ਗੁਰਨਾਮ ਸਿੰਘ ਰਾਮਗੜ੍ਹੀਆ
ਅਸੰਧ/29 ਜੂਨ : ਅਸੰਧ ਕੈਥਲ ਰੋਡ ਸਥਿਤ ਯਾਦਗਾਰੀ ਗੁਰਦੁਆਰਾ ਭਾਈ ਕਨ੍ਹਈਆ ਜੀ ਕੈਥਲ ਰੋਡ ਅਸੰਧ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਪਿੰਡਾਂ ਦੀਆਂ ਸੰਗਤਾਂ ਦੀ ਹਾਜਰੀ ਵਿੱਚ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਸਾਹਿਬ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੀ ਜਿੰਮੇਵਾਰੀ ਸੌਂਪੀ ਹੈ। ਸੰਤ ਬਾਬਾ ਗੁਰਵਿੰਦਰ ਸਿੰਘ ਜੀ ਅੱਜ ਤੋਂ ਗੁਰਦੁਆਰੇ ਦੀਆਂ ਸਾਰੀਆਂ ਚੱਲ-ਅਚੱਲ ਜਾਇਦਾਦਾਂ ਦੀ ਜਿੰਮੇਵਾਰੀ ਸੰਭਾਲਣਗੇ।
ਉਨ੍ਹਾਂ ਦੇ ਚੇਲੇ ਬਾਬਾ ਜਤਿੰਦਰ ਸਿੰਘ ਜੀ ਉਰਫ ਬਾਬਾ ਬੱਗਾ ਜੀ ਨੇ ਅੱਜ ਤੋਂ ਅਹੁਦਾ ਸੰਭਾਲ ਲਿਆ ਹੈ। ਜਿਸ ਵਿੱਚ ਸੰਸਥਾਪਕ ਮੈਂਬਰ ਸਰਦਾਰ ਸੁਖਵੰਤ ਸਿੰਘ ਜੀ ਨੇ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਬਾਬਾ ਜੀ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹੰਤ ਪ੍ਰਤਾਪ ਦਾਸ ਜੀ ਨਾਭਾ ਸੰਤ ਬਾਬਾ ਲਖਬੀਰ ਸਿੰਘ ਜੀ ਸਾਹਪੁਰ ਡੇਰਾ ਪੰਜਾਬ ਸੰਤ ਬਾਬਾ ਸੁਖਵਿੰਦਰ ਦਾਸ ਜੀ ਹੁਸਿਆਰਪੁਰ ਵਾਲੇ ਬਾਬਾ ਕੰਵਲ ਜੀਤ ਮੰਡੀ ਵਾਲੇ ਹਾਜਰ ਸਨ।