ਦੁਨੀਆ

ਸੰਯੁਕਤ ਰਾਸ਼ਟਰ : ਪਾਕਿ ਦਹਿਸ਼ਤਗਰਦ ਮੱਕੀ ਨੂੰ ਕਾਲੀ ਸੂਚੀ ’ਚ ਪਾਉਣ ਦੀ ਭਾਰਤ ਤੇ ਅਮਰੀਕਾ ਦੀ ਤਜਵੀਜ਼ ਚੀਨ ਨੇ ਰੋਕੀ

June 18, 2022 11:02 AM

ਏਜੰਸੀਆਂ
ਨਵੀਂ ਦਿੱਲੀ, 17 ਜੂਨ : ਅਮਰੀਕਾ ਤੇ ਭਾਰਤ ਵੱਲੋਂ ਪਾਕਿਸਤਾਨ ’ਚ ਰਹਿ ਰਹੇ ਦਹਿਸ਼ਤਗਰਦ ਅਬਦੁਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਦੀ ਸੁਰਖਿਆ ਕੌਂਸਲ ਦੀ ਅਲਕਾਇਦਾ ਤੇ ਇਸਲਾਮਿਕ ਸਟੇਟ ਆਫ਼ ਇਰਾਕ ਅਤੇ ਲਿਵਾਂਤ (ਆਈਐਸਆਈਐਲ) ਦੀ ਕਮੇਟੀ ਅਧੀਨ ਆਲਮੀ ਦਹਿਸ਼ਤਗਰਦ ਐਲਾਨਣ ਦੀ ਰੱਖੀ ਸਾਂਝੀ ਤਜਵੀਜ਼ ਨੂੰ ਚੀਨ ਦੁਆਰਾ ਅੱਜ ਰੋਕ ਦਿੱਤਾ ਗਿਆ। ਭਾਰਤ ਤੇ ਅਮਰੀਕਾ ਦੋਨਾਂ ਨੇ, ਮੱਕੀ ਨੂੰ ਆਪਣੇ ਕਾਨੂੰਨਾਂ ਅਨੁਸਾਰ ਦਹਿਸ਼ਤਗਰਦ ਐਲਾਨਿਆ ਹੋਇਆ ਹੈ। ਮੁੰਬਈ ਤੇ ਕਸ਼ਮੀਰ ’ਚ ਹੋਏ ਕਈ ਦਹਿਸ਼ਤੀ ਹਮਲਿਆਂ ਨਾਲ ਮੱਕੀ ਦਾ ਨਾਂ ਜੋੜਿਆ ਜਾਂਦਾ ਹੈ। ਉਹ ਲਸ਼ਕਰ-ਏ-ਤੋਇਬਾ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਦਾ ਵੀ ਮੁਖੀ ਰਿਹਾ ਹੈ। ਮੁੰਬਈ ਹਮਲਿਆਂ ਦੇ ਦੋਸ਼ੀ ਹਫੀਜ਼ ਮੁਹੰਮਦ ਸਈਦ ਨਾਲ ਉਸ ਦੀ ਨਜ਼ਦੀਕੀ ਰਿਸ਼ਤੇਦਾਰੀ ਹੈ। ਚੀਨ ਨੇ ਮੱਕੀ ਨੂੰ ਦਹਿਸ਼ਤਗਰਦਾਂ ਦੀ ਸੂਚੀ ਪਾਊਣ ਤੋਂ ਰੋਕਿਆ ਹੈ। ਇਸ ਨਾਲ ਇਹ ਤਜਵੀਜ਼ 6 ਮਹੀਨੇ ਲਈ ਅਟਕ ਗਈ ਹੈ। ਸੂਚਨਾ ਦੇਣ ਵਾਲੇ ਸਰੋਤ ਅਨੁਸਾਰ ਚੀਨ ਦੀ ਇਹ ਕਾਰਵਾਈ ਬਹੁਤ ਹੀ ਮੰਦਭਾਗੀ ਹੈ, ਕਿਉਂਕਿ ਮੈਕੀ ਖ਼ਿਲਾਫ਼ ਸਬੂਤਾਂ ਦੀ ਕੋਈ ਕਮੀ ਨਹੀਂ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ