BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਚੰਡੀਗੜ੍ਹ

ਜਨਵਾਦੀ ਇਸਤਰੀ ਸਭਾ ਚੰਡੀਗੜ੍ਹ-ਮੋਹਾਲੀ ਦਾ ਡੈਲੀਗੇਟ ਇਜਲਾਸ ਹੋਇਆ

June 07, 2022 01:27 PM

ਦਸਨਸ
ਮੋਹਾਲੀ, 6 ਜੂਨ : ਜਨਵਾਦੀ ਇਸਤਰੀ ਸਭਾ ਦੀ ਚੰਡੀਗੜ੍ਹ-ਮੋਹਾਲੀ ਇਕਾਈ ਦਾ ਡੈਲੀਗੇਟ ਇਜਲਾਸ ਅੱਜ ਚੀਮਾ ਭਵਨ ਵਿਖੇ ਹੋਇਆ । ਇਜਲਾਸ ਦੀ ਪ੍ਰਧਾਨਗੀ ਤਿੰਨ ਮੈਂਬਰ ਤੇ ਅਧਾਰਿਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਇਜਲਾਸ ਦਾ ਉਦਘਾਟਨ ਸਾਥੀ ਚੰਦਰ ਸ਼ੇਖਰ ਜਰਨਲ ਸਕਤਰ ਸੀਟੂ ਪੰਜਾਬ ਤੇ ਚੰਡੀਗੜ੍ਹ ਵੱਲੋਂ ਕੀਤਾ ਗਿਆ ਇਜਲਾਸ ਵਿੱਚ ਸਾਥੀ ਦਿਨੇਸ਼ ਪ੍ਰਸਾਦ ਜਰਨਲ ਸਕੱਤਰ ਸੀਟੂ ਚੰਡੀਗੜ੍ਹ, ਸਾਥੀ ਗੋਪਾਲ ਦੱਤ ਜੋਸ਼ੀ ਜਨਰਲ ਸਕੱਤਰ ਫੈਡਰੇਸ਼ਨ ਆਫ ਯੂ ਟੀ ਇੰਪਲਾਇਜ਼, ਮੁਹੰਮਦ ਗੋਰਸੀ ਆਲ ਇੰਡੀਆ ਲਾਇਰ ਯੂਨੀਅਨ ਨੇ ਭਰਾਤਰੀ ਸੰਦੇਸ਼ ਦਿੱਤਾ ਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਆਗੂ ਕੈਲਾਸ਼ ਜੁਨੇਜਾ ਨੇ ਅਦਾ ਕੀਤੀ। ਇਜਲਾਸ ਵਿੱਚ ਵੱਖ ਵੱਖ ਯੂਨਿਟਾਂ ਤੋਂ 39 ਡੈਲੀਗੇਟ ਸ਼ਾਮਲ ਹੋਏ ਪਿਛਲੇ ਕੰਮਾਂ ਦੀ ਰਿਪੋਰਟ ਆਸ਼ਾ ਰਾਣਾ ਨੇ ਪੇਸ਼ ਕੀਤੀ। ਬਹਿਸ ਤੋਂ ਬਾਅਦ ਰਿਪੋਰਟ ਸਰਵ ਸੰਮਤੀ ਨਾਲ ਪਾਸ ਕੀਤੀ ਗਈ। ਇਸ ਉਪਰੰਤ 15 ਮੈਂਬਰੀ ਕਮੇਟੀ ਦਾ ਪੈਨਲ ਪਾਸ ਕੀਤਾ ਗਿਆ ਜਿਸ ਵਿੱਚੋਂ 11 ਸੀਟਾਂ ਭਰੀਆਂ ਗਈਆਂ ਰਣਜੀਤ ਕੌਰ ਪ੍ਰਧਾਨ, ਰੇਸ਼ਮਾ ਦੇਵੀ ਸੈਕਟਰੀ, ਦਰਸ਼ਨਾ ਦੇਵੀ ਖਜ਼ਾਨਚੀ, ਆਸ਼ਾ ਰਾਣਾ ਮੀਤ ਸਕੱਤਰ, ਤਾਰਾ ਤੇ ਓਮ ਵਤੀ ਮੀਤ ਪ੍ਰਧਾਨ ਤੇ ਕਾਂਤਾ, ਕੈਲਾਸ਼, ਜਰੀਨਾ, ਕੌਸ਼ਲਿਆ ਕਮੇਟੀ ਮੈਂਬਰ ਚੁਣੇ ਗਏ। ਅੰਮ੍ਰਿਤਸਰ ਵਿਖੇ ਹੋ ਰਹੇ ਸੂਬੇ ਦੇ ਇਜਲਾਸ ਲਈ ਡੈਲੀਗੇਟ ਵੀ ਚੁਣੇ ਗਏ। ਅੰਤ ਵਿੱਚ ਇਜਲਾਸ ਦੀ ਸਫ਼ਲਤਾ ਲਈ ਦਰਸ਼ਨਾਂ ਦੇਵੀ ਵੱਲੋਂ ਸਮੂਹ ਡੈਲੀਗੇਟ ਦਾ ਧੰਨਵਾਦ ਕੀਤਾ ਗਿਆ ਇਜਲਾਸ ਵਿੱਚ ਵੱਧ ਰਹੀ ਮਹਿੰਗਾਈ, ਲੇਬਰ ਕੋਡ, ਕਾਲੋਨੀਆਂ ਵਿਰੁੱਧ ਪੁਲਸ ਦੀ ਸਹਿ ਤੇ ਵੱਧ ਰਹੀ ਗੁੰਡਾਗਰਦੀ ਵਿਰੁਧ ਅਤੇ ਇਸਤਰੀਆਂ ਲਈ 33% ਰਿਜ਼ਰਵੇਸ਼ਨ ਕਰਨ ਲਈ ਮਤੇ ਪਾਸ ਕੀਤੇ ਗਏ। ਇਜਲਾਸ ਦੀ ਸਮਾਪਤੀ ਨਾਅਰਿਆਂ ਦੀ ਗੂੰਜ ਨਾਲ ਹੋਈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਕੇਂਦਰ ਸਰਕਾਰ ਮਹਿੰਗਾਈ ਵਧਾ ਕੇ ਜਨਤਾ ਦਾ ਗੱਲਾ ਘੁਟਣਾ ਬੰਦ ਕਰੇ : ਅਜੇ ਮੰਗੂਪੁਰ

ਚੰਡੀਗੜ੍ਹ ’ਚ ਵੀ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨੇ ਚਲਾਈਆਂ ਜਲ ਤੋਪਾਂ

ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਨਹੀਂ ਮਿਲੀਂ ਰਾਹਤ

ਡੱਡੂਮਾਜਰਾ ’ਚ ਗੈਰ-ਅਧਿਕਾਰਤ ਤੇ ਨਾਜਾਇਜ਼ ਕਬਜ਼ਾਧਾਰਕਾਂ ਤੋਂ ਖਾਲੀ ਕਰਵਾਈ ਗਈ ਜ਼ਮੀਨ

ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਦੀ ਪੁਸਤਕ ਲੋਕ ਅਰਪਣ

ਚੰਡੀਗੜ੍ਹ : ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹਿਆ, ਕਈ ਇਲਾਕੇ ਹੋਏ ਜਲ-ਥਲ

ਵਿਸ਼ਵ ਜਨਸੰਖਿਆ ਦਿਵਸ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਸੀਟੂ ਦੀ ਸੂਬਾਈ ਵਰਕਿੰਗ ਕਮੇਟੀ ਦੀ 10 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 14ਵੀਂ ਬਰਸੀ 3 ਅਗਸਤ ਨੂੰ ਮਨਾਈ ਜਾਵੇਗੀ : ਸੇਖੋਂ

ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨ