BREAKING NEWS
ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਵਾਧੂ ਚਾਰਜ ਸੰਭਾਲਿਆਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਰਹਾਂਗੇ : ਭਗਵੰਤ ਮਾਨਵਿੰਬਲਡਨ ਟੈਨਿਸ ਟੂਰਨਾਮੈਂਟ : ਸਾਨੀਆ ਮਿਰਜ਼ਾ ਮਿਕਸਡ ਡਬਲਜ਼ ਦੇ ਸੈਮੀਫਾਈਨਲ ’ਚ ਪੁੱਜੀਜੀਐਸਟੀ ਨੂੰ ਲੈ ਕੇ ਰਾਹੁਲ ਨੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾਸੰਗਰੂਰ : ਏਐਸਆਈ ਤੇ ਉਸ ਦੇ ਨੌਜਵਾਨ ਪੁੱਤ ਦੀ ਕਰੰਟ ਲੱਗਣ ਕਾਰਨ ਮੌਤਪੰਜਾਬ ਸਕੂਲ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆਕੌਮੀ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ’ਚ ਪੰਜਾਬ 16ਵੇਂ ਸਥਾਨ ’ਤੇ, ਉੜੀਸਾ ਅੱਵਲਵਿਜੀਲੈਂਸ ਵੱਲੋਂ ਮੋਹਾਲੀ ਜ਼ਿਲ੍ਹੇ ’ਚ ਧੋਖੇ ਨਾਲ ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ 2 ਪ੍ਰਾਪਰਟੀ ਡੀਲਰ ਗ੍ਰਿਫ਼ਤਾਰਦਿੱਲੀ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ ’ਚ ਐਮਰਜੈਂਸੀ ਲੈਂਡਿੰਗਸਿੱਧੂ ਮੂਸੇਵਾਲਾ ਕਤਲ ਕਾਂਡ : ਸ਼ੂਟਰ ਅਦਾਲਤ ’ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ

ਸੰਪਾਦਕੀ

ਅਗਨੀਪਥ ਸਕੀਮ ਨੂੰ ਜਲਦ ਵਾਪਸ ਲਏ ਮੋਦੀ ਸਰਕਾਰ

June 18, 2022 12:21 PM

ਮੋਦੀ ਸਰਕਾਰ ਦੀ ਅਗਨੀਪਥ ਸਕੀਮ, ਦੇਸ਼ ਦੇ ਜਿਨ੍ਹਾਂ ਬੇਰੁਜ਼ਗਾਰ ਨੌਜਵਾਨ ਲਈ ਲਿਆਂਦੀ ਗਈ ਸੀ, ਉਨ੍ਹਾਂ ਦੁਆਰਾ ਹੀ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਗਈ ਹੈ। ਸਾਫ਼ ਹੈ ਕਿ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਹਾਲਤ, ਉਨ੍ਹਾਂ ਦੀਆਂ ਇੱਛਾਵਾਂ ਅਤੇ ਬੇਰੁਜ਼ਗਾਰੀ ਦੀ ਜਿੱਲਣ ਵਿੱਚੋਂ ਨਿਕਲਣ ਦੀਆਂ ਭਾਰਤੀ ਨੌਜਵਾਨਾਂ ਦੀਆਂ ਸਿਰ-ਤੋੜ ਕੋਸ਼ਿਸ਼ਾਂ ਪ੍ਰਤੀ ਕੇਂਦਰ ਦੀ ਸਰਕਾਰ ਸੰਵੇਦਨਾ ਨਹੀਂ ਦਿਖਾ ਸਕੀ ਅਤੇ ਭਾਰਤੀ ਫੌਜ ਵਿੱਚ ਰੁਜ਼ਗਾਰ ਦੇਣ ਦੀ ਇਕ ਅਜਿਹੀ ਯੋਜਨਾ ਲੈ ਆਈ ਜਿਸ ਨਾਲ ਦੇਸ਼ ਦਾ ਨੌਜਵਾਨ ਵਰਗ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋ ਗਿਆ। ਇਹ ਉਹ ਹੀ ਨੌਜਵਾਨ ਵਰਗ ਹੈ, ਜਿਸ ਦਾ ਜ਼ਿਕਰ ਪ੍ਰਧਾਨ ਮੰਤਰ ਨਰੇਂਦਰ ਮੋਦੀ ਆਪਣੇ ਭਾਸ਼ਣਾਂ ’ਚ ਕਰਦੇ ਹੋਏ ਆਖਿਆ ਕਰਦੇ ਹਨ ਕਿ ‘‘ਜਿਸ ਮੁਲਕ ਕੋਲ ਐਨੀ ਭਾਰੀ ਗਿਣਤੀ ਵਿੱਚ ਨੌਜਵਾਨ ਹੋਣ, ਉਸ ਮੁਲਕ ਨੂੰ ਹੋਰ ਕੀ ਚਾਹੀਦਾ ਹੈ?’’ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਦੇ ਨੌਜਵਾਨਾਂ ਨਾਲ ਇਹ ਵਾਅਦਾ ਕਰਕੇ ਸੱਤਾ ’ਚ ਆਏ ਸਨ ਕਿ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹੋ ਨਹੀਂ ਉਨ੍ਹਾਂ ਨੇ 2022 ਬਜਟ ਬਾਰੇ ਇਹ ਵੀ ਕਿਹਾ ਸੀ ਕਿ ‘‘ਬਜਟ ਭਾਰਤੀ ਨੌਜਵਾਨਾਂ ਦੇ ਸ਼ਾਨਦਾਰ ਭਵਿੱਖ ਨੂੰ ਯਕੀਨੀ ਬਣਾਉਂਦਾ ਹੈ।’’ ਪਰ ਹੋਇਆ ਇਹ ਹੈ ਕਿ ਰੁਜ਼ਗਾਰ ਦੇ ਮੌਕੇ ਸਗੋਂ ਖੁਸ ਰਹੇ ਹਨ।
ਭਾਰਤੀ ਫੌਜ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦਾ ਇਕ ਵੱਡਾ ਵਸੀਲਾ ਰਹੀ ਹੈ। ਕੋਈ 14 ਲੱਖ ਜਵਾਨਾਂ ਵਾਲੀ ਭਾਰਤੀ ਫੌਜ, ਸਮੇਤ ਸਮੁੰਦਰੀ ਅਤੇ ਹਵਾਈ ਫੌਜ ਦੇ, ਸੰਸਾਰ ਦੀ ਦੂਸਰੀ ਸਭ ਤੋਂ ਵੱਡੀ ਫੌਜ ਹੈ। ਭਾਰਤੀ ਫੌਜ ਦੇ ਆਪਣੇ ‘ਹੋਮ ਪੇਜ’ ਅਨੁਸਾਰ ਫੌਜ ਵਿੱਚ ਹਰ ਸਾਲ 60 ਹਜ਼ਾਰ ਜਵਾਨ ਸੇਵਾ-ਮੁਕਤ ਹੁੰਦੇ ਹਨ। ਪਿਛਲੇ ਲੰਬੇ ਸਮੇਂ ਤੋਂ ਮੋਦੀ ਸਰਕਾਰ ਨੇ ਫੌਜ ਵਿੱਚ ਕੋਈ ਨਵੀਂ ਭਰਤੀ ਨਹੀਂ ਕੀਤੀ ਹੈ। ਦੇਸ਼ ਦਾ ਨੌਜਵਾਨ ਵਰਗ ਭਰਤੀ ਖੁਲ੍ਹਣ ਦੀ ਉਡੀਕ ’ਚ ਰਿਹਾ ਅਤੇ ਫੌਜ ’ਚ ਭਰਤੀ ਹੋਣ ਲਈ ਜ਼ਰੂਰੀ ਸ਼ਰਤਾਂ ਪੂਰੀਆਂ ਕਰਨ ਵਾਸਤੇ ਜੀ-ਜਾਨ ਲਾ ਕੇ ਸਖ਼ਤ ਮਿਹਨਤ ਕਰਦਾ ਰਿਹਾ। ਪਰ ਨੌਜਵਾਨ ਭਾਰਤ ਦੇ ਗੁਣਗਾਨ ਕਰਨ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਸਿਆਸੀ ਪਾਰਟੀ, ਭਾਰਤੀ ਜਨਤਾ ਪਾਰਟੀ, ਦੇ ਆਗੂਆਂ ਤੇ ਮੰਤਰੀਆਂ ਨੂੰ ਇਨ੍ਹਾਂ ਨੌਜਵਾਨਾਂ ਲਈ ਕੁਝ ਕਰਨ ਦੀ ਯਾਦ ਨਹੀਂ ਆਈ, ਇਨ੍ਹਾਂ ਨੌਜਵਾਨਾਂ ਦੀਆਂ ਉਮੰਗਾਂ ਨੂੰ ਸਮਝਣਾ ਤਾਂ ਦੂਰ ਦੀ ਗੱਲ ਹੈ।
ਇਸੇ ਲਈ ਦੋ ਸਾਲ ਬਾਅਦ ਫੌਜ ’ਚ ਭਰਤੀ ਕਰਨ ਲਈ ਮੋਦੀ ਸਰਕਾਰ ਦੁਆਰਾ ਲਿਆਂਦੀ ‘ਅਗਨੀਪਥ ਸਕੀਮ’ ਦੇਸ਼ ਦੇ ਨੌਜਵਾਨਾਂ ਨੇ ਸਿਰੇ ਤੋਂ ਰੱਦ ਕਰ ਦਿੱਤੀ ਹੈ। ਇਹ ਚਾਰ ਸਾਲ ਲਈ ਠੇਕੇ ’ਤੇ ਕੰਮ ਦਿੰਦੀ ਹੈ ਪਰ ਇਸ ’ਚ ਸ਼ਹੀਦ ਦਾ ਦਰਜਾ ਦੇਣ ਨੂੰ ਖ਼ੂਬ ਵਡਿਆਇਆ ਗਿਆ ਹੈ। ਹਰੇਕ ਸਾਲ ਕੱਚੀ ਨੌਕਰੀ ਲਈ 40 ਹਜ਼ਾਰ ਜਵਾਨ ਭਰਤੀ ਕਰਨੇ ਹਨ, ਜਿਨ੍ਹਾਂ ਨੂੰ ‘ਅਗਨੀਵੀਰ’ ਕਿਹਾ ਗਿਆ ਹੈ। ਚਾਰ ਸਾਲ ਬਾਅਦ ਹਰ ਸਾਲ ਫੌਜ ’ਚ ਕੱਢ ਦਿੱਤੇ ਜਾਣ ਵਾਲੇ 30 ਹਜ਼ਾਰ ਨੌਜਵਾਨਾਂ ’ਚ ਨਾ ਅਗਨ ਰਹਿਣੀ ਹੈ ਨਾ ਵੀਰਤਾ, ਉਹ ਹੋਰ ਨੌਕਰੀਆਂ ਲੱਭਣ ਦੀ ਨਿਰਾਸ਼ਾ ਸਹਿਣਗੇ।
ਅਜਿਹੀ ਹੋਣੀ ਤੋਂ ਬਚਣ ਲਈ ਹੀ ਦੇਸ਼ ਦਾ ਨੌਜਵਾਨ ਵਰਗ ਅੱਜ ਅਗਨੀਪਥ ਸਕੀਮ ਦੇ ਖ਼ਿਲਾਫ਼ ਸੜਕਾਂ ’ਤੇ ਗਰਜ ਰਿਹਾ ਹੈ ਅਤੇ ਕਈ ਰਾਜਾਂ, ਖਾਸਕਰ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ, ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੂੰ ਨੌਜਵਾਨਾਂ ਦੇ ਵਿਰੋਧ ਨਾਲ ਨਿਪਟਣ ਦਾ ਰਾਹ ਨਹੀਂ ਮਿਲ ਰਿਹਾ। ਪੁਲਿਸ ਦਾ ਡੰਡਾ ਵੀ ਅਜ਼ਮਾਇਆ ਜਾ ਰਿਹਾ ਹੈ। ਜਦੋਂ ਤੋਂ 15 ਜੂਨ ਤੋਂ, ਇਸ ਸਕੀਮ ਦਾ ਐਲਾਨ ਹੋਇਆ ਹੈ, ਉਸ ਦਿਨ ਤੋਂ ਹੀ ਨੌਜਵਾਨ ਇਸ ਦਾ ਵਿਰੋਧ ਕਰ ਰਹੇ ਹਨ। ਦਿਨੋ-ਦਿਨ ‘ਅਗਨੀਪਥ ਸਕੀਮ’ ਦਾ ਵਿਰੋਧ ਵਿਸ਼ਾਲ ਹੁੰਦਾ ਗਿਆ ਹੈ। ਪੁਲਿਸ ਦੀ ਗੋਲੀ ਨਾਲ ਇਕ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ। ਇਹ ਦੇਸ਼ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਰੋਲ ਕੇ ਫੌਜ ’ਤੇ ਹੁੰਦਾ ਸਰਕਾਰੀ ਖਰਚਾ, ਖਾਸਕਰ ਪੈਨਸ਼ਨ ਆਦਿ ਦਾ ਖਰਚਾ, ਘਟਾਉਣ ਦੀ ਸਕੀਮ ਹੈ। ਸਕੀਮ ਤੋਂ ਇਸ ਸਕੀਮ ਨੂੰ ਘੜਨ ਵਾਲਿਆਂ ਦੀ ਦੇਸ਼ ਦੀ ਸੁਰੱਖਿਆ ਪ੍ਰਤੀ ਅਲਗਰਜ਼ੀ ਅਤੇ ਨਕਲੀ ਦੇਸ਼ ਭਗਤੀ ਦਾ ਪਤਾ ਚੱਲਦਾ ਹੈ। ਦੇਸ਼ ਦੇ ਨੌਜਵਾਨ ਵਰਗ ਦੁਆਰਾ ਇਸ ਸਕੀਮ ਦਾ ਵਿਰੋਧ ਕਰਨਾ ਜਾਇਜ਼ ਤੇ ਦਰੁਸਤ ਹੈ। ਵਿਰੋਧੀ ਪਾਰਟੀਆਂ ਦੇ ਆਗੂ ਅਤੇ ਫੌਜੀ ਮਾਮਲਿਆਂ ਦੇ ਬਹੁਤ ਸਾਰੇ ਮਾਹਿਰ ਲੋਕ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ। ਜਦੋਂ ਉਹ ਨੌਜਵਾਨ ਹੀ ਸਕੀਮ ਦਾ ਵਿਰੋਧ ਕਰ ਰਹੇ ਹਨ ਜਿਨ੍ਹਾਂ ਲਈ ਇਹ ਸਕੀਮ ਲਿਆਂਦੀ ਗਈ ਹੈ ਤਾਂ ਸਰਕਾਰ ਨੂੰ, ਕਿਸਾਨ ਅੰਦੋਲਨ ਤੋਂ ਸਬਕ ਲੈਂਦਿਆਂ, ਇਸ ਸਕੀਮ ਨੂੰ ਜਲਦ ਵਾਪਸ ਲੈ ਲੈਣਾ ਚਾਹੀਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ