ਏਜੰਸੀਆਂ
ਨਿਊਯਾਰਕ/15 ਮਈ : ਨਿਊਯਾਰਕ ਦੇ ਬਫੇਲੋ ਇਲਾਕੇ ਦੀ ਸੁਪਰ ਮਾਰਕਿਟ ’ਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ 10 ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਗੋਲੀਬਾਰੀ ਵਿੱਚ 3 ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿੱਚ ਇੱਕ ਸਕਿਉਰਿਟੀ ਗਾਰਡ ਵੀ ਸ਼ਾਮਲ ਹੈ। ਘਟਨਾ ਸ਼ਨੀਵਾਰ ਦੁਪਹਿਰ 2.30 ਵਜੇ (ਭਾਰਤੀ ਸਮੇਂ ਅਨੁਸਾਰ ਐਤਵਾਰ ਦੀ ਰਾਤ 12 ਵਜੇ) ਵਾਪਰੀ। ਇਸ ਘਟਨਾ ਵਿੱਚ ਜਿਨ੍ਹਾਂ 13 ਵਿਅਕਤੀਆਂ ਨੂੰ ਗੋਲ਼ੀ ਲੱਗੀ ਹੈ, ਉਨ੍ਹਾਂ ’ਚ 11 ਕਾਲੇ ਹਨ, ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ, ਉਹ ਇਲਾਕਾ ਵੀ ਇਸ ਭਾਈਚਾਰੇ ਨਾਲ ਹੀ ਸਬੰਧਤ ਹੈ। ਪੁਲਿਸ ਇਸ ਮਾਮਲੇ ਦੀ ਨਸਲਕੁਸ਼ੀ ਨਾਲ ਵੀ ਜਾਂਚ ਕਰ ਰਹੀ ਹੈ।
ਉਧਰ ਬਫੇਲੋ ਪੁਲਿਸ ਨੇ ਕਿਹਾ, ਟਾਪਸ ਸੁਪਰਮਾਰਕਿਟ ਦੇ ਗਰਾਸਰੀ ਸਟੋਰ ’ਚ ਇਹ ਘਟਨਾ ਵਾਪਰੀ ਹੈ। ਹਮਲਾਵਰ ਦੀ ਪਹਿਚਾਣ 18 ਸਾਲਾ ਪੇਟਨ ਗੇਂਡ੍ਰੋਨ ਵਜੋਂ ਹੋਈ ਹੈ। ਉਸ ਨੇ ਫੌਜੀਆਂ ਦੀ ਤਰ੍ਹਾਂ ਕੱਪੜੇ ਪਾਏ ਹੋਏ ਸਨ ਤੇ ਸਿਰ ’ਤੇ ਕਾਲਾ ਹੈਲਮੈਟ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸ ਨੇ ਬੁਲਟ ਪਰੂਫ਼ ਜੈਕਟ ਵੀ ਪਾਈ ਹੋਈ ਸੀ। ਹਮਲਾਵਰ ਨੇ ਆਪਣੇ ਹੈਲਮੈਟ ’ਤੇ ਲੱਗੇ ਕੈਮਰੇ ਨਾਲ ਲਾਇਵ ਸਟ੍ਰੀਮਿੰਗ ਵੀ ਕੀਤੀ। ਹਾਲਾਂਕਿ ਉਸ ਦੀਆਂ ਫੋਟੋਆਂ ਫ਼ਿਲਹਾਲ ਉਪਲੱਬਧ ਨਹੀਂ ਹੋ ਸਕਿਆ।
ਹਮਲੇ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।