ਦੁਨੀਆ

ਨਿਊਯਾਰਕ ’ਚ ਸਿੱਖ ਨੌਜਵਾਨ ਦੀ ਘਰ ਨੇੜੇ ਗੋਲੀ ਮਾਰ ਕੇ ਹੱਤਿਆ

June 28, 2022 10:53 AM

ਏਜੰਸੀਆਂ
ਨਿਊਯਾਰਕ/27 ਜੂਨ : ਇੱਥੇ ਇਕ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ, ਜਿਸ ਦੀ ਪਛਾਣ ਸਤਨਾਮ ਸਿੰਘ ਵਜੋਂ ਦੱਸੀ ਗਈ ਹੈ, ਘਰ ਨਜ਼ਦੀਕ ਜੀਪ ਵਿੱਚ ਬੈਠਾ ਸੀ, ਜਦੋਂ ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਰਿਚਮੰਡ ਹਿੱਲ ਤੋਂ ਅੱਗੇ ਸਾਊਥ ਓਜੋਨ ਪਾਰਕ ਨਜ਼ਦੀਕ ਵਿਖੇ ਵਾਪਰੀ, ਜਿੱਥੇ ਅਪ੍ਰੈਲ ਮਹੀਨੇ ਦੋ ਸਿੱਖਾਂ ’ਤੇ ਹਮਲਾ ਕੀਤਾ ਗਿਆ ਸੀ। ਪੁਲਿਸ ਮੁਤਾਬਕ ਹਮਲਾਵਰ ਪੈਦਲ ਹੀ ਆਏ ਸਨ, ਜਦੋਂਕਿ ਗੁਆਂਢੀ ਦਾ ਕਹਿਣਾ ਹੈ ਕਿ ਕਾਰ ਸਵਾਰ ਹਮਲਾਵਰਾਂ ਨੇ ਸਿੱਖ ਨੌਜਵਾਨ ਦੇ ਗੋਲੀਆਂ ਮਾਰੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ