ਪੀ. ਪੀ. ਵਰਮਾ
ਪੰਚਕੂਲਾ/30 ਜੂਨ : ਪੰਜਾਬ ਯੂਨੀਵਰਸਿਟੀ ਦੇ ਕੈਮੀਕਲ ਵਿਭਾਗ ਤੋਂ ਸੇਵਾ ਮੁਕਤ ਹੋਏ ਡਾ. ਰਾਕੇਸ਼ ਕੁਮਾਰ ਛਾਬੜਾ ਨਹੀਂ ਰਹੇ। ਉਹ 70 ਸਾਲ ਦੇ ਸਨ। ਡਾ. ਰਾਕੇਸ਼ ਕੁਮਾਰ ਛਾਬੜਾ ਆਪਣੇ ਵਿਭਾਗ ਵਿੱਚ ਚੇਅਰਮੈਨ ਦੇ ਅਹੁਦੇ ’ਤੇ ਵੀ ਰਹੇ। ਉਹ ਅੱਜਕੱਲ੍ਹ ਪੰਚਕੂਲਾ ਦੇ ਸੈਕਟਰ-8 ਵਿੱਚ ਰਹਿੰਦੇ ਸਨ। ਡਾ. ਰਾਕੇਸ਼ ਕੁਮਾਰ ਛਾਬੜਾ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। ਉਹ ਆਪਣੇ ਪਿੱਛੇ ਪਤਨੀ ਰਮਾ ਛਾਬੜਾ, ਬੇਟਾ ਧੀਰਜ ਛਾਬੜਾ ਅਤੇ ਬੇਟੀ ਗੀਤੀਕਾ ਸੇਠੀ ਨੂੰ ਛੱਡ ਗਏ। ਉਹਨਾਂ ਦਾ ਬੇਟਾ ਦੁਬਈ ਵਿੱਚ ਕਾਰੋਬਾਰ ਕਰਦਾ ਹੈ। ਡਾ. ਰਾਕੇਸ਼ ਛਾਬੜਾ ਦਾ ਸੰਸਕਾਰ ਮਨੀਮਾਜ਼ਰਾ ਦੇ ਸ਼ਮਸ਼ਾਨ ਘਾਟ ਵਿੱਚ ਅੱਜ ਸ਼ਾਮ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਦੇ ਅਧਿਆਪਕ, ਸਿਆਸੀ ਵਿਅਕਤੀ ਅਤੇ ਸਮਾਜ ਸੇਵਕ ਪਹੁੰਚੇ ਸਨ। ਡਾ. ਰਾਕੇਸ਼ ਰਾਕੇਸ਼ ਛਾਬੜਾ ਇੱਕ ਇਮਾਨਦਾਰ ਅਤੇ ਸ਼ਾਂਤ ਸੁਬਾਅ ਵਾਲੇ ਵਿਅਕਤੀ ਸਨ। ਸਵ. ਡਾ. ਰਾਕੇਸ਼ ਛਾਬੜਾ ਦੀ ਬੇਟੀ ਬ੍ਰਿਟਿਸ਼ ਸਕੂਲ ਪੰਚਕੂਲਾ ਵਿੱਚ ਡਾਇਰੈਕਟਰ-ਕਮ ਪ੍ਰਿੰਸੀਪਲ ਦੇ ਅਹੁਦੇ ਤੇ ਹੈ।
ਡਾ. ਰਾਕੇਸ਼ ਛਾਬੜਾ ਨੇ 30 ਸਾਲ ਸਿੱਖਿਆ ਸਾਸ਼ਤਰੀ ਦੇ ਤੌੌਰ ਤੇ ਕੰਮ ਕੀਤਾ। ਉਹਨਾਂ ਨੇ ਆਪਣੀ ਨੌਕਰੀ ਦਰਾਨ ਕਈ ਥਾਵਾਂ ਉੱਤੇ ਕੌਮੀ ਅਤੇ ਕੌਮਾਂਤਰੀ ਸੈਮੀਨਾਰਾਂ ਵਿੱਚ ਹਿੱਸਾ ਲਿਆ। ਸਵ. ਡਾ. ਰਾਕੇਸ਼ ਕੁਮਾਰ ਸੰਵੇਦਨਸ਼ੀਲ ਸੁਭਾਅ ਦੇ ਮਾਲਕ ਸਨ ਅਤੇ ਉਹਨਾਂ ਦੀ ਨਿਗਰਾਨੀ ਹੇਠ ਕਈ ਵਿਦਿਆਰਥੀਆਂ ਨੇ ਪੀ.ਐਚ.ਡੀ. ਦੀ ਡਿਗਰੀਆਂ ਹਾਸਲ ਕੀਤੀਆਂ।