ਏਜੰਸੀਆਂ
ਭੁਵਨੇਸ਼ਵਰ/21 ਜੂਨ : ਉੜੀਸਾ ਦੇ ਨੁਆਪਾੜਾ ਜ਼ਿਲ੍ਹੇ ਵਿੱਚ ਮਾਓਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਸੀਆਰਪੀਐਫ਼ ਦੇ ਤਿੰਨ ਜਵਾਨ ਹਲਾਕ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਭੇਦੇਨ ਬਲਾਕ ਦੇ ਪਟਾਧਾਰਾ ਰਿਜ਼ਰਵ ਫਾਰੈਸਟ ਵਿੱਚ ਸੀਆਰਪੀਐਫ ਦੇ ਜਵਾਨ ਇੱਕ ਕੈਂਪ ਤੋਂ ਦੂਜੇ ਕੈਂਪ ਵੱਲ ਜਾ ਰਹੇ ਸਨ। ਉੜੀਸਾ ਦੇ ਡੀਜੀਪੀ ਐੱਸ ਕੇ ਬਾਂਸਲ ਨੇ ਦੱਸਿਆ ਕਿ ਨੁਆਪਾੜਾ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਸੀਨੀਅਰ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ। ਇੱਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ ਮਾਓਵਾਦੀਆਂ ਕੋਲ ਜਵਾਨਾਂ ਦੀ ਗਤੀਵਿਧੀ ਸਬੰਧੀ ਪਹਿਲਾਂ ਤੋਂ ਸੂਚਨਾ ਸੀ। ਜਵਾਨਾਂ ਵਿੱਚ ਇੱਕ ਕਾਂਸਟੇਬਲ ਅਤੇ ਦੋ ਸਹਾਇਕ ਸਬ-ਇੰਸਪੈਕਟਰ ਸਨ।