ਪੀ. ਪੀ. ਵਰਮਾ
ਪੰਚਕੂਲਾ/29 ਜੂਨ : ਪੰਚਕੂਲਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਮਾਨਸੂਨ ’ਚ ਬਰਸਾਤੀ ਪਾਣੀ ਭਰ ਜਾਣ ਕਾਰਨ ਹਾਈਵੇ ਜਾਂ ਸੜਕਾਂ ’ਤੇ ਜਾਮ ਲੱਗਣਾ ਨੂੰ ਜਲਦੀ ਤੋਂ ਜਲਦੀ ਖੁਲਵਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਕਵਿੱਕ ਰਿਸਪਾਂਸ ਟੀਮ (ਕਿਯੂਆਰਟੀ) ਰਾਈਡਰ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰੇਗੀ, ਤਾਂ ਜੋ ਇਹ ਸੜਕ ਹਾਦਸੇ ’ਚ ਫਸੇ ਕਿਸੇ ਵੀ ਵਿਅਕਤੀ ਨੂੰ ਬਾਹਰ ਕੱਢਣ ’ਚ ਮਦਦ ਕਰੇਗੀ। ਏਸੀਪੀ ਟਰੈਫਿਕ ਨੇ ਦੱਸਿਆ ਕਿ ਜ਼ਿਲ੍ਹਾ ਪੰਚਕੂਲਾ ਵਿੱਚ ਕੁੱਲ 25 ਕਿਯੂਆਰਟੀ ਰਾਈਡਰ ਤਾਇਨਾਤ ਹਨ, ਜਿਨ੍ਹਾਂ ਵਿੱਚੋਂ 13 ਕਿਯੂਆਰਟੀ ਰਾਈਡਰਾਂ ਨੂੰ ਟ੍ਰੈਫਿਕ ਸੂਰਜਪੁਰ ਵੱਲ ਹਾਈਵੇਅ ’ਤੇ ਤਾਇਨਾਤ ਕੀਤਾ ਗਿਆ ਹੈ, ਇਸ ਤੋਂ ਇਲਾਵਾ 12 ਕਿਯੂਆਰਟੀ ਰਾਈਡਰਾਂ ਨੂੰ ਸਿਟੀ ਏਰੀਆ ਪੰਚਕੂਲਾ ਵਿੱਚ ਚੌਕਸੀ ਰੱਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਟਰੈਫਿਕ ਏਸੀਪੀ ਨੇ ਦੱਸਿਆ ਕਿ ਜਾਮ ਵਿੱਚ ਫਸੇ ਵਾਹਨਾਂ ਨੂੰ ਬਾਹਰ ਕੱਢਣ, ਹਾਈਵੇਅ ’ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਜਿੰਮੇਵਾਰੀ ਕਿਯੂਆਰਟੀ ਟੀਮ ਦੀ ਹੋਵੇਗੀ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ ਤੇ ਹਾਈਵੇਅ ’ਤੇ ਚੱਲਣ ਸਮੇਂ ਵਾਹਨ ਚਾਲਕਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।