ਪ੍ਰਤਾਪ ਸੰਦੂ
ਮਲੋਟ, 16 ਮਈ : ਬੀਤੇ ਦਿਨੀਂ ਮਾਣਯੋਗ ਡਾਕਟਰ ਐੱਸ ਪੀ ਸਿੰਘ ਓਬਰਾਏ ਜੀ ਦੀ ਗਤੀਸੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਖੋਲੀ ਜਾ ਰਹੀ ਸੰਨੀ ਓਬਰਾਏ ਕਲੀਨੀਕਲ ਲੈਬ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਹੈਲਥ ਡਾ. ਦਲਜੀਤ ਸਿੰਘ ਅਤੇ ਜਿਲ੍ਹਾ ਪ੍ਰਧਾਨ ਅਰਵਿੰਦਰਪਾਲ ਸਿੰਘ ਚਹਿਲ ਸ੍ਰੀ ਕ੍ਰਿਸ਼ਨਾ ਮੰਦਿਰ ਮਲੋਟ ਵਿਖੇ ਪਹੁੰਚੇ। ਓਹਨਾਂ ਵਿਸਵਾਸ ਦਿਵਾਇਆ ਕਿ ਜਲਦ ਦੀ ਇਹ ਲੈਬ ਜਰੂਰਤਮੰਦ ਮਰੀਜਾਂ ਦਾ ਸਹਾਰਾ ਬਣੇਗੀ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮਲੋਟ ਦੇ ਇੰਚਾਰਜ ਅਨਿਲ ਜੁਨੇਜਾ, ਸੁਭਾਸ ਦਹੂਜਾ, ਸੁਖਦੇਵ ਕੰਗ, ਗੁਰਚਰਨ ਸਿੰਘ, ਬਲਜੀਤ ਕੌਰ, ਸੋਹਣ ਲਾਲ ਗੁੰਬਰ, ਸੰਦੀਪ ਅਨੇਜਾ, ਗਗਨ ਸੇਤੀਆ, ਸੰਬੂ ਮੰਡਲ ਅਤੇ ਸੋਨੂੰ ਮੰਗਵਾਨਾ ਹਾਜ਼ਰ ਸਨ। ਇਸ ਮੌਕੇ ਤੇ ਪਟਿਆਲਾ ਦਫਤਰ ਤੋਂ ਗੁਰਪ੍ਰੀਤ ਕੌਰ ਅਤੇ ਚੰਦਰਕਾਂਤਾ ਵਿਸੇਸ ਤੌਰ ਤੇ ਹਾਜ਼ਰ ਹੋਏ।