BREAKING NEWS
ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਵਾਧੂ ਚਾਰਜ ਸੰਭਾਲਿਆਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਰਹਾਂਗੇ : ਭਗਵੰਤ ਮਾਨਵਿੰਬਲਡਨ ਟੈਨਿਸ ਟੂਰਨਾਮੈਂਟ : ਸਾਨੀਆ ਮਿਰਜ਼ਾ ਮਿਕਸਡ ਡਬਲਜ਼ ਦੇ ਸੈਮੀਫਾਈਨਲ ’ਚ ਪੁੱਜੀਜੀਐਸਟੀ ਨੂੰ ਲੈ ਕੇ ਰਾਹੁਲ ਨੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾਸੰਗਰੂਰ : ਏਐਸਆਈ ਤੇ ਉਸ ਦੇ ਨੌਜਵਾਨ ਪੁੱਤ ਦੀ ਕਰੰਟ ਲੱਗਣ ਕਾਰਨ ਮੌਤਪੰਜਾਬ ਸਕੂਲ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆਕੌਮੀ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ’ਚ ਪੰਜਾਬ 16ਵੇਂ ਸਥਾਨ ’ਤੇ, ਉੜੀਸਾ ਅੱਵਲਵਿਜੀਲੈਂਸ ਵੱਲੋਂ ਮੋਹਾਲੀ ਜ਼ਿਲ੍ਹੇ ’ਚ ਧੋਖੇ ਨਾਲ ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ 2 ਪ੍ਰਾਪਰਟੀ ਡੀਲਰ ਗ੍ਰਿਫ਼ਤਾਰਦਿੱਲੀ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ ’ਚ ਐਮਰਜੈਂਸੀ ਲੈਂਡਿੰਗਸਿੱਧੂ ਮੂਸੇਵਾਲਾ ਕਤਲ ਕਾਂਡ : ਸ਼ੂਟਰ ਅਦਾਲਤ ’ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ

ਪੰਜਾਬ

ਖਰੀਦ ਏਜੰਸੀ ਪਨਗਰੇਨ ’ਚ ਕਰੋੜਾਂ ਦਾ ਕਣਕ ਘੁਟਾਲਾ ਬੇਪਰਦ, ਸਹਾਇਕ ਫੂਡ ਸਪਲਾਈ ਅਧਿਕਾਰੀ ਸਣੇ ਪਨਗ੍ਰੇਨ ਦੇ 3 ਇੰਸਪੈਕਟਰ ਨਾਮਜ਼ਦ

June 22, 2022 11:23 AM

ਰਛਪਾਲ ਸਿੰਘ ਢੋਟ
ਪਾਤੜਾਂ/21 ਜੂਨ : ਅਨਾਜ ਮੰਡੀਆਂ ਵਿੱਚੋਂ ਕਣਕ ਦੀ ਖਰੀਦ ਕਰਨ ਵਾਲੀ ਸਰਕਾਰੀ ਖਰੀਦ ਏਜੰਸੀ ਪਨਗਰੇਨ ਵੱਲੋਂ ਮੰਡੀਆਂ ਵਿੱਚੋਂ ਖਰੀਦ ਕਰਕੇ ਵੱਖ-ਵੱਖ ਗੁਦਾਮਾਂ ਵਿੱਚ ਸਟੋਰ ਕੀਤੀ ਗਈ ਕਣਕ ਵਿੱਚ ਕਥਿਤ ਕਰੋੜਾਂ ਦੇ ਘਪਲੇ ਦੀ ਚਰਚਾ ਮਗਰੋਂ ਫੂਡ ਸਪਲਾਈ ਵਿਭਾਗ ਦੀ ਵਿਜੀਲੈਂਸ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਵੱਖ-ਵੱਖ ਗੁਦਾਮਾਂ ਵਿਚ ਹੋਏ ਕਰੋੜਾਂ ਦਾ ਘੁਟਾਲਾ ਬੇਪਰਦ ਹੋਇਆ ਹੈ। ਘੁਟਾਲੇ ਨੂੰ ਲੈ ਕੇ ਜਾਂਚ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ ਸਹਾਇਕ ਫੂਡ ਸਪਲਾਈ ਅਫ਼ਸਰ ਸਮੇਤ ਖਰੀਦ ਏਜੰਸੀ ਪਨਗਰੇਨ ਦੇ ਤਿੰਨ ਇੰਸਪੈਕਟਰਾਂ ਨੂੰ ਨਾਮਜ਼ਦ ਕਰਕੇ ਪਾਤੜਾਂ ਘੱਗਾ ਥਾਣੇ ਵਿਚ ਦੋ ਵੱਖ-ਵੱਖ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਕਣਕ ਘੁਟਾਲੇ ਦੀ ਡੂੰਘਾਈ ਨਾਲ ਪੜਤਾਲ ਕੀਤੇ ਜਾਣ ਤੇ ਹੋਰ ਖੁਲਾਸੇ ਹੋਣ ਦੀਆਂ ਸੰਭਾਵਨਾਵਾਂ ਹਨ।
ਕਣਕ ਦੀ ਖਰੀਦ ਏਜੰਸੀ ਪਨਗਰੇਨ ਵੱਲੋਂ ਸੀਵੀਸੀ ਕਮ ਸਹਾਇਕ ਡਾਇਰੈਕਟਰ ਫੂਡ ਸਪਲਾਈ ਵਿਭਾਗ (ਸੈਂਟਰਲ ਵਿਜੀਲੈਂਸ ਕਮੇਟੀ) ਦੀ ਅਗਵਾਈ ਵਿੱਚ ਪੜਤਾਲੀਆ ਟੀਮ ਵੱਲੋਂ ਦੋ ਦਿਨ ਪਾਤੜਾਂ ਤੇ ਘੱਗਾ ਵਿਖੇ ਪਨਗ੍ਰੇਨ ਦੇ ਵੱਖ-ਵੱਖ 12 ਗੁਦਾਮਾਂ ਵਿਚ ਜਾਂਚ ਕੀਤੀ ਗਈ, ਜਿਸ ਦੌਰਾਨ ਕਰੀਬ 37200 ਕਣਕ ਦੇ ਗੱਟੇ ਅਤੇ ਖਾਲੀ ਬਾਰਦਾਨੇ ਦੀਆਂ ਗੱਠਾਂ ਦੀ ਘਾਟ ਵੀ ਪਾਈ ਗਈ। ਇਸ ਮਾਮਲੇ ਨੂੰ ਲੈ ਕੇ ਜਾਂਚ ਟੀਮ ਦੀ ਰਿਪੋਰਟ ਮਗਰੋਂ ਪਨਗ੍ਰੇਨ ਦੇ ਜ਼ਿਲ੍ਹਾ ਮੈਨੇਜਰ ਦਵਿੰਦਰ ਕੌਰ ਵੱਲੋਂ ਐਸਐਸਪੀ ਪਟਿਆਲਾ ਨੂੰ ਲਿਖੇ ਪੱਤਰ ਤੇ ਪਾਤੜਾਂ ਤੇ ਘੱਗਾ ਥਾਣਾ ਵਿਖੇ ਦੋ ਅਲੱਗ ਅਲੱਗ ਕੇਸ ਦਰਜ ਕੀਤੇ ਗਏ ਹਨ। ਵਿਜੀਲੈਂਸ ਜਾਂਚ ਅਨੁਸਾਰ ਪਾਤੜਾਂ ਇਲਾਕੇ ਵਿਚ ਪਨਗ੍ਰੇਨ ਖਰੀਦ ਏਜੰਸੀ ਦੇ ਵੱਖ ਵੱਖ ਗੁਦਾਮਾਂ ਵਿਚ ਸਟੋਰ ਕੀਤੀ ਕਣਕ ਦੇ 18621 ਅਤੇ ਘੱਗਾ ਇਲਾਕੇ ਦੇ ਗੁਦਾਮਾਂ ਵਿੱਚ ਸਟੋਰ ਕੀਤੀ ਕਣਕ ਦੇ 18583 ਗੱਟੇ ਅਤੇ ਖਾਲ੍ਹੀ ਬਾਰਦਾਨੇ ਦੀਆਂ 590 ਗੱਠਾਂ ਵੀ ਘੱਟ ਹਨ।
ਇਸ ਤੋਂ ਇਲਾਵਾ ਗੁਦਾਮਾਂ ਵਿੱਚ ਸਟੋਰ ਕੀਤੀ ਕਣਕ ਦੇ ਗੱਟਿਆਂ ਵਿੱਚ ਨਿਰਧਾਰਤ ਮਾਤਰਾ ਕਾਫੀ ਘੱਟ ਵਜ਼ਨ ਪਾਏ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਕਣਕ ਘੁਟਾਲੇ ਵਿੱਚ ਸਾਮਲ ਵਿਅਕਤੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਦੌਰਾਨ ਪੜਤਾਲ ਦੇ ਚੱਲਦਿਆਂ ਘਪਲੇ ਦੀਆਂ ਪਰਤਾਂ ਖੁੱਲ੍ਹਣ ਤੇ ਇਸ ਵਿਚ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਲੈ ਕੇ ਸ਼ਹਿਰ ਦੇ ਕਈ ਆੜ੍ਹਤੀਏ ਅਤੇ ਰਾਜਸੀ ਵਿਅਕਤੀ ਰੂਪੋਸ਼ ਦੱਸੇ ਜਾ ਰਹੇ ਹਨ।
ਇਸ ਮਾਮਲੇ ਵਿੱਚ ਪੁਲਿਸ ਨੇ ਸਹਾਇਕ ਫੂਡ ਸਪਲਾਈ ਅਫਸਰ ਪਾਤੜਾਂ ਮਨਜੀਤ ਸਿੰਘ, ਮਨੋਜ ਮਿੱਤਲ ਨਿਰੀਖਕ ਇੰਚਾਰਜ ਕੇਂਦਰ ਪਾਤੜਾਂ, ਇੰਸਪੈਕਟਰ ਹਰਸ਼ ਸਿੰਗਲਾ ਅਤੇ ਤਲਵਿੰਦਰ ਸਿੰਘ ਬੇਦੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਬਾਬਾ ਬੰਦਾ ਸਿੰਘ ਬਹਾਦਰ ਸਕੂਲ ਮੁੱਲਾਂਪੁਰ ਕਲਾਂ ਦਾ ਦਸਵੀਂ ਅਤੇ ਬਾਰਵ੍ਹੀਂ ਦਾ ਨਤੀਜਾ ਰਿਹਾ ਸ਼ਾਨਦਾਰ

ਪਰਿਵਾਰਕ ਮੁੱਦਿਆਂ ਦੇ ਨਿਪਟਾਰੇ ਲਈ ਦੇਸ਼ ਭਗਤ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਕੈਂਪ

ਪ੍ਰੈੱਸ ਕਲੱਬ ਮਾਲੇਰਕੋਟਲਾ ਦੀ ਚੋਣ ਹੋਈ

2 ਕਿਲੋ 600 ਗ੍ਰਾਮ ਅਫ਼ੀਮ, ਨਕਦੀ, ਮੋਬਾਇਲ ਫੋਨ ਤੇ ਮੋਟਰਸਾਈਕਲ ਸਮੇਤ ਇਕ ਗ੍ਰਿਫ਼ਤਾਰ

ਵਿਧਾਇਕ ਅਮਰਪਾਲ ਨੇ ਹਲਕਾ ਵਾਸੀਆਂ ਲਈ ਵੱਟਸਐਪ ਹੈਲਪਲਾਈਨ ਨੰਬਰ ਜਾਰੀ ਕੀਤਾ

ਸਿੰਗਲ ਯੂਜ਼ ਪਲਾਸਟਿਕ ਮੁਹਿੰਮ ਤਹਿਤ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਦੇ ਕੀਤੇ ਚਲਾਨ

ਗਾਰਮੈਂਟਸ ਦੀ ਦੁਕਾਨ ’ਚੋਂ 1 ਕਿੱਲੋ ਅਫ਼ੀਮ ਬਰਾਮਦ, ਦੋਸ਼ੀ ਗ੍ਰਿਫ਼ਤਾਰ

ਸਾਉਣੀ ਦੀਆਂ ਫਸਲਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਹੋਈ ਮੀਟਿੰਗ

ਗੁਰਮੀਤ ਸਿੰਘ ਬਨੂੜ ਨੇ ਮਾਰਕੀਟ ਕਮੇਟੀ ਸਕੱਤਰ ਦਾ ਅਹੁਦਾ ਸੰਭਾਲਿਆ

ਅਮਰਗੜ੍ਹ : ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਅਹੁਦਾ ਸੰਭਾਲਿਆ