BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਚੰਡੀਗੜ੍ਹ

ਕਾਂਗਰਸੀ ਵਿਧਾਇਕਾਂ ਵੱਲੋ ਹੀ ਪੰਜਾਬ ਸਰਕਾਰ ਦੇ ਸਹਿਕਾਰੀ ਬੈਂਕਾਂ ਦੇ ਪ੍ਰਸਾਵਿਤ ਰਲੇਵੇਂ ਦਾ ਜ਼ੋਰਦਾਰ ਵਿਰੋਧ

June 23, 2020 07:11 PM
ਚੰਡੀਗੜ੍ਹ (ਏਜੰਸੀ)- ਅੱਜ ਕਿਸਾਨ ਭਵਨ ਵਿਖੇ ਸਹਿਕਾਰਤਾ ਨਾਲ ਸਬੰਧਤ ਵੱਖ ਵੱਖ ਪਾਰਟੀਆਂ ਦੇ ਵਿਧਾਇਕਾ ਅਤੇ ਸਹਿਕਾਰੀ ਆਗੂਆਂ ਦੀ ਵਿਸ਼ੇਸ਼  ਮੀਟਿੰਗ ਹੋਈ । ਜਿਸ ਵਿੱਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਅੰਗਦ ਸੈਣੀ , ਵਿਧਾਇਕ  ਗੁਰਪ੍ਰਤਾਪ ਸਿੰਘ ਵੰਡਾਲਾ, ਵਿਧਾਇਕ ਪ੍ਰਗਟ ਸਿੰਘ,  ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ,ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ ,ਤਜਿੰਦਰ ਸਿੰਘ ਮਿੱਡੂ ਖੇੜਾ  ਸਾਬਕਾ ਚੇਅਰਮੈਨ ਜ਼ਿਲ੍ਹਾ ਸਹਿਕਾਰੀ ਬੈਂਕ ,ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਐਮ ਡੀ ਸੈਂਟਰਲ ਕੋਆਪਰੇਟਿਵ ਬੈਂਕ ਬਠਿੰਡਾ ,ਜੈਸਰਤ ਸਿੰਘ ਸੰਧੂ ਵਾਈਸ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ,ਹਰਜੀਤ ਸਿੰਘ ਪਰਮਾਰ ਚੇਅਰਮੈਨ ਜ਼ਿਲ੍ਹਾ ਸਹਿਕਾਰੀ ਬੈਂਕ ਕਪੂਰਥਲਾ ,ਸਤਿੰਦਰਪਾਲ ਸਿੰਘ ਢੱਟ ਸਾਬਕਾ ਚੇਅਰਮੈਨ ,ਪਰਮਿੰਦਰ ਸਿੰਘ ਪੰਨੂੰ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਬੈਂਕ ,ਮਨੀਸ਼ ਖੰਨਾ ਸੀਨੀਅਰ ਸਹਿਕਾਰੀ ਆਗੂ ,ਰਣਜੀਤ ਸਿੰਘ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਬੈਂਕ , ਰਾਜਵੰਤ ਸਿੰਘ ਡਾਇਰੈਕਟਰ,ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ,ਪਰਮੇਸ਼ਵਰ ਸਿੰਘ ਸਿੱਧੂ ਸਾਬਕਾ ਮੈਨੇਜਿੰਗ ਡਾਇਰੈਕਟਰ ਪੰਜਾਬ ,ਸੁਖਦੀਪ ਸਿੰਘ ਭਿੰਡਰ  ਸੀਨੀਅਰ ਐਡਵੋਕੇਟ  ਸਮੇਤ ਅਨੇਕਾਂ ਕੋਪਰੇਟਿਵ ਲਹਿਰ ਨਾਲ ਜੁੜੀਆਂ  ਹੋਈਆਂ ਸਖਸ਼ੀਅਤਾਂ ਵੱਲੋਂ ਇਸ ਮੀਟਿੰਗ ਵਿੱਚ ਭਾਗ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸਹਿਕਾਰੀ ਬੈਂਕਾਂ ਕਿਸਾਨਾਂ ਦੀਆਂ ਜੜ੍ਹਾਂ ਨਾਲ ਜੁੜੀਆਂ ਹੋਈਆਂ ਹਨ ।ਅਫ਼ਸਰਸ਼ਾਹੀ ਵੱਲੋਂ ਸਹਿਕਾਰਤਾ ਦੇ ਸਿਧਾਂਤ ਦੇ ਉਲਟ ਆਪਣੀ ਅਜ਼ਾਰੇਦਾਰੀ ਕਾਇਮ ਕਰਨ ਲਈ ਲੋਕ ਰਾਜੀ ਢਾਂਚੇ ਨੂੰ ਖ਼ਤਮ ਕਰਨ ਲਈ ਸਹਿਕਾਰੀ ਬੈਂਕਾਂ ਦਾ ਰਲੇਵਾਂ ਕੀਤਾ ਜਾ ਰਿਹਾ ਹੈ ।ਇਸ ਨਾਲ ਚੁਣੇ ਹੋਏ ਨੁਮਾਇੰਦਿਆਂ ਦੀਆਂ ਸ਼ਕਤੀਆਂ ਖ਼ਤਮ ਕਰਕੇ ਅਫਸਰਸ਼ਾਹੀ ਦਾ ਗਲਬਾ ਕਾਇਮ ਕਰਨ ਲਈ ਇਨ੍ਹਾਂ ਬੈਂਕਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ ।ਉਨ੍ਹਾਂ ਅੱਗੇ ਦੱਸਿਆ ਕਿ ਇਹ ਬੈਂਕਾਂ ਪੂਰੇ ਪੰਜਾਬ ਦੇ ਕਿਸਾਨਾਂ, ਗਰੀਬ ਵਰਗ ਅਤੇ ਪੇਂਡੂ ਵਰਗ ਦੀ ਨੁਮਾਇੰਦਗੀ ਕਰਦੀਆਂ ਹਨ ।ਇਨ੍ਹਾਂ ਦੇ ਰਲੇਵੇਂ ਨਾਲ ਸਹਿਕਾਰੀ  ਬੈਂਕਾਂ  ਦੀ ਪਰਿਭਾਸ਼ਾ ਖਤਮ ਹੋ ਕੇ ਸਰਕਾਰੀ ਬੈਂਕ ਬਣ ਜਾਵੇਗੀ ,ਜੋ ਕਿ ਸਹਿਕਾਰਤਾ ਦੇ ਮੂਲ ਸਿਧਾਂਤਾਂ ਦੇ ਉਲਟ ਹੈ ।
ਇਸ ਮੌਕੇ ਵਿਧਾਇਕ ਗੁਰਪ੍ਰਤਾਪ ਸਿੰਘ ਵੰਡਾਲਾ ਕਿਹਾ ਕਿ ਸਹਿਕਾਰਤਾ ਦੀ ਤਿੰਨ ਪੱਧਰੀ ਪ੍ਰਣਾਲੀ  ਸਹਿਕਾਰੀ ਬੈਂਕਾਂ ਦਾ ਮੁੱਢਲਾ ਅਸੂਲ ਹੈ , ਉਸ ਨੂੰ ਖ਼ਤਮ ਕਰਕੇ ਕੇਦਰੀਕਰਨ ਕੀਤੀ ਜਾ ਰਹੀ ਹੈ ਜੋ ਸਹਿਕਾਰਤਾ  ਦੇ ਸਿਧਾਂਤਾਂ ਦੇ ਬਿਲਕੁਲ ਖ਼ਿਲਾਫ਼ ਹੈ ।ਇਸ ਮੌਕੇ ਸਾਰੇ ਆਗੂਆ ਨੇ ਸਰਬਸੰਮਤੀ ਨਾਲ ਕਿਹਾ ਕਿ ਅਫਸਰ ਸ਼ਾਹੀ ਵੱਲੋਂ ਰਲੇਵੇਂ ਦਾ ਮੁੱਖ ਕਾਰਨ ਸੀ ਆਰ ਏ ਆਰ  ਕਾਇਮ ਰੱਖਣਾ ਕਿਹਾ ਗਿਆ ਹੈ। ਜੋ ਅਸਥਾਈ ਹੱਲ ਹੈ ।
ਅੱਜ ਲੋੜ ਹੈ ਪ੍ਰਾਇਮਰੀ ਐਗਰੀਕਲਚਰ  ਸਭਾਵਾਂ ਦੇ  ਸੁਧਾਰ ਦੀ ਜਿਹੜੀਆਂ ਸਹਿਕਾਰੀ ਬੈਂਕਾਂ ਘਾਟੇ ਵਿੱਚ ਚੱਲ ਰਹੀਆਂ ਹਨ । 
ਸਰਕਾਰ ਨੂੰ ਸਿੱਧੀ ਸਹਿਕਾਰੀ  ਬੈਂਕਾਂ ਦੀ ਮਦਦ ਕਰਕੇ  ਬੈਂਕਾਂ ਘਾਟੇ ਵਿਚੋਂ ਉਭਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਇਸ ਮੀਟਿੰਗ ਵਿੱਚ ਸਭ ਤੋਂ ਵੱਧ ਜ਼ੋਰਦਾਰ ਢੰਗ ਨਾਲ ਇਹ ਸੁਝਾਅ  ਦਿੱਤਾ ਗਿਆ ਹੈ ਸਰਕਾਰ ਨੂੰ ਆਪਣੇ ਵੱਖ ਵੱਖ ਮਹਿਕਮਿਆਂ ਦੇ ਫੰਡ  ਇਨ੍ਹਾਂ ਸਹਿਕਾਰੀ ਬੈਂਕਾਂ ਵਿਚ ਰੱਖਣੇ ਚਾਹੀਦੇ ਹਨ ਤਾ ਕਿ ਫੰਡ ਇਨ੍ਹਾਂ ਸਹਿਕਾਰੀ ਬੈਂਕਾਂ ਵਿੱਚ ਰੱਖਣੇ ਚਾਹੀਦੇ ਹਨ । ਇਸ ਮੌਕੇ ਭਰਵੀਂ ਆਵਾਜ਼ ਵਿੱਚ ਹੁੰਗਾਰਾ ਦਿੰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਿਸ਼ਵਾਸ ਦਿੱਤਾ ਕਿ ਅਸੀਂ ਇਕੱਠੇ ਹੋ ਕੇ ਇਸ ਰਲੇਵੇਂ ਦਾ ਵਿਰੋਧ ਕਰਾਂਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਕੇ ਨੂੰ ਇਸ ਨੂੰ ਰੋਕ ਕੇ ਸਹਿਕਾਰੀ ਲਹਿਰ ਨੂੰ ਮਜ਼ਬੂਤ ਕਰਾਂਗੇ ।ਅੰਤ ਵਿੱਚ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਰੇ ਵਿਧਾਇਕਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ