ਦੇਸ਼

ਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

July 01, 2022 11:19 AM

ਏਜੰਸੀਆਂ
ਨਵੀਂ ਦਿੱਲੀ/30 ਜੂਨ : ਕੇਂਦਰੀ ਉਦਯੋਗਿਕ ਪੁਲਿਸ ਫੋਰਸ (ਸੀਆਈਐਸਐਫ) ਨੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ 4 ਲੋਕਾਂ ਨੂੰ ਫੜਿਆ ਹੈ ਅਤੇ ਉਨ੍ਹਾਂ ਕੋਲੋਂ 59 ਲੱਖ ਰੁਪਏ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਸੀਆਈਐਸਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਫੋਰਸ ਨੇ 3 ਯਾਤਰੀਆਂ ਅਤੇ ਉਨ੍ਹਾਂ ਨਾਲ ਆਏ ਇਕ ਵਿਅਕਤੀ ਨੂੰ ਰੋਕਿਆ। ਸੀਆਈਐਸਐਫ ਦੇ ਜਵਾਨਾਂ ਨੇ ਦੱਸਿਆ ਕਿ ਮੁਸਾਫ਼ਰਾਂ ਦੇ ਸਾਮਾਨ ’ਚ ਰੱਖੇ ਇਕ ਟਿਫਿਨ ਤੋਂ 2,19,470 ਸਾਊਦੀ ਰਿਆਦ ਅਤੇ 15,200 ਅਮਰੀਕੀ ਡਾਲਰ ਬਰਾਮਦ ਹੋਏ, ਜਿਨ੍ਹਾਂ ਦਾ ਭਾਰਤੀ ਕਰੰਸੀ ’ਚ ਮੁੱਲ 59 ਲੱਖ ਰੁਪਏ ਹੈ। ਇਹ ਯਾਤਰੀ ਦੁਬਈ ਜਾ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਚਾਰਾਂ ਨੂੰ ਅੱਗੇ ਦੀ ਜਾਂਚ ਲਈ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ