ਏਜੰਸੀਆਂ
ਵਾਸ਼ਿੰਗਟਨ, 17 ਜੂਨ : ਅਮਰੀਕਾ ਨੇ ਅੱਜ ਇਥੇ ਸਾਫ਼ ਕੀਤਾ ਹੈ ਕਿ ਉਹ ਪੈਗੰਬਰ ਮੁਹੰਮਦ ਸਾਹਿਬ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਕੀਤੀਆਂ ਟਿਪਣੀਆਂ ਨੂੰ ਰੱਦ ਕਰਦਾ ਹੈ। ਇਨ੍ਹਾਂ ਟਿੱਪਣੀਆਂ ਨੇ ਮੁਸਲਿਮ ਦੇਸ਼ਾਂ ’ਚ ਖ਼ਾਸ ਤੌਰ ’ਤੇ ਗੁੱਸਾ ਪੈਦਾ ਕੀਤਾ ਹੈ, ਜਿਸ ਲਈ ਭਾਰਤ ਦੀ ਸਰਕਾਰ ਨੂੰ ਕਈ ਵਾਰ ਸਫ਼ਾਈ ਦੇਣ ’ਤੇ ਮਜਬੂਰ ਹੋਣਾ ਪਿਆ ਹੈ। ਕਤਰ ਵੱਲੋਂ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਲਈ ਰੱਖੇ ਗਏ ਰਾਤਰੀ ਭੋਜ ਨੂੰ ਬਹਾਨੇ ਨਾਲ ਰੱਦ ਕਰਨ ਤੋਂ ਬਾਅਦ ਭਾਜਪਾ ਨੇ ਆਪਣੇ ਕੌਮੀ ਬੁਲਾਰੇ ਨੂਪਰ ਸ਼ਰਮਾ ਤੇ ਦਿੱਲੀ ਦੇ ਆਪਣੇ ਮੀਡੀਆ ਸੈਲ ਦੇ ਮੁੱਖੀ ਨਵੀਨ ਕੁਮਾਰ ਜਿੰਦਲ ਨੂੰ ਮੁਅੱਤਲ ਤੇ ਬਰਖ਼ਾਸਤ ਕਰ ਦਿੱਤਾ ਹੈ। ਪਰ ਇਸ ਕਾਰਵਾਈ ਤੋਂ ਬਾਅਦ ਵੀ ਪੈਗੰਬਰ ਮੁਹੰਮਦ ਸਾਹਿਬ ਖ਼ਿਲਾਫ਼ ਕੀਤੀਆਂ ਟਿੱਪਣੀਆਂ ਭਾਰਤ ਲਈ ਕੌਮੀ ਪੱਧਰ ’ਤੇ ਬਦਨਾਮੀ ਖੱਟ ਰਹੀਆਂ ਹਨ।