BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਪੰਜਾਬ

ਆਰਾਮਗ੍ਰਸਤ ਜੀਵਨ ਸ਼ੈਲੀ ਕਾਰਨ ਚੰਡੀਗੜ੍ਹ, ਟਰਾਈਸਿਟੀ ’ਚ ਜਿਗਰ ਦੀ ਸੋਜਿਸ਼ ਦੇ ਕੇਸਾਂ ’ਚ ਭਾਰੀ ਇਜਾਫਾ

June 08, 2022 01:18 PM

- ਸੋਹਾਣਾ ਹਸਪਤਾਲ ਮੋਹਾਲੀ ਵਲੋਂ ਫੈਟੀ ਲੀਵਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜਿਗਰ ਬਚਾਓ ਹਫ਼ਤਾ ਸ਼ੁਰੂ

ਹਰਬੰਸ ਬਾਗੜੀ
ਮੋਹਾਲੀ /7 ਜੂਨ : ਭਾਵੇਂ ਫੈਟੀ ਲੀਵਰ ਬਹੁਤ ਹੀ ਗੰਭੀਰ ਸਿਹਤ ਸਮੱਸਿਆ ਹੈ, ਪਰ ਜੀਵਨ ਸੈਲੀ ਵਿੱਚ ਸੁਧਾਰ ਅਤੇ ਰੁਟੀਨ ਜਾਂਚਾਂ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਸੋਹਾਣਾ ਹਸਪਤਾਲ ਮੋਹਾਲੀ ਦੇ ਗੈਸਟ੍ਰੋ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ ਜੇ.ਪੀ. ਸਿੰਘ ਸੈਣੀ ਨੇ ਲੀਵਰ ਬਚਾਓ ਹਫਤੇ ਦੀ ਸੁਰੂਆਤ ਮੌਕੇ ਦਸਿਆ ਕਿ ਜਿਗਰ ਸਾਡੇ ਸਰੀਰ ਦਾ ਸਭ ਤੋਂ ਅਹਿਮ ਅੰਗ ਹੈ, ਜੋ ਸਿਹਤ ਬਣਾਏ ਰੱਖਣ ਲਈ ਬਹੁਤ ਸਾਰੇ ਕਾਰਜ ਕਰਦਾ ਹੈ, ਜਿਨ੍ਹਾਂ ਵਿਚ ਮੈਟਾਬੋਲਿਜਮ, ਊਰਜਾ ਸਟੋਰੇਜ, ਵੇਸਟ ਫਿਲਟਰਿੰਗ, ਭੋਜਨ ਦੇ ਪਾਚਨ ਨਾਲ ਸਬੰਧਤ ਸੈਂਕੜੇ ਕੰਮ ਕਰਦਾ ਹੈ ਅਤੇ ਇਹ ਸਾਡੇ ਖੂਨ ਵਿੱਚੋਂ ਜਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨ ਵਿੱਚ ਵੀ ਮਦਦ ਕਰਦਾ ਹੈ। ਡਾ ਸੈਣੀ ਨੇ ਦੱਸਿਆ ਕਿ ਲਿਵਰ ਦੀ ਬੀਮਾਰੀ ਨੂੰ ਭਾਰਤ ਵਿੱਚ ਜੀਵਨ ਸੈਲੀ ਨਾਲ ਸਬੰਧਤ ਬਿਮਾਰੀਆਂ ਵਜੋਂ ਤਸਲੀਮ ਕੀਤਾ ਜਾਂਦਾ ਹੈ। ਰੋਜਾਨਾ ਲੀਵਰ ਦੀ ਬੀਮਾਰੀਆਂ ਨਾਲ ਸਬੰਧਤ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਹੈਪੇਟਾਈਟਸ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਵਿਕਾਸਸੀਲ ਦੇਸਾਂ ਵਿਚ ਸ਼ੁਮਾਰ ਹੈ। ਸ਼ਰਾਬ ਦਾ ਸੇਵਨ ਕਰਨ ਵਾਲੇ ਅਤੇ ਨਾ ਕਰਨ ਵਾਲਿਆਂ ਵਿਚ ਫੈਟੀ ਲੀਵਰ ਦੀ ਬਿਮਾਰੀ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਹੈਪੇਟਾਈਟਸ-ਸੀ ਦੇ ਦੋ ਲੱਖ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਦੇ ਕਰੀਬ ਠੀਕ ਹੋ ਚੁੱਕੇ ਹਨ। ਗੈਸਟ੍ਰੋਐਂਟਰੌਲੋਜਿਸਟ ਵਿਭਾਗ ਦੇ ਕੰਸਲਟੈਂਟ ਡਾ. ਜਾਨਵੀਧਰ ਨੇ ਦੱਸਿਆ ਕਿ ਸ਼ਰੀਰ ਦੀ ਚਮੜੀ ਜਾਂ ਅੱਖਾਂ ਵਿਚ ਪੀਲੇਪਨ (ਪੀਲੀਆ) ਆਉਣ ਦੀ ਅਲਾਮਤ ਨੂੰ ਨਜਰ ਅੰਦਾਜ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜਿਗਰ ਦੀ ਸੋਜਿਸ਼ ਦੇ ਪਹਿਲੇ ਅਤੇ ਦੂਜੇ ਪੜਾਅ ਦੌਰਾਨ ਇਸਦੇ ਕੋਈ ਖਾਸ ਲੱਛਣ ਨਹੀਂ ਆਉਂਦੇ। ਉਨ੍ਹਾਂ ਦੱਸਿਆ ਕਿ ਨਿਯਮਤ ਕਸਰਤ, ਅਲਕੋਹਲ ਤੋਂ ਛੁਟਕਾਰਾ, ਵਧੀਆ ਖੁਰਾਕ ਆਦਿ ਨਾਲ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜਨਰਲ ਮੈਨੇਜਰ ਲਲਿਤ ਸਰਮਾ ਨੇ ਦੱਸਿਆ ਕਿ ਸੋਹਾਣਾ ਹਸਪਤਾਲ ਵਿਚ 7 ਤੋਂ 14 ਜੂਨ ਤੱਕ ਚੱਲਣ ਵਾਲੇ ਲੀਵਰ ਬਚਾਓ ਹਫਤੇ ਦੌਰਾਨ ਫਾਈਬਰੋ ਸਕੈਨ, ਲੀਵਰ ਫੰਕਸਨ ਟੈਸਟ, ਹੈਪੇਟਾਈਟਸ ਬੀ ਅਤੇ ਸੀ ਲਈ ਟੈਸਟਿੰਗ ਅਤੇ ਮਾਹਿਰਾਂ ਦੀ ਸਲਾਹ ਦਿਤੀ ਜਾਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

10 ਅਗਸਤ ਨੂੰ ਮਨਾਇਆ ਜਾਵੇਗਾ ਡੀ-ਵਾਰਮਿੰਗ ਡੇਅ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਮੀਟਿੰਗ ਹੋਈ

ਫੋਨ ਰਾਹੀਂ ਹੋਈ ਦੋਸਤੀ ਮਗਰੋਂ ਵਿਆਹ ਦਾ ਝਾਂਸਾ ਦੇ ਕੇ ਮੁਟਿਆਰ ਨੂੰ ਬਣਾਇਆ ਹਵਸ ਦਾ ਸ਼ਿਕਾਰ, ਕੇਸ ਦਰਜ

15 ਅਗਸਤ ਨੂੰ ਘਰਾਂ ’ਤੇ ਕੌਮੀ ਝੰਡਾ ਲਹਿਰਾ ਕੇ ਸੰਵਿਧਾਨ ਦੀ ਰਾਖੀ ਦਾ ਪ੍ਰਣ ਲਵਾਂਗੇ : ਕਾਮਰੇਡ ਅਜਨਾਲਾ

ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦ

ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀ

ਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀ

ਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀ

ਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂ

ਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜ