- ਡੀਜੀਪੀ ਸਮੇਤ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੀਤਾ ਯੋਗ ਅਭਿਆਸ
ਪੀ. ਪੀ. ਵਰਮਾ
ਪੰਚਕੂਲਾ/21 ਜੂਨ : ਹਰਿਆਣਾ ਪੁਲਿਸ ਵੱਲੋਂ 8ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਪੁਲਿਸ ਲਾਇਨ, ਪੰਚਕੂਲਾ ਦੇ ਪਰਿਸਰ ਵਿਚ ਯੋਗ ਦਿਵਸ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ‘ਤੇ ਪੁਲਿਸ ਮਹਾਨਿਦੇਸ਼ਕ ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਹੋਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਯੋਗਾ-ਆਸਣ ਕੀਤਾ।
ਪ੍ਰੋਗਰਾਮ ਦਾ ਪ੍ਰਬੰਧ ਹਰਿਆਣਾ ਯੋਗ ਕਮਿਸ਼ਨ ਤੇ ਆਯੂਸ਼ ਵਿਭਾਗ ਦੇ ਤੱਤਵਾਧਾਨ ਵਿਚ ਕੀਤਾ ਗਿਆ ਵਿਚ ਕੀਤਾ ਗਿਆ ਜਿਸ ਵਿਚ ਪ੍ਰਤਿਸ਼ਠਤ ਯੋਗ ਕੋਚਾਂ ਦੀ ਦੇਖਰੇਖ ਵਿਚ ਉੱਚ ਅਧਿਕਾਰੀਆਂ ਸਮੇਤ ਕਰਮਚਾਰੀਆਂ ਨੇ ਸਹਿਭਾਗਤਾ ਕੀਤੀ। ਇਸ ਮੌਕੇ ’ਤੇ ਡੀਜੀਪੀ ਨੇ ਸਾਰਿਆਂ ਨੂੰ ਕੌਮਾਂਤਰੀ ਯੋਗ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਮਹਤੱਵਪੂਰਨ ਦਿਵਸ ਪਿਛਲੇ ਅੱਠ ਸਾਲਾਂ ਤੋਂ ਅੱਜ ਹੀ ਦੇ ਦਿਨ ਮਨਾਇਆ ਜਾ ਰਿਹਾ ਹੈ। ਉਨ੍ਹਾ ਨੇ ਕਿਹਾ ਕਿ ਸਰੀਰ ਨੂ ਸਿਹਤਮੰਦ ਰੱਖਣ ਲਈ ਯੋਗ ਨੂੰ ਆਪਣੀ ਰੋਜਾਨਾ ਰੂਟੀਨ ਵਿਚ ਸ਼ਾਮਿਲ ਕਰਨਾ ਜ਼ਰੂਰੀ ਹੈ।
ਕਰੀਬ ਡੇਢ ਘੰਟੇ ਤਕ ਚੱਲੇ ਇਸ ਯੋਗ ਅਤੇ ਪ੍ਰਾਣਾਯਾਮ ਕੈਂਪ ਵਿਚ ਡੀਜੀਪੀ ਪ੍ਰਸ਼ਾਂਤ ਕੁਮਾਰ ਅਗਰਵਾਲ ਸਮਤੇ ਡੀਜੀਪੀ ਰਾਜ ਵਿਜੀਲੈਂਸ ਬਿਊਰੋ ਸ਼ਤਰੂਜੀਤ ਕਪੂਰ, ਏਡੀਜੀਪੀ ਆਧੁਨਿਕੀਕਰਣ ਅਤੇ ਭਲਾਈ ਆਲੋਕ ਰਾਏ, ਏਡੀਜੀਪੀ ਅਪਰਾਧ ਓਪੀ ਸਿੰਘ, ਏਡੀਜੀਪੀ ਅਤੇ ਨਿਦੇਸ਼ਕ ਵਿਜੀਲੈਂਸ ਤੇ ਸੁਰੱਖਿਆ ਹਰਿਆਣਾ ਪਾਵਰ ਯੂਟੀਲੀਟੀਜ ਕੁਲਦੀਪ ਸਿੰਘ ਸਿਹਾਗ, ਏਡੀਜੀਪ ਅਤੇ ਪੁਲਿਸ ਕਮਿਸ਼ਨਰ ਪੰਚਕੂਲਾ ਹਨੀਫ ਕੁਰੈਸ਼ੀ, ਡੀਆਈਜੀ ਗੁਪਤਚਰ ਵਿਭਾਗ ਸ਼ਸ਼ਾਂਕ ਆਨੰਦ, ਏਆਜੀ ਪ੍ਰੋਵਿਜਨਿੰਗ ਕਮਲਦੀਪ ਗੋਇਲ ਸਮੇਤ ਵੱਡੀ ਗਿਣਤੀ ਵਿਚ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਯੋਗ-ਆਸਣ ਕੀਤਾ।