ਦਸਨਸ
ਚੰਡੀਗੜ/31 ਮਈ : ਵਿਸ਼ਵ ਨੋ ਤੰਬਾਕੂ ਦਿਵਸ ਮੌਕੇ ਮੋਹਾਲੀ ਦੇ ਸੋਹਾਣਾ ਹਸਪਤਾਲ ਵੱਲੋਂ ਸਥਾਨਕ ਸੁਖਨਾ ਝੀਲ ਤੋੋਂ ਇੱਕ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਸਾਈਕਲ ਵਰਕ ਤੇ ਚੰਡੀਗੜ ਪੁਲਿਸ ਦੇ ਸਟਾਫ਼ ਸਮੇਤ 200 ਦੇ ਕਰੀਬ ਲੋਕਾਂ ਨੇ ਭਾਗ ਲਿਆ। ਤੰਬਾਕੂ ਛੱਡੋ ਸਾਈਕਲ ਚਲਾਓ ਦਾ ਸੁਨੇਹਾ ਦਿੱਤਾ। ਇਸ ਰੈਲੀ ਨੂੰ ਹਸਪਤਾਲ ਦੇ ਸੀਨੀਅਰ ਮੈਡੀਕਲ ਆਨਕਾਨੋਲੋੋਜਿਸਟ ਡਾਕਟਰ ਸੰਦੀਪ ਕੱਕੜ ਨੇ ਕਿਹਾ ਕਿ ਤੰਬਾਕੂ ਮੁਕਤ ਸਮਾਜ ਦੀ ਸਿਰਜਨਾ ਕਰਨਾ ਸਾਡਾ ਸਭ ਦਾ ਸਾਂਝਾ ਫਰਜ਼ ਹੈ।
ਉਨਾਂ ਕਿਹਾ ਕਿ ਤੰਬਾਕੂ ਦੇ ਕਾਰਨ ਵਿਸ਼ਵ ਵਿੱਚ ਹਰ ਸਾਲ 7 ਮਿਲੀਅਨ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਹਨ ਜਦਕਿ ਭਾਰਤ ਵਿੱਚ ਹਰ ਸਾਲ 1.3 ਮਿਲੀਅਨ ਲੋਕ ਇਸ ਦਾ ਸ਼ਿਕਾਰ ਬਣਦੇ ਹਨ।