ਪ੍ਰਤਾਪ ਸੰਦੂ
ਮਲੋਟ/27 ਮਈ : ਨਵੀਂ ਆ ਰਹੀ ਪੰਜਾਬੀ ਫਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦਾ ਟਰੇਲਰ ਰਿਲੀਜ਼ ਕੀਤਾ ਗਿਆ ਜੋ ਕਿ ਦਰਸ਼ਕਾਂ ਦੀ ਪਸੰਦ ਬਣ ਚੁੱਕਾ ਹੈ। ਗੱਲਬਾਤ ਕਰਦਿਆਂ ਜਗਤਾਰ ਸਿੰਘ ਬੀਰੋਕੇ ਖੁਰਦ ਨੇ ਦੱਸਿਆ ਕਿ ਉਕਤ ਫਿਲਮ ਹਲਕੀ-ਫੁਲਕੀ ਕਾਮੇਡੀ ਵਾਲੀ ਰੁਮਾਂਟਿਕਤਾ ਭਰੀ ਪਰਿਵਾਰਕ ਕਹਾਣੀ ਤੇ ਆਧਾਰਿਤ ਹੈ। ਉਨਾ ਦੱਸਿਆ ਕਿ ਇਸ ਫਿਲਮ ਨੂੰ ਸਤਿੰਦਰ ਸਿੰਘ ਦੇਵ ਨੇ ਡਾਇਰੈਕਟ ਕੀਤਾ ਹੈ ਜੋ ਕਿ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ ਤੇ ਬਤੌਰ ਨਿਰਦੇਸ਼ਕ ਇਹ ਉਨਾਂ ਦੀ ਪਹਿਲੀ ਫਿਲਮ ਹੈ। ਇਸ ਫਿਲਮ ਵਿੱਚ ਪੁਖਰਾਜ ਭੱਲਾ, ਹਸ਼ਨੀਨ ਚੌਹਾਨ, ਜਸਵਿੰਦਰ ਭੱਲਾ, ਅਨੀਤਾ ਦੇਵਗਨ, ਸੀਮਾ ਕੌਸ਼ਲ, ਕਰਨਬੀਰ ਦਿਓਲ, ਸੁੱਖੀ ਚਹਿਲ, ਏਕਤਾ ਖੇੜਾ, ਹਨੀ ਮੱਟੂ, ਜੱਗੀ ਧੂਰੀ, ਅਸ਼ੋਕ ਪਾਠਕ, ਅਹਿਮ ਕਿਰਦਾਰ ਨਿਭਾ ਰਹੇ ਹਨ ਤੇ ਫਿਲਮ 3 ਜੂਨ ਨੂੰ ਵੱਡੇ ਪੱਧਰ ਤੇ ਰਿਲੀਜ਼ ਹੋ ਰਹੀ ਹੈ।
ਇਸ ਫਿਲਮ ਦੀ ਪ੍ਰਮੋਸ਼ਨ ਮੌਕੇ ਫਿਲਮ ਦਾ ਪੋਸਟਰ ਵੀ ਮਲੋਟ ਦੀ ਦਾਣਾ ਮੰਡੀ ਦੁਕਾਨ ਨੰਬਰ 119 ਦੇ ਬਾਹਰ ਰਿਲੀਜ਼ ਕੀਤਾ ਗਿਆ। ਉਨਾ ਦੱਸਿਆ ਕਿ ਇਹ ਫਿਲਮ ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ ਹੈ ਤੇ ਫਿਲਮ ਦੇ ਟਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਤੇ ਰਮੇਸ਼ ਗਰਗ, ਸੰਜੂ ਕਾਮਰਾ, ਮਨਦੀਪ ਗਰਗ, ਪੰਕਰ ਗਰਗ, ਪ੍ਰਕਾਸ਼ਨ ਗਰਗ ਅਤੇ ਰੋਕੀ ਗਰਗ ਹਾਜ਼ਰ ਸਨ।