬਲ ਸਕੂਲ ਦੇ ਅੰਕਿਤ ਨੇ ਖੇਲੋ ਇੰਡੀਆ ਯੁਵਕ ਖੇਡਾਂ ਵਿੱਚ ਸੋਨੇ ਦਾ ਮੈਡਲ ਜਿੱਤਿਆ

ਕੇਸੀਏ ਕ੍ਰਿਕਟ ਅਕੈਡਮੀ ਵੱਲੋਂ ਗੋਆ ਖੇਡਣ ਗਏ 5 ਲੜਕੇ ਵਾਈ ਸੀ ਏ ਕ੍ਰਿਕਟ ਕਲੱਬ ਗੋਆ ਲਈ ਹੋਏ ਸਿਲੈਕਟ

ਏਸ਼ੀਅਨ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲੇ ਹਰੀ ਚੰਦ ਨਹੀਂ ਰਹੇ

ਆਈਪੀਐਲ ਮੈਚਾਂ ਦੇ ਪ੍ਰਸਾਰਣ ਦੇ ਅਧਿਕਾਰ 44,075 ਕਰੋੜ ਰੁਪਏ ’ਚ ਵਿਕੇ

ਖੇਲੋ ਇੰਡੀਆ ਖੇਡਾਂ : ਗੱਤਕਾ ਮੁਕਾਬਲਿਆਂ ’ਚ ਪੰਜਾਬ ਦੇ ਲੜਕੇ ਤੇ ਚੰਡੀਗੜ੍ਹ ਦੀਆਂ ਲੜਕੀਆਂ ਰਹੀਆਂ ਜੇਤੂ

ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਨੂੰ ਆਖਿਆ ਅਲਵਿਦਾ

ਹਰਿਆਣਾ ਨੂੰ ਮਿਲਿਆ ਯੋਗਾਸਨ ’ਚ ਗੋਲਡ ਮੈਡਲ