ਪੀ. ਪੀ. ਵਰਮਾ
ਪੰਚਕੂਲਾ/29 ਜੂਨ : ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਸਿਹਤ ਕਰਮਚਾਰੀ ਸੰਘ ਹਰਿਆਣਾ ਵੱਲੋਂ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸ਼ਾਮਲ ਕਰਮਚਾਰੀਆਂ ਨੇ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਇਹਨਾਂ ਧਰਨਾ ਕਰਮਚਾਰੀਆਂ ਦੀ ਮੰਗ ਹੈ ਕਿ ਐਨਐਚਐਮ ਕਰਮਚਾਰੀਆਂ ਦੇ ਸੇਵਾ ਨਿਯਮਾਂ ਨਾਲ ਛੇੜ-ਛਾੜ ਨਾ ਕੀਤੀ ਜਾਵੇ, ਸੱਤਵੇਂ ਵੇਤਨ ਆਯੋਗ ਨੂੰ ਲਾਗੂ ਕੀਤਾ ਜਾਵੇ, ਮੁਲਾਜ਼ਮਾਂ ਦੀ ਬੇਸਿਕ ਸੈਲਰੀ ਤੁਰੰਤ ਪ੍ਰਭਾਵ ਨਾਲ ਦਿੱਤੀ ਜਾਵੇ।ਇਸੇ ਤਰ੍ਹਾਂ ਐਨਐਚਐਮ ਨਾਲ ਸਬੰਧਿਤ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਧਰਨੇ ਨੂੰ ਸਿਹਤ ਕਰਮਚਾਰੀ ਸੰਘ ਹਰਿਆਣਾ ਦੇ ਨਾਲ ਸਬੰਧਿਤ ਭਾਰਤੀ ਮਜ਼ਦੂਰ ਸੰਘ ਨੇ ਵੀ ਸਹਿਯੋਗ ਦਿੱਤਾ।
ਇਸ ਧਰਨੇ ਵਿੱਚ ਸਿਹਤ ਵਿਭਾਗ ਦੇ ਡਰਾਇਵਰ, ਸਟਾਫ਼ ਨਰਸ, ਲੈਬ ਟਕਨੀਸ਼ਨ, ਅਕਾਊਂਟ ਅਸੈਸਟੈਂਟ, ਇੰਫਾਰਮੇਸਨ ਅਸੈਸਟੈਂਟ, ਰੇਡੀਓ ਗ੍ਰਾਫਰ ਅਤੇ ਸਿਹਤ ਵਿਭਾਗ ਦੇ ਹੋਰ ਕਈ ਮੁਲਾਜ਼ਮ ਸ਼ਾਮਲ ਸਨ। ਇਹਨਾਂ ਮੁਲਾਜ਼ਮਾਂ ਨੇ ਕਿਹਾ, ਕਿ ਸਿਹਤ ਵਿਭਾਗ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੇ ਸੱਤਵੇਂ ਵੇਤਨ ਆਯੋਗ ਦੇ ਐਲਾਨ ਤੋਂ ਬਾਅਦ ਵੀ ਸਿਹਤ ਵਿਭਾਗ ਗੰਭੀਰ ਨਹੀਂ ਹੈ।