BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਹਰਿਆਣਾ

ਪਿੰਡ ਖਾਰੀਆਂ ’ਚ ਇਫਕੋ ਨੇ ਲਾਇਆ ਨੈਨੋ ਯੂਰੀਆ ਦੀ ਵਰਤੋਂ ਸਬੰਧੀ ਕੈਂਪ

July 01, 2022 11:43 AM

- ‘ਖੇਤੀ ਲਾਗਤਾਂ ਘਟਾਉਣ ਦੇ ਨਾਲ-ਨਾਲ ਖੇਤੀ ਦੀ ਉਪਜ ਸ਼ਕਤੀ ਵੀ ਵਧਾਉਂਦਾ ਹੈ ਨੈਨੋ’

ਸੁਰਿੰਦਰ ਪਾਲ ਸਿੰਘ
ਸਿਰਸਾ/30 ਜੂਨ : ਇਫਕੋ ਵੱਲੋਂ ਨੈਨੋ ਯੂਰੀਆ ਦੀ ਫਸਲਾਂ ਵਿੱਚ ਵਰਤੋਂ ਨੂੰ ਲੈ ਕੇ ਪਿੰਡ ਖਾਰੀਆਂ ਵਿਖੇ ਕੀਤੀ ਗਈ ਮੀਟਿੰਗ ਵਿੱਚ ਪਿੰਡ ਦੇ 150 ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਉਪ ਮੰਡਲ ਦੇ ਖੇਤੀਬਾੜੀ ਅਫਸਰ ਸਤਵੀਰ ਰੰਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਪ੍ਰਧਾਨਗੀ ਕ੍ਰਿਸ਼ੀ ਵਿਗਿਆਨ ਕੇਂਦਰ ਕਪਾਹ ਖੋਜ ਦੇ ਮੁਖੀ ਡਾ: ਰਿਸ਼ੀ ਕੁਮਾਰ ਨੇ ਕੀਤੀ। ਇਸ ਮੌਕੇ ਸਹਾਇਕ ਏਰੀਆ ਮੈਨੇਜਰ ਬਹਾਦਰ ਸਿੰਘ ਨੇ ਨੈਨੋ-ਤਕਨਾਲੋਜੀ ਤੋਂ ਤਿਆਰ ਨੈਨੋ ਯੂਰੀਆ ਨੂੰ ਕਿਸਾਨਾਂ ਨੂੰ ਵਿਕਰੀ ਲਈ ਉਪਲਬਧ ਕਰਵਾਉਣ ਨੂੰ ਕ੍ਰਾਂਤੀਕਾਰੀ ਕਦਮ ਦੱਸਦਿਆਂ ਕਿਹਾ ਕਿ ਯੂਰੀਆ ਦੇ ਬਦਲ ਵਜੋਂ ਵਿਕਸਤ ਕੀਤਾ ਗਿਆ ਇਹ ਯੂਰੀਆ ਖੇਤੀ ਲਾਗਤਾਂ ਨੂੰ ਘਟਾਉਣ ਦੇ ਨਾਲ-ਨਾਲ ਖੇਤੀ ਦੀ ਉਪਜਾਊ ਸ਼ਕਤੀ ਵੀ ਵਧਾਉਂਦਾ ਹੈ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਪ੍ਰਦੂਸਤਿ ਹੋਣ ਤੋਂ ਬਚਾਉਦਾ ਹੈ, ਕਿਉਂਕਿ ਫਸਲ ‘ਤੇ ਨੈਨੋ ਯੂਰੀਆ ਦਾ ਕੇਵਲ ਛਿੜਕਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੈਨੋ ਯੂਰੀਆ ਨੂੰ ਭਾਰਤ ਸਰਕਾਰ ਨੇ ਨੈਨੋ ਯੂਰੀਆ ਖਾਦ ਵਜੋਂ ਮਾਨਤਾ ਦੇ ਦਿੱਤੀ ਹੈ ਅਤੇ ਇਸਦੀ ਅਸਲੀ ਕੀਮਤ ਵੀ ਯੂਰੀਆ ਦੇ ਥੈਲੇ ਨਾਲੋਂ ਘੱਟ ਹੈ ਅਤੇ ਇਸਦੀ ਢੋਆ-ਢੁਆਈ ਵੀ ਬਹੁਤ ਆਸਾਨ ਹੈ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ: ਰਿਸੀ ਕੁਮਾਰ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਗੁਲਾਬੀ ਸੂੰਡੀ ਦੇ ਕੀੜੇ ਤੋਂ ਬਚਾਉਣ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਡਾ: ਸਤਵੀਰ ਰੰਗਾ ਉਪ ਮੰਡਲ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰ ਵਿੱਚ ਦੱਸਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਮਾਰਕੰਡਾ ਨਦੀ ’ਚ ਆਇਆ 15 ਹਜ਼ਾਰ ਕਿਊਸਿਕ ਪਾਣੀ, ਫਸਲਾਂ ਡੁੱਬੀਆਂ

ਖਾਟੂ ਸ਼ਾਮ ਲਈ ਜਲਦੀ ਪੰਚਕੂਲਾ ਤੋਂ ਵੀ ਸ਼ੁਰੂ ਕੀਤੀ ਜਾਵੇਗੀ ਬੱਸ ਸਰਵਿਸ : ਮੂਲਚੰਦ ਸ਼ਰਮਾ

ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਜਾਂਚ ਬਾਅਦ ਨਤੀਜਾ ਸੋਧ ਦੇ ਨਵੇਂ ਪ੍ਰਮਾਣ ਪੱਤਰ ਬੋਰਡ ਤੋਂ ਦਸਤੀ ਲੈ ਸਕਦੇ ਹਨ ਵਿਦਿਆਰਥੀ

ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਪੰਚਕੂਲਾ ਡਿੱਪੂ ਦੇ ਮੈਨੇਜਰ ਨੂੰ ਮੰਗ ਪੱਤਰ ਸੌਂਪਿਆ

ਸਰਕਾਰੀ ਪ੍ਰਾਇਮਰੀ ਸਕੂਲ ਕੇਵਲ ਵਿਖੇ ਹੋਈ ਹਰ ਘਰ ਤਿਰੰਗਾ ਪ੍ਰੋਗਰਾਮ ਦੀ ਰਿਹਰਸਲ

ਸਿਰਸਾ ’ਚ ਕਾਂਗਰਸੀ ਆਗੂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਗਰਜੇ

ਇਨਸੋ ਦੇ ਸਥਾਪਨਾ ਦਿਵਸ ’ਤੇ ਦੇਸ਼ ਭਰ ਦੇ ਸੈਂਕੜੇ ਨੌਜਵਾਨ ਸਾਥੀ ਹੋਣਗੇ ਸ਼ਾਮਲ : ਬਬਲੂ ਕਾਜਲ

ਡਿਪਟੀ ਕਮਿਸ਼ਨਰ ਨੇ ਤਿਰੰਗਾ ਲੱਗੇ 200 ਆਟੋ ਰਿਕਸ਼ਿਆਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਬਿਜਲੀ ਕਰਮਚਾਰੀ ਯੂਨੀਅਨ ਦੀ ਚੋਣ

ਪੰਚਕੂਲਾ ਜਨਰਲ ਹਸਪਤਾਲ ’ਚ ਮੰਕੀਪਾਕਸ ਦਾ ਕੋਈ ਕੇਸ ਨਹੀਂ : ਪ੍ਰਿੰਸੀਪਲ ਮੈਡੀਕਲ ਅਫ਼ਸਰ