BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਪੰਜਾਬ

ਸਬ-ਸੈਂਟਰ ਬੇਲਾ ਵਿਖੇ ਡੇਂਗੂ ਤੇ ਚਿਕਨਗੁਨੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ

May 17, 2022 12:27 PM

ਮਨਜੀਤ ਸਿੰਘ ਵਿੱਕੀ
ਬੇਲਾ/16 ਮਈ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੀ.ਐਚ.ਸੀ. ਸ੍ਰੀ ਚਮਕੌਰ ਸਾਹਿਬ ਅਧੀਨ ਹੈਲਥ ਐਂਡ ਵੈਲਨੈਸ ਸੈਂਟਰ ਬੇਲਾ ਵਿਖੇ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਲਖਵੀਰ ਸਿੰਘ ਨੇ ਬੇਲਾ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਰਕੇ ਮੱਛਰਾਂ ਦੀ ਭਰਮਾਰ ਬਹੁਤ ਜਿਆਦਾ ਹੈ। ਸਾਨੂੰ ਹਰ ਹਫਤੇ ਕੂਲਰਾਂ ਨੂੰ ਸਾਫ ਕਰ ਕੇ ਪਾਣੀ ਪਾਉਣਾ ਚਾਹੀਦਾ ਹੈ। ਘਰਾਂ ਦੀ ਛੱਤ ਉੱਪਰ ਪਏ ਬਰਤਨਾਂ ਅਤੇ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ।ਨਾਲੀਆਂ/ਖੜੇ ਪਾਣੀਆਂ ਵਿੱਚ ਕਾਲਾ ਤੇਲ ਪਾਇਆ ਜਾਵੇ। ਡੇਂਗੂ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਦਿਆਂ ਹੈਲਥ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪਲਦਾ ਹੈ ਸੋ ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ ਤਾਂ ਜੋ ਡੇਂਗੂ ਦੇ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ। ਡੇਂਗੂ ਦੇ ਲੱਛਣ ਜਿਵੇਂ ਕਿ ਤੇਜ ਸਿਰ ਦਰਦ, ਤੇਜ ਬੁਖਾਰ, ਮਾਸਪੇਸੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ ਆਦਿ ਹਨ।ਤੇਜ਼ ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਇਸ ਤੋਂ ਇਲਾਵਾ ਡੇਂਗੂ ਦੇ ਬਚਾਅ ਦੇ ਉਪਰਾਲਿਆਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਲਖਵੀਰ ਸਿੰਘ, ਅਮਰੀਕ ਸਿੰਘ, ਪ੍ਰਦੀਪ ਕੁਮਾਰ, ਗੁਰਪ੍ਰੀਤ ਸੈਣੀ ਸੀ.ਐਚ.ਓ., ਸਤਨਾਮ ਕੌਰ ਏ.ਐੱਨ.ਐੱਮ.,ਊਸਾ ਰਾਣੀ, ਬਲਵੀਰ ਕੌਰ ਆਸਾ ਵਰਕਰਜ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਅਤੇ ਐਸਡੀਐਨ ਟਰੱਸਟ, ਬੈਂਗਲੁਰੂ ਨੇ ਐਮ.ਓ.ਯੂ. ਤੇ ਹਸਤਾਖਰ ਕੀਤੇ

ਐਸਡੀਐਮ ਜੈਤੋ ਤੋਂ ਛੱਪੜ ਦੀ ਸਫਾਈ ਤੇ ਚਾਰ-ਦਿਵਾਰੀ ਕਰਨ ਦੀ ਕੀਤੀ ਮੰਗ

ਗੈਂਗਸਟਰ ਦਿਲਪ੍ਰੀਤ ਬਾਬੇ ਦੀ ਮਾਂ ਵੱਲੋਂ ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ’ਤੇ ਪੁੱਤਰ ਨਾਲ ਵਿਤਕਰਾ ਕਰਨ ਦੇ ਦੋਸ਼

ਤੇਜ਼ ਰਫ਼ਤਾਰ ਬੱਸ ਨੇ ਪੈਦਲ ਜਾ ਰਹੇ ਸ਼ਰਧਾਲੂ ਦਰੜੇ, ਇੱਕ ਦੀ ਮੌਤ, 2 ਜ਼ਖ਼ਮੀ

ਮੀਂਹ ਨੇ ਵਿਗਾੜੀ ਮੋਰਿੰਡਾ ਸ਼ਹਿਰ ਦੀ ਹਾਲਤ

ਕਿਸਾਨੀ ਜੁੱਸੇ ਕਾਰਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ’ਤੇ ਨਹੀਂ ਹੋ ਸਕੀ ਕਬਜ਼ਾ ਕਾਰਵਾਈ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਇਲਾਕੇ ਦੇ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਕੀਤਾ ਇਨਕਾਰ

‘ਇਕ ਸੁਨੇਹਾ’ ਗੀਤ ਦੇ ਪੋਸਟਰ ਦੀ ਹੋਈ ਘੁੰਢ ਚੁਕਾਈ

ਮੀਂਹ ਪੈਂਦੇ ਸਾਰ ਹੀ ਟੋਭੇ ਦਾ ਰੂਪ ਧਾਰ ਲੈਂਦਾ ਹੈ ਸਰਹਿੰਦ ਮੰਡੀ ਦਾ ਮੇਨ ਬਾਜ਼ਾਰ

ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਪੂਰਿਆ ਜਾ ਰਿਹੈ ਮਲਕਸਰ ਛੱਪੜ