BREAKING NEWS
ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਵਾਧੂ ਚਾਰਜ ਸੰਭਾਲਿਆਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਰਹਾਂਗੇ : ਭਗਵੰਤ ਮਾਨਵਿੰਬਲਡਨ ਟੈਨਿਸ ਟੂਰਨਾਮੈਂਟ : ਸਾਨੀਆ ਮਿਰਜ਼ਾ ਮਿਕਸਡ ਡਬਲਜ਼ ਦੇ ਸੈਮੀਫਾਈਨਲ ’ਚ ਪੁੱਜੀਜੀਐਸਟੀ ਨੂੰ ਲੈ ਕੇ ਰਾਹੁਲ ਨੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾਸੰਗਰੂਰ : ਏਐਸਆਈ ਤੇ ਉਸ ਦੇ ਨੌਜਵਾਨ ਪੁੱਤ ਦੀ ਕਰੰਟ ਲੱਗਣ ਕਾਰਨ ਮੌਤਪੰਜਾਬ ਸਕੂਲ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆਕੌਮੀ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ’ਚ ਪੰਜਾਬ 16ਵੇਂ ਸਥਾਨ ’ਤੇ, ਉੜੀਸਾ ਅੱਵਲਵਿਜੀਲੈਂਸ ਵੱਲੋਂ ਮੋਹਾਲੀ ਜ਼ਿਲ੍ਹੇ ’ਚ ਧੋਖੇ ਨਾਲ ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ 2 ਪ੍ਰਾਪਰਟੀ ਡੀਲਰ ਗ੍ਰਿਫ਼ਤਾਰਦਿੱਲੀ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ ’ਚ ਐਮਰਜੈਂਸੀ ਲੈਂਡਿੰਗਸਿੱਧੂ ਮੂਸੇਵਾਲਾ ਕਤਲ ਕਾਂਡ : ਸ਼ੂਟਰ ਅਦਾਲਤ ’ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ

ਹਰਿਆਣਾ

ਯਮੁਨਾਨਗਰ : ਯਮੁਨਾ ’ਚ ਨਹਾਉਣ ਗਏ ਨੌਜਵਾਨਾਂ ’ਤੇ ਹਮਲਾ

May 17, 2022 10:58 AM

- 5 ਡੁੱਬੇ, 5 ਨੇ ਭੱਜ ਕੇ ਬਚਾਈ ਜਾਨ

ਦਸਬ
ਯਮੁਨਾਨਗਰ/16 ਮਈ : ਯਮੁਨਾਨਗਰ ਦੇ ਬੁਡੀਆ ਥਾਣਾ ਖੇਤਰ ’ਚ 30 ਤੋਂ 35 ਹਮਲਾਵਰਾਂ ਨੇ ਨਹਿਰ ’ਚ ਨਹਾਉਣ ਗਏ ਨੌਜਵਾਨਾਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ 5 ਨੌਜਵਾਨ ਨਹਿਰ ਵਿੱਚ ਡੁੱਬ ਗਏ। ਮੁਲਜ਼ਮਾਂ ਨੇ ਉਸ ਦੀ ਕਾਰ ਦੀ ਵੀ ਭੰਨਤੋੜ ਕੀਤੀ। ਇਸ ਦੌਰਾਨ ਪੰਜ ਨੌਜਵਾਨਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਭੱਜਦੇ ਹੋਏ ਨੌਜਵਾਨ ਦੀ ਲੱਤ ਵੀ ਤੋੜ ਦਿੱਤੀ ਗਈ। ਨੌਜਵਾਨਾਂ ’ਤੇ ਹਮਲੇ ਦਾ ਕਾਰਨ ਪੁਰਾਣੀ ਰੰਜ਼ਿਸ਼ ਦੱਸਿਆ ਜਾ ਰਿਹਾ ਹੈ।
ਇਸੇ ਦੌਰਾਨ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸੁਭਾਸ਼ ਪੁਲਿਸ ਸਮੇਤ ਮੌਕੇ ’ਤੇ ਪੁੱਜੇ। ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਨੂੰ ਬਾਹਰ ਨਹੀਂ ਕੱਢਿਆ ਗਿਆ ਸੀ।
ਜਾਣਕਾਰੀ ਅਨੁਸਾਰ ਸ਼ਾਂਤੀ ਕਲੋਨੀ ਦੇ ਸੁਲੇਮਾਨ, ਅਲਾਉਦੀਨ, ਸਾਹਿਲ, ਨਿਖਿਲ, ਸੰਨੀ ਅਮਨ ਕੁਮਾਰ, ਸਾਹਿਲ ਉਰਫ ਡੇਢਾ, ਈਸੂ, ਦੀਪਕ ਅਤੇ ਸੌਕੀਨ ਗਰਮੀ ਕਾਰਨ ਪੱਛਮੀ ਯਮੁਨਾ ਨਹਿਰ ਦੇ ਬੁਡੀਆ ਘਾਟ ’ਤੇ ਨਹਾਉਣ ਗਏ ਸਨ। ਉਨ੍ਹਾਂ ਵਿੱਚੋਂ ਕੁਝ ਨਹਿਰ ਦੇ ਅੰਦਰ ਨਹਾ ਰਹੇ ਸਨ ਅਤੇ ਕੁਝ ਨਹਾਉਣ ਦੀ ਤਿਆਰੀ ਕਰ ਰਹੇ ਸਨ।
ਇਸ ਦੌਰਾਨ 30 ਤੋਂ 35 ਨੌਜਵਾਨ ਬਾਈਕ ’ਤੇ ਸਵਾਰ ਹੋ ਕੇ ਘਾਟ ’ਤੇ ਆਏ। ਉਨ੍ਹਾਂ ਨੇ ਆਉਂਦਿਆਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਕਾਫੀ ਦੇਰ ਤਕ ਦੋਵਾਂ ਧਿਰਾਂ ਵਿਚਾਲੇ ਖੂਨੀ ਸੰਘਰਸ਼ ਹੁੰਦਾ ਰਿਹਾ। ਮੁਲਜ਼ਮਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਨੌਜਵਾਨਾਂ ਦਾ ਪੱਲਾ ਭਾਰੀ ਰਿਹਾ। ਇਸ ਦੌਰਾਨ ਆਸਪਾਸ ਦੇ ਲੋਕ ਵੀ ਉਥੇ ਇਕੱਠੇ ਹੋ ਗਏ। ਉਨ੍ਹਾਂ ਨੌਜਵਾਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਹਮਲਾਵਰਾਂ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ, ਜਿਸ ਕਾਰਨ ਸਾਰੇ ਸ਼ਾਂਤ ਹੋ ਗਏ। ਉਧਰ ਸੁਲੇਮਾਨ ਦੇ ਪਿਤਾ ਮੁਹੰਮਦ ਇਬਰਾਹਿਮ ਨੇ ਦੱਸਿਆ ਕਿ ਉਨ੍ਹਾਂ ਦਾ ਸੰਨੀ ਨਾਲ 2020 ਤੋਂ ਝਗੜਾ ਚੱਲ ਰਿਹਾ ਹੈ। ਸੰਨੀ ਹੀ ਹਮਲਾਵਰਾਂ ਨੂੰ ਲੈ ਕੇ ਆਇਆ ਸੀ।
ਗੋਤਾਖੋਰ ਰਾਜੀਵ ਨੇ ਦੱਸਿਆ ਕਿ ਉਸ ਨੂੰ ਡੀਐਸਪੀ ਨੇ ਦੱਸਿਆ ਕਿ ਬੁਡੀਆ ਨਹਿਰ ਵਿੱਚ ਪੰਜ-ਛੇ ਨੌਜਵਾਨ ਡੁੱਬ ਗਏ ਹਨ। ਟਾਟਾ ਸਫਾਰੀ ਕਾਰ ’ਚ 10 ਨੌਜਵਾਨ ਉਥੇ ਨਹਾਉਣ ਆਏ ਸਨ। ਇਨ੍ਹਾਂ ਨੌਜਵਾਨਾਂ ’ਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੀ ਕਾਰ ਨੂੰ ਇੱਟਾਂ ਅਤੇ ਡੰਡਿਆਂ ਨਾਲ ਭੰਨ ਦਿੱਤਾ ਗਿਆ।
ਦੂਜੇ ਪਾਸੇ ਬੁਡੀਆ ਥਾਣੇ ਦੇ ਇੰਚਾਰਜ ਲੱਜਾ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਨਹਿਰ ਵਿੱਚ ਡੁੱਬੇ ਹਨ। ਮੌਕੇ ’ਤੇ ਇਕ ਨੁਕਸਾਨੀ ਹੋਈ ਕਾਰ ਮਿਲੀ ਹੈ, ਅਜਿਹਾ ਲੱਗਦਾ ਹੈ ਕਿ ਨੌਜਵਾਨਾਂ ’ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ