BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਪੰਜਾਬ

‘ਪ੍ਰਭ ਆਸਰਾ’ ਪਡਿਆਲਾ ਵਿਖੇ ਮਾਨਸਿਕ ਸਿਹਤ ਸੰਭਾਲ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

May 17, 2022 01:00 PM

ਹਰਮੀਤ ਸਿੰਘ
ਕੁਰਾਲੀ/16 ਮਈ : ਲਵਾਰਿਸ ਨਾਗਰਿਕਾਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ‘ਪ੍ਰਭ ਆਸਰਾ’ ਵਿਖੇ ਚੱਲ ਰਹੇ ‘ਮੈਂਟਲ ਹੈਲਥ ਅਵੇਰਨੈਸ’ ਮਹੀਨੇ ’ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮਾਨਸਿਕ ਸਿਹਤ ਦੇ ਮਾਹਿਰਾਂ ਨੇ ਲੋਕਾਂ ਨੂੰ ਇਸ ਵਿਸੇ ਬਾਰੇ ਜਾਗਰੂਕ ਕੀਤਾ ਗਿਆ ਸਰਕਾਰ ਤੋਂ ਮੈਂਟਲ ਹੈਲਥ ਐਕਟ 1987 ਨੂੰ ਲਾਗੂ ਕਰਨ ਅਤੇ ਰੁਲ ਰਹੇ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਦੀ ਮੰਗ ਕੀਤੀ ਇਸ ਦੌਰਾਨ ਸੈਮੀਨਾਰ ‘ਚ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਸੇਵਾਦਾਰ ਭਾਈ ਸਮਸ਼ੇਰ ਸਿੰਘ ਨੇ ਦੱਸਿਆ ਕਿ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਜਾਂ ਹੋਰ ਕਾਰਨਾਂ ਕਰਕੇ ਬਹੁਤ ਸਾਰੇ ਨਾਗਰਿਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਘਰਾਂ ਅੰਦਰ ਜਾਂ ਸੜਕਾਂ ’ਤੇ ਰੁੱਲਣ ਲਈ ਮਜ਼ਬੂਰ ਹੋ ਜਾਂਦੇ ਨੇ, ਜਿਨ੍ਹਾਂ ਦੀ ਸੰਭਾਲ, ਇਲਾਜ ਤੇ ਪੁਨਰਵਾਸ ਲਈ ਸਰਕਾਰ ਨੇ ਮੈੰਟਲ ਹੈਲਥ ਐਕਟ 35 ਸਾਲ ਪਹਿਲਾ ਬਣਾ ਦਿੱਤਾ ਸੀ ਪਰ ਕੋਈ ਬੋਰਡ ਤੇ ਜ਼ਿੰਮੇਵਾਰੀ ਲਈ ਕੋਈ ਕਮੇਟੀ ਨਹੀਂ ਬਣਾਈ ਗਈ। ਜਿਸ ਲਈ ਇਸ ਨੂੰ ਤੁਰੰਤ ਕਾਇਮ ਕੀਤਾ ਜਾਵੇ ਤਾ ਜੋ ਹੈਲਪ ਲਾਈਨ ਐਮਬੂਲੈਂਸ ਤੇ ਹਸਪਤਾਲ ਵਲੋਂ ਇਹਨਾਂ ਤੋਂ ਤੁਰੰਤ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਕਾਰਨ ਬਹੁਤੇ ਨਾਗਰਿਕ ਮੌਕੇ ’ਤੇ ਮਦਦ ਨਾ ਮਿਲਣ ਕਾਰਨ ਤਰਸਯੋਗ ਅਵਸਥਾਂ ’ਚ ਚਲੇ ਜਾਂਦੇ ਨੇ ਜਾ ਰੁਲ-ਰੁਲਕੇ ਮਰਨ ਲਈ ਮਜ਼ਬੂਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਪਹਿਲਾ ਇਕੱਠੇ ਪਰਿਵਾਰਾਂ ਦੌਰਾਨ ਅਜਿਹੇ ਹਲਾਤਾ ‘ਚ ਮਰੀਜ਼ ਨੂੰ ਮੈਂਬਰਾਂ ਦੀ ਸਹਾਇਤਾ ਘਰਾਂ ’ਚ ਆਮ ਹੀ ਮਿਲ ਜਾਂਦੀ ਸੀ ਪਰ ਅਜੋਕੇ ਸਮੇ ਪਰਿਵਾਰਾਂ ਦੀ ਵੰਡ ਹੋਣ ਕਾਰਨ ਇਸ ਸਹਾਇਤਾ ’ਚ ਕਮੀ ਆਈ ਹੈ ਇਸ ਲਈ ਇਹਨਾਂ ਹਾਲਾਤ ’ਚ ਅਜਿਹੇ ਮਾਨਸਿਕ ਪਰੇਸ਼ਾਨ ਨਾਗਰਿਕ ਦੀ ਸੰਭਾਲ ਲਈ ਬਣਿਆ ਮੈਂਟਲ ਹੈਲਥ ਐਕਟ 1987 ਦੇ ਤਹਿਤ ਬੋਰਡ ਕਾਇਮ ਕਰਕੇ ਪ੍ਰਸ਼ਾਨਿਕ ਤੋਰ ਤੇ ਹੈਲਪ ਲਾਇਨ ਜਾਰੀ ਕਰਕੇ ਤੁਰੰਤ ਇਲਾਜ ਅਤੇ ਪੁਨਰਵਾਸ ਯਕੀਨੀ ਬਣਾਇਆ ਜਾਵੇ। ਇਸ ਨੂੰ ਸਰਕਾਰ ਗਭੀਰਤਾ ਨਾਲ ਅਮਲ ’ਚ ਲਿਆਵੇ । ਇਸੇ ਦੌਰਾਨ ਕਲਾਕਾਰ ਸਤਿੰਦਰ ਸੱਤੀ, ਅਦਾਕਾਰ ਰਵਿੰਦਰ ਮੰਡ, ਦਿਮਾਗੀ ਰੋਗਾਂ ਦੇ ਮਾਹਿਰ ਡਾ. ਨਿਤਿਨ ਸੇਠੀ, ਸਾਬਕਾ ਆਈ. ਏ. ਐਸ. ਅਧਿਕਾਰੀ ਜਸਬੀਰ ਸਿੰਘ ਬੀਰ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਮੁਲਾਜਮ ਆਗੂ ਰਣਜੀਤ ਸਿੰਘ ਹੰਸ, ਰਵਿੰਦਰ ਸਿੰਘ ਰਕੌਲੀ, ਅਦਾਕਾਰ ਰੋਮੀ ਘੜਾਮਾਂ, ਸਮਾਜਸੇਵੀ ਕੁਲਦੀਪ ਸਿੰਘ ਖਰੜ, ਮਾ: ਗੁਰਨਾਮ ਸਿੰਘ ਕੁਰਾਲੀ, ਗੁਰਦੇਵ ਸਿੰਘ ਕੋਹਲੀ, ਰਣਜੀਤ ਸਿੰਘ ਰੋਪੜ, ਮੋਹਨ ਸਿੰਘ ਕੁਰਾਲੀ ਨੇ ਵੀ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਉਹਨਾਂ ਦੀਆ ਬਣਦੀਆਂ ਸੰਵਿਧਾਨਿਕ ਡਿਊਟੀਆਂ ਪ੍ਰਤੀ ਜਾਗਰੂਕ ਕਰਕੇ ਸਾਵੇਦਨਸ਼ੀਲ ਬਣਾਏ ਜਾਣ ਤਾ ਜੋ ਪੀੜਤ ਨਾਗਰਿਕਾਂ ਨੂੰ ਤੁਰੰਤ ਲੋੜੀਂਦੀ ਸਹਾਇਤਾ ਪ੍ਰਾਪਤ ਹੋ ਸਕੇ ਤਾ ਕੇ ਇਹ ਜ਼ੁਲਮ ਦਾ ਸ਼ਿਕਾਰ ਹੋਣ ਤੋਂ ਸੁਰੱਖਿਅਤ ਹੋਣ। ਬੁਲਾਰਿਆਂ ਨੇ ਪ੍ਰਭ ਆਸਰਾ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸਰਕਾਰਾਂ ਵੱਲੋਂ ਸੰਸਥਾਂ ਲਈ ਸਹਾਇਤਾ ਦੀ ਬਜਾਇ ਦਿੱਕਤਾਂ ਖੜੀਆਂ ਕਰਨ ਦਾ ਵਿਰੋਧ ਜਤਾਉਦਿਆਂ ਇਲਾਕਾ ਵਾਸੀਆਂ ਵੱਲੋਂ ਹਮੇਸਾਂ ਸੰਸਥਾਂ ਦੇ ਹੱਕ ’ਚ ਖੜ੍ਹਨ ਦਾ ਭਰੋਸਾ ਦਵਾਇਆ। ਇਸ ਮੌਕੇ ਬੀਬੀ ਰਾਜਿੰਦਰ ਕੌਰ ਪਡਿਆਲਾ, ਡੀ ਐਸ ਐਸ ਓ ਰਵਿੰਦਰ ਸਿੰਘ ਰਾਹੀਂ, ਗੁਰਮੀਤ ਸਿੰਘ ਸਾਟੂ, ਮੋਹਨ ਸਿੰਘ ਮੋਹਾਲੀ, ਰਵਿੰਦਰ ਸਿੰਘ ਵਜੀਦਪੁਰ, ਜਸਵੀਰ ਸਿੰਘ ਕਾਦੀਮਾਜਰਾ, ਮਾ.ਸਪਿੰਦਰ ਸਿੰਘ, ਇੰਜ: ਚਾਂਦ ਰਾਣਾ, ਗੁਰਵੈਲ ਸਿੰਘ ਮੋਹਾਲੀ, ਸਤਵੀਰ ਸਿੰਘ ਮੋਹਾਲੀ, ਗੁਰਬਚਨ ਸਿੰਘ ਮੁੰਧੋਂ, ਰਵਿੰਦਰ ਸਿੰਘ ਹੁਸ਼ਿਆਰਪੁਰ, ਗੁਰਸਰਨ ਸਿੰਘ ਨੱਗਲ, ਰਾਣਾ ਕੁਸਲਪਾਲ, ਗੁਰਸਰਨ ਸਿੰਘ ਧਨੋਆ, ਹਰਨੇਕ ਸਿੰਘ ਤੱਕੀਪੁਰ, ਦਰਸਨ ਸਿੰਘ ਖੇੜਾ, ਭਿੰਦਰ ਸਿੰਘ ਰੰਗੂਆਣਾ, ਸਰਪੰਚ ਜਗਦੀਪ ਰਾਣਾ ਮਾਜਰੀ, ਬਿਕਰਮ ਸਿੰਘ ਖਿਜਰਾਬਾਦ, ਹਰਜੀਤ ਸਿੰਘ ਕੁਰਾਲੀ ਤੇ ਬਹਾਦਰ ਸਿੰਘ ਮਹਿਰੌਲੀ ਨੇ ਹਾਜ਼ਰੀ ਭਰੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਅਤੇ ਐਸਡੀਐਨ ਟਰੱਸਟ, ਬੈਂਗਲੁਰੂ ਨੇ ਐਮ.ਓ.ਯੂ. ਤੇ ਹਸਤਾਖਰ ਕੀਤੇ

ਐਸਡੀਐਮ ਜੈਤੋ ਤੋਂ ਛੱਪੜ ਦੀ ਸਫਾਈ ਤੇ ਚਾਰ-ਦਿਵਾਰੀ ਕਰਨ ਦੀ ਕੀਤੀ ਮੰਗ

ਗੈਂਗਸਟਰ ਦਿਲਪ੍ਰੀਤ ਬਾਬੇ ਦੀ ਮਾਂ ਵੱਲੋਂ ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ’ਤੇ ਪੁੱਤਰ ਨਾਲ ਵਿਤਕਰਾ ਕਰਨ ਦੇ ਦੋਸ਼

ਤੇਜ਼ ਰਫ਼ਤਾਰ ਬੱਸ ਨੇ ਪੈਦਲ ਜਾ ਰਹੇ ਸ਼ਰਧਾਲੂ ਦਰੜੇ, ਇੱਕ ਦੀ ਮੌਤ, 2 ਜ਼ਖ਼ਮੀ

ਮੀਂਹ ਨੇ ਵਿਗਾੜੀ ਮੋਰਿੰਡਾ ਸ਼ਹਿਰ ਦੀ ਹਾਲਤ

ਕਿਸਾਨੀ ਜੁੱਸੇ ਕਾਰਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ’ਤੇ ਨਹੀਂ ਹੋ ਸਕੀ ਕਬਜ਼ਾ ਕਾਰਵਾਈ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਇਲਾਕੇ ਦੇ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਕੀਤਾ ਇਨਕਾਰ

‘ਇਕ ਸੁਨੇਹਾ’ ਗੀਤ ਦੇ ਪੋਸਟਰ ਦੀ ਹੋਈ ਘੁੰਢ ਚੁਕਾਈ

ਮੀਂਹ ਪੈਂਦੇ ਸਾਰ ਹੀ ਟੋਭੇ ਦਾ ਰੂਪ ਧਾਰ ਲੈਂਦਾ ਹੈ ਸਰਹਿੰਦ ਮੰਡੀ ਦਾ ਮੇਨ ਬਾਜ਼ਾਰ

ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਪੂਰਿਆ ਜਾ ਰਿਹੈ ਮਲਕਸਰ ਛੱਪੜ