- ਖੂਨਦਾਨ ਮਾਨਵਤਾ ਦੀ ਭਲਾਈ ਲਈ ਸਭ ਤੋਂ ਉੱਤਮ ਕਾਰਜ : ਜੌੜਾਮਾਜਰਾ, ਜੱਸੀ ਸੋਹੀਆਂ ਵਾਲਾ
ਸੁਭਾਸ ਪਾਠਕ
ਸਮਾਣਾ/20 ਮਈ : ਉੱਘੇ ਸਮਾਜ ਸੇਵੀ ਅਤੇ ਸਰਦਾਰ ਐਗਰੋਟੈਕ ਕੁਲਬੁਰਛਾਂ ਦੇ ਐਮ.ਡੀ ਹਰਿੰਦਰ ਸਿੰਘ ਦਿਓਲ ਖੇੜਕੀ ਵਲੋਂ ਬਾਪੂ ਸਵ.ਹਰਚੰਦ ਸਿੰਘ ਦਿਓਲ ਦੀ ਯਾਦ ਨੂੰ ਸਮਰਪਿਤ ਪਿੰਡ ਕੁਲਬੂਰਛਾਂ ਵਿਖੇ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਅਤੇ ਡੀ.ਐੱਸ.ਪੀ ਸਮਾਣਾ ਪ੍ਰਭਜੋਤ ਕੌਰ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ ਅਤੇ ਉਨਾਂ ਇਸ ਮੌਕੇ ਲੋਕਾਂ ਨੂੰ ਖੂਨਦਾਨ ਦੀ ਮੱਹਤਤਾ ਅਤੇ ਖੂਨਦਾਨ ਕਰਨ ਪ੍ਰਤੀ ਜਾਗਰੂਕ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਖੂਨਦਾਨ ਕਰਨਾ ਸਮਾਜ ਸੇਵਾ ਦਾ ਸਭ ਤੋਂ ਉੱਤਮ ਕਾਰਜ ਹੈ ਕਿਉਂ ਕਿ ਸਾਡੇ ਦੁਆਰਾ ਦਿੱਤੇ ਖੁੂਨ ਦਾ ਕਤਰਾ ਕਤਰਾ ਕਿਸੇ ਵੀ ਲੋੜਮੰਦ ਨੂੰ ਜੀਵਨਦਾਨ ਦੇ ਸਕਦਾ ਹੈ ਅਤੇ ਸਾਨੂੰ ਇਸ ਸ਼ੁਭ ਕਾਰਜ਼ ਵਿਚ ਕਦੇ ਵੀ ਪਿਛੇ ਨਹੀਂ ਰਹਿਣਾ ਚਾਹਿਦਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਆਪ ਪਾਰਟੀ ਐੱਸ ਸੀ ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸਾਨੂੰ ਹਮੇਸ਼ਾਂ ਹੀ ਮਾਨਵਤਾ ਦੀ ਭਲਾਈ ਲਈ ਅਜਿਹੇ ਖੁੂਨਦਾਨ ਕੈਂਪਾਂ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹਿਦਾ ਹੈ। ਇਸ ਮੌਕੇ ਸਾਬਕਾ ਡੀ.ਐੱਸ.ਪੀ ਨਾਹਰ ਸਿੰਘ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਅੱਜ 69ਵੀਂ ਵਾਰ ਖੂਨਦਾਨ ਕੀਤਾ ਗਿਆ ਅਤੇ ਉਨਾਂ ਕਿਹਾ ਕਿ ਖੂੁਨ ਤੋਂ ਬਿਨਾਂ ਜ਼ਿੰਦਗੀ ਨਾ-ਮੁਮਕਿਨ ਹੈ ਅਤੇ ਇਹ ਇਕ ਅਜਿਹੀ ਚੀਜ਼ ਹੈ, ਜੋ ਕਿ ਪ੍ਰਯੋਗਸ਼ਾਲਾ ਵਿਚ ਬਣਾਈ ਨਹੀਂ ਜਾ ਸਕਦੀ। ਉਨਾਂ ਸਮਾਜ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਲਈ ਹਮੇਸ਼ਾ ਤੱਤਪਰ ਰਹਿਣ ਤਾਂ ਜੋ ਲੋੜ ਪੈਣ ਤੇ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਣ। ਇਸ ਮੌਕੇ ਵਰਧਮਾਨ ਮਹਾਂਵੀਰ ਹੈਲਥ ਕੇਅਰ ਬਲੱਡ ਸੈਂਟਰ ਪਟਿਆਲਾ ਤੋਂ ਡਾ. ਰਮਨੀਤ ਸਿੰਘ ਦੀ ਟੀਮ ਵਲੋਂ 65 ਯੂਨਿਟ ਖੂਨ ਇਕਤ੍ਰਿਤ ਕੀਤਾ ਗਿਆ। ਇਸ ਮੌਕੇ ਹਰਿੰਦਰ ਦਿਓਲ, ਸੁਖਚੈਨ ਸਿੰਘ ਕੋਟਲੀ, ਲਖਵਿੰਦਰ ਸਿੰਘ ਕਾਕਾ ਜਵੰਦਾ ਅਤੇ ਬਲਜਿੰਦਰ ਸਿੰਘ ਦਿਓਲ ਆਦਿ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਉਪਰੰਤ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਮੌਕੇ ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਸੁਰਜੀਤ ਸਿੰਘ ਗਾਜੀਪੁਰੀਆ, ਗੋਪਾਲ ਕ੍ਰਿਸ਼ਨ ਗਰਗ, ਗੁਰਦੇਵ ਸਿੰਘ ਟਿਵਾਣਾ, ਗੁਰਦੀਪ ਸਿੰਘ ਕਾਨਗੜ੍ਹ, ਯਾਦਵਿੰਦਰ ਸਿੰਘ ਭੰਗੂ, ਸਤਪਾਲ ਪਾਲੀ, ਹਰਪ੍ਰੀਤ ਸਿੰਘ ਸਰਾਓ ਧੂਰੀ, ਭੁਪਿੰਦਰ ਸਿੰਘ ਮੰਡੀ ਗੋਬਿੰਦ ਗੜ੍ਹ, ਰਮਨ ਤੂਰ, ਕਰਮਨ ਸਿੰਘ ਲੋਟ, ਲੱਕੀ ਸਰਾਓ ਬੋੜਾਂ, ਬਿਕਰਮ ਚੌਧਰੀ ਬਨੂੜ, ਹਰਪਾਲ ਸਿੰਘ ਸਰਪੰਚ, ਕਮਲ ਕੁਮਾਰ ਜਾਦੀਕਾ ਲੁਧਿਆਣਾ, ਹਰਦੀਪ ਸਿੰਘ ਸਨੋਰ, ਸਰਭਜੀਤ ਸਿੰਘ ਖੋਖ, ਬੋਬੀ ਬਾਂਸਲ, ਅਮਰਜੀਤ ਸਿੰਘ ਭਾਨਰੀ, ਹਰਦੀਪ ਸਿੰਘ ਬੁੱਟਰ, ਮਨਪ੍ਰੀਤ ਸਿੰਘ ਦਿਓਲ, ਗੁਰਜਿੰਦਰ ਸਿੰਘ, ਕੁਲਵਿੰਦਰ ਸਿੰਘ ਰਟੋਲ, ਗੁਰਮੀਤ ਸਿੰਘ ਮੰਤਰੀ, ਕਾਕਾ ਢਿਲੋਂ ਅਤੇ ਬਲਕਾਰ ਸਿੰਘ ਖੇੜਕੀ ਆਦਿ ਹਾਜ਼ਰ ਸਨ।