BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਰੂਸ-ਯੂਕਰੇਨ ਜੰਗ ਤੇ ਅਮਰੀਕਾ ਦੀ ਆਪਣੀ ਚੌਧਰ ਦੀ ਲੜਾਈ

July 01, 2022 11:35 AM

ਦੁਨੀਆ ਦੇ ਸਭ ਤੋਂ ਅਮੀਰ ਅਤੇ ਸ਼ਕਤੀਸ਼ਾਲੀ ਸੱਤ ਮੁਲਕਾਂ (ਜੀ-7) ਦੇ ਸਿਖਰ ਸੰਮੇਲਨ ਵਿੱਚ ਯੂਕਰੇਨ-ਰੂਸ ਜੰਗ ਦਾ ਮੁੱਦਾ ਛਾਇਆ ਰਿਹਾ ਹੈ ਅਤੇ ਇਨ੍ਹਾਂ ਮੁਲਕਾਂ ਦੇ ਆਗੂਆਂ ਦੁਆਰਾ ਪਿਛਲੇ ਮੰਗਲਵਾਰ, 27 ਜੂਨ ਨੂੰ, ਜਾਰੀ ਕੀਤੇ ਗਏ ਬਿਆਨ ਵਿੱਚ ਰੂਸ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦਾ ਇਰਾਦਾ ਵਿਅਕਤ ਕਰਦਿਆਂ ਕਿਹਾ ਗਿਆ ਹੈ ਕਿ ਜਦ ਤਕ ਯੁੱਧ ਜਾਰੀ ਰਹਿੰਦਾ ਹੈ ਤਦ ਤੱਕ ਯੂਕਰੇਨ ਦੀ ਮਦਦ ਕੀਤੀ ਜਾਵੇਗੀ। ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦੌਰਾਨ ਅਮਰੀਕਾ, ਯੂਰਪੀ ਯੂਨੀਅਨ ਅਤੇ ਇਨ੍ਹਾਂ ਦੇ ਸਹਿਯੋਗੀ ਮੁਲਕਾਂ ਦਾ ਪੈਂਤੜਾ ਮੁੱਢ ਤੋਂ ਹੀ ਰੂਸ ਵਿਰੋਧੀ ਰਿਹਾ ਹੈ। ਜੇ ਕਿਸੇ ਯੂਰਪੀ ਆਗੂ ਨੇ ਰੂਸ -ਯੂਕਰੇਨ ਜੰਗ ਰੋਕਣ ਜਾਂ ਰੂਸ ਪੱਖੀ ਕੋਈ ਹੋਰ ਗੱਲ ਕਹੀ ਹੈ ਤਾਂ ਅਜਿਹੀ ਆਵਾਜ਼ ਨੂੰ ਦਬਾਅ ਦਿੱਤਾ ਗਿਆ ਹੈ। ਕੁਝ ਸਿਆਣਪ ਦੀ ਗੱਲ ਕਰਦੀਆਂ ਆਵਾਜ਼ਾਂ ਅਮਰੀਕਾ ਨੇ ਇਸ ਪੈਂਤੜੇ ਨੂੰ ਮੁੱਖ ਬਣਾ ਕੇ ਦਬਾਈਆਂ ਹਨ ਕਿ ਰੂਸ ਉਨ੍ਹਾਂ ਦੇ ਏਕੇ, ਖਾਸ ਕਰ ਨਾਟੋ ਮੁਲ਼ਕਾਂ ਦੇ ਏਕੇ, ’ਚ ਸੰਨ ਲਾਉਣਾ ਚਾਹੁੰਦਾ ਹੈ। ਅਮਰੀਕਾ ਅਤੇ ਇਸ ਦੇ ਸਹਿਯੋਗੀ ਯੂਰਪੀ ਯੂਨੀਅਨ ਦੇ ਦੇਸ਼ ਰੂਸ ਖ਼ਿਲਾਫ਼ ਆਰਥਿਕ ਪਾਬੰਦੀਆਂ ਦੇ ਛੇ ਦੌਰ ਚਲਾ ਚੁੱਕੇ ਹਨ ਅਤੇ ਹਰ ਵਾਰ ਕਿਹਾ ਜਾਂਦਾ ਹੈ ਕਿ ਇਸ ਨਾਲ ਰੂਸ ਦੀ ਆਰਥਿਕ ਸ਼ਕਤੀ ਨੂੰ ਸੱਟ ਵੱਜੇਗੀ ਜਿਸ ਨਾਲ ਉਸ ਲਈ ਯੂਕਰੇਨ ਵਿਰੁੱਧ ਜੰਗ ਨੂੰ ਚਲਾਉਣਾ ਔਖਾ ਬਣ ਜਾਵੇਗਾ। ਪਰ ਇਸ ਤਰ੍ਹਾਂ ਦਾ ਕੁਛ ਹੋਇਆ ਨਹੀਂ ਅਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਦੀਆਂ ਆਸਾਂ ਮੁਤਾਬਿਕ ਨਤੀਜੇ ਨਹੀਂ ਕੱਢ ਸਕੀਆਂ ਹਨ।
ਪਰ ਇਸ ਵਾਰ ਜੀ-7 ਸਿਖਰ ਸੰਮੇਲਨ ਵਿੱਚ ਪੱਛਮੀ ਮੁਲ਼ਕ ਯੂਕਰੇਨ ਦੇ ਯੁੱਧ ਦੇ ਬਹਾਨੇ ਰੂਸ ਖ਼ਿਲਾਫ਼ ਹੋਰ ਖੁੱਲ੍ਹ ਕੇ ਆਏ ਹਨ ਅਤੇ ਇਨ੍ਹਾਂ ਦੇ ਪੈਂਤੜੇ ਨੇ ਸਾਬਤ ਕਰ ਦਿੱਤਾ ਹੈ ਕਿ ਰੂਸ ਅਤੇ ਯੂਕਰੇਨ ਦੀ ਲੜਾਈ, ਜਿਸ ਨੂੰ ਰੂਸ ‘ਵਿਸ਼ੇਸ਼ ਫੌਜੀ ਕਾਰਵਾਈ’ ਆਖਦਾ ਹੈ, ਨਾਟੋ ਅਤੇ ਰੂਸ ਦਰਮਿਆਨ ਦੀ ਲੜਾਈ ਬਣ ਚੁੱਕੀ ਹੈ। ਇਹ ਕੌਮਾਂਤਰੀ ਅਹਿਮੀਅਤ ਅਖ਼ਤਿਆਰ ਕਰ ਚੁੱਕੀ ਹੈ ਕਿਉਂਕਿ ਇਸ ਨੇ ਆਲਮੀ ਵਿਸ਼ਵ-ਵਿਵਸਥਾ ’ਤੇ ਮਾਰੂ ਪ੍ਰਭਾਵ ਪਾਇਆ ਹੈ। ਜੀ-7 ਦੇ ਸਿਖਰ ਸੰਮੇਲਨ ’ਚ ਯੂਕਰੇਨ ਦੀ ਮਦਦ ਕਰਨ ਦੇ ਅਹਿਦ ਨੂੰ ਦੁਹਰਾਉਣ ਤੋਂ ਇਲਾਵਾ ਰੂਸ ’ਤੇ ਆਰਥਿਕ ਸੱਟ ਮਾਰਨ ਲਈ ਇਸ ਸਮੂਹ ਦੇ ਆਗੂਆਂ ਨੇ ਰੂਸ ਦੇ ਤੇਲ ਦੀ ਕੀਮਤ ਨੂੰ ਸੀਮਿਤ ਕਰਨ ਦਾ ਵੀ ਫੈਸਲਾ ਕੀਤਾ ਹੈ। ਪਰ ਇਹ ਕੰਮ ਕਿਸ ਤਰ੍ਹਾਂ ਸਿਰੇ ਲਾਇਆ ਜਾਣਾ ਹੈ, ਇਸ ਬਾਰੇ ਕੋਈ ਤਫਸੀਲ ਨਹੀਂ ਦਿੱਤੀ ਗਈ ਹੈ। ਦੂਸਰਾ ਫੈਸਲਾ ਇਹ ਕੀਤਾ ਗਿਆ ਹੈ ਕਿ ਰੂਸ ਦੇ ਸੋਨੇ ਦੇ ਨਿਰਯਾਤ ’ਤੇ ਪਾਬੰਦੀ ਲਾਈ ਜਾਵੇਗੀ। ਪੈਟਰੋਲ ਅਤੇ ਕੁਦਰਤੀ ਗੈਸ ਤੋਂ ਬਾਅਦ ਰੂਸ ਦਾ ਸੋਨੇ ਦਾ ਨਿਰਯਾਤ ਦੂਸਰੇ ਸਥਾਨ ’ਤੇ ਆਉਂਦਾ ਹੈ। ਰੂਸ ਤੋਂ ਸੋਨਾ ਨਾ ਲੈਣ ਦੇ ਇਸ ਫੈਸਲੇ ਦੇ ਅਸਲ ਵਿੱਚ ਜੀ-7 ਦੇਸ਼ਾਂ ਦੇ ਆਗੂਆਂ ਦੀਆਂ ਇੱਛਾਵਾਂ ਮੁਤਾਬਿਕ ਕੀ ਨਤੀਜੇ ਨਿਕਲਦੇ ਹਨ, ਇਸ ਬਾਰੇ ਤਾਂ ਕੁੱਛ ਸਮੇਂ ਬਾਅਦ ਪਤਾ ਚੱਲੇਗਾ ਪਰ ਅਰਥਸ਼ਾਸਤਰੀ ਇਸ ਸੰਬੰਧੀ ਵੱਖ-ਵੱਖ, ਸਗੋਂ ਉਲਟ, ਰਾਵਾਂ ਰੱਖਦੇ ਹਨ। ਪੱਛਮੀ ਮੁਲਕਾਂ ਦੀ ਇਸ ਕਾਰਵਾਈ ਦੇ ਸਮਰਥਕ ਆਖਦੇ ਹਨ ਕਿ ਇਸ ਫੈਸਲੇ ਨਾਲ ਰੂਸ ਵਿਸ਼ਵ ਦੀ ਵਿੱਤੀ-ਵਿਵਸਥਾ ਨਾਲੋਂ ਟੁੱਟ ਜਾਵੇਗਾ। ਜਦੋਂਕਿ ਕੁਝ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਰੂਸ ਤੋਂ ਸੋਨਾ ਨਾ ਨਿਰਯਾਤ ਕਰਨ ਦਾ ਫੈਸਲਾ ਦਿਖਾਵਾ ਮਾਤਰ ਹੀ ਰਹਿਣ ਵਾਲਾ ਹੈ ਕਿਉਂਕਿ ਮੁੱਠੀ ਭਰ ਦੇਸ਼ ਹੀ ਰੂਸ ਤੋਂ ਸੋਨੇ ਦੇ ਨਿਰਯਾਤ ’ਤੇ ਪਾਬੰਦੀ ਲਾਉਣਗੇ।
ਸਿਖਰ ਸੰਮੇਲਨ ’ਚ ਇਕ ਨਵਾਂ ਆਯਾਮ ਇਹ ਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦੁਆਰਾ ਐਲਾਨੀ ‘‘ਪਾਰਟਨਰਸ਼ਿਪ ਫਾਰ ਗਲੋਬਲ ਇੰਨਫਰਾਸਟਰਕਚਰ ਐਂਡ ਇਨਵੈਸਟਮੈਂਟ’’ ਪਰਿਯੋਜਨਾ ਅਧੀਨ ਜੀ-7 ਮੁਲਕ 2027 ਤੱਕ 600 ਅਰਬ ਡਾਲਰ ਦਾ ਨਿਵੇਸ਼ ਕਰਨਗੇ। ਨਿਵੇਸ਼ ਭਾਰਤ ਸਮੇਤ ਕਈ ਮੁਲ਼ਕਾਂ ਵਿੱਚ ਕੀਤਾ ਜਾਵੇਗਾ। ਅਸਲ ’ਚ ਇਹ ਚੀਨ ਦੀ ‘ਬੈਲਟ ਐਂਡ ਰੋਡ ਇੰਨੀਸ਼ਿਏਟਿਵ’ ਪਰਿਯੋਜਨਾ ਦਾ ਮੁਕਾਬਲਾ ਕਰਨ ਲਈ ਤਿਆਰ ਕੀਤੀ ਯੋਜਨਾ ਹੈ। ਸੋ ਜੀ-7 ਮੁਲ਼ਕਾਂ ਦੇ ਆਗੂ ਰੂਸ ਖ਼ਿਲਾਫ਼ ਹੀ ਨਹੀਂ, ਉਸ ਦਾ ਸਾਥ ਦੇ ਰਹੇ ਚੀਨ ਖ਼ਿਲਾਫ਼ ਵੀ ਰਣਨੀਤੀ ਲਾਗੂ ਕਰ ਰਹੇ ਹਨ। ਇਸ ਤੋਂ ਵੀ ਪਤਾ ਚਲਦਾ ਹੈ ਕਿ ਰੂਸ ਯੂਕਰੇਨ ਦੀ ਜੰਗ ਵਿਸ਼ਵ ’ਚ ਤਾਕਤਾਂ ਦੇ ਤੋਲ ਲਈ ਕੀ ਅਹਿਮੀਅਤ ਅਖਤਿਆਰ ਕਰ ਚੁੱਕੀ ਹੈ। ਮੈਡਰਿਡ ’ਚ ਨਾਟੋ ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦੁਆਰਾ ਕੀਤੇ ਐਲਾਨ ਵੀ ਦਰਸਾਉਂਦੇ ਹਨ ਕਿ ਅਮਰੀਕਾ ਸੰਸਾਰ ’ਚ ਆਪਣੀ ਚੌਧਰ ਬਣਾਈ ਰੱਖਣ ਲਈ ਸਿਰਤੋੜ ਯਤਨ ਕਰ ਰਿਹਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ