ਪੰਜਾਬ

ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਪੂਰਿਆ ਜਾ ਰਿਹੈ ਮਲਕਸਰ ਛੱਪੜ

July 01, 2022 01:14 PM

- ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਕਰਨਾ ਪੈ ਰਿਹੈ ਪਰੇਸ਼ਾਨੀਆਂ ਦਾ ਸਾਹਮਣਾ

ਸੁਭਾਸ਼ ਚੰਦਰ
ਸਮਾਣਾ/30 ਜੂਨ : ਬਲਾਕ ਸਮਾਣਾ ਦੇ ਪਿੰਡ ਮਿਆਲਾ, ਮੁਰਾਦਪੁਰਾ, ਖੁਦਾਦਪੁਰ ਤੇ ਵੜੈਚਾ ਵਿੱਚ ਕਈ ਛੱਪੜਾਂ ਦੀ ਹੋਂਦ ਨਾ ਬਰਾਬਰ ਹੋਣ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਇਨ੍ਹਾਂ ਪਿੰਡਾਂ ਦਾ ਬਰਸਾਤੀ ਪਾਣੀ ਜੋ ਨਗਰ ਕੌਂਸਲ ਦੀ 23 ਏਕੜ ਜ਼ਮੀਨ (ਮਲਕ ਸਾਰ) ਛੱਪੜ ਵਿੱਚ ਜਮ੍ਹਾ ਹੋ ਕੇ ਸਰਾਂਪਤੀ ਡਰੇਨ ਰਾਹੀਂ ਨਿਕਲ ਜਾਂਦਾ ਸੀ, ਜੋ ਹੁਣ ਨਗਰ ਕੌਂਸਲ ਵਲੋਂ ਆਬਾਦ ਕਰ ਦੇਣ ਕਾਰਨ ਅਤੇ ਖਾਲੀ ਪਈਆਂ ਜ਼ਮੀਨਾਂ ਵਿੱਚ ਵਸੋਂ ਹੋਣ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਕਈ ਸਾਲਾਂ ਤੋਂ ਦਿੱਕਤ ਵੱਧਦੀ ਜਾ ਰਹੀ ਹੈ। ਇਸ ਦਿੱਕਤ ਨੂੰ ਦੂਰ ਕਰਨ ਲਈ ਸਮੂਹ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ।ਜ਼ਿਕਰਯੋਗ ਹੈ ਕਿ ਉਕਤ ਪਿੰਡਾਂ ਵਿੱਚ ਛੱਪੜ ਨਾ ਬਰਾਬਰ ਹੋਣ ਕਰਕੇ ਅਤੇ ਖੇਤਾਂ ਦੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਸ ਪਾਣੀ ਦਾ ਵਹਾਅ ਮਲਕਸਰ ਛੱਪੜ ਵੱਲ ਬਣਿਆ ਹੋਇਆ ਹੈ। ਨਗਰ ਕੌਂਸਲ ਵਲੋਂ ਵੜੈਚਾਂ ਤੇ ਖ਼ੁਦਾਦਪੂਰਾ ਪਿੰਡ ਵਿੱਚ ਬਰਸਾਤੀ ਪਾਣੀ ਦੇ ਪਾਏ ਪਾਈਪਾਂ ਦੀ ਨਿਕਾਸੀ ਵੀ ਮਲਕਸਾਰ ਛੱਪੜ ਵਿੱਚ ਛੱਡੀ ਹੋਈ ਹੈ। ਇਸ ਕਰ ਕੇ ਇਹ ਸਾਰਾ ਪਾਣੀ ਛੱਪੜਾਂ ਵਿੱਚ ਇਕੱਠਾ ਹੋਣ ਦੀ ਥਾਂ ਸਰਾਪਤੀ, ਵੜੈਚਾਪਤੀ ਦੇ ਖੇਤਾਂ ਤੋਂ ਇਲਾਵਾ ਮੁਹੱਲਿਆਂ ਵਿੱਚ ਵੀ ਕਾਫੀ ਨੁਕਸਾਨ ਕਰਦਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਕੌਂਸਲ ਵਲੋਂ ਕੂੜਾ ਸਟੋਰੇਜ ਕਰਨ ਲਈ ਇਸ ਥਾਂ ਤੇ ਡੰਪ ਬਣਾਇਆ ਗਿਆ ਹੈ, ਜੋ ਕੂੜੇ ਤੋਂ ਖਾਦ ਤੇ ਹੋਰ ਸਾਮਾਨ ਬਨਾਉਣ ਦੀ ਬਜਾਏ ਕੂੜੇ ਨੂੰ ਛੱਪੜ ਵਾਲੇ ਪਾਣੀ ਵਿੱਚ ਸੁੱਟ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਛੱਪੜ ਨੂੰ ਪੂਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਮੀਨ ਦਾ ਕੁਝ ਹਿੱਸਾ ਸ਼ਹਿਰ ਦੀਆਂ ਸੰਸਥਾਵਾਂ ਨੂੰ ਦੇਣ ਕਰਕੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਿਨ ਪ੍ਰਤੀਦਿਨ ਵੱਧਦੀ ਜਾ ਰਹੀ ਹੈ ਅਤੇ ਬਰਸਾਤਾਂ ਵਿੱਚ ਪਾਣੀ ਨੂੰ ਡਾ ਲੱਗਣ ਕਾਰਨ ਪਿੰਡ ਬਡੈਚਾਂ ਸਰਾਂਪਤੀ ਦੀ ਜਮੀਨ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਇਸ ਸੰਬੰਧੀ ਜਦੋਂ ਐਸ ਡੀ ਐਮ ਸਮਾਣਾ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਮਲਕਸਰ ਛੱਪੜ ਦੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਸਬੰਧੀ ਦਰਖਾਸਤ ਪਿੰਡ ਵਾਸੀਆਂ ਵਲੋਂ ਦਿੱਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਡਰੇਨ ਵਿਭਾਗ ਅਤੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜਿਆ ਗਿਆ ਹੈ। ਇਸ ਮਸਲੇ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ।
ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਨਿਤੇਸ਼ ਸਿੰਗਲਾ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਜੋ ਕੰਪੋਸਟ ਬਣਾਏ ਗਏ ਹਨ ਉਹ ਸਿਰਫ ਖਾਦ ਤਿਆਰ ਕਰਨ ਲਈ ਹਨ ਨਾ ਕੇ ਕੂਡਾ ਛੱਪੜ ਨੂੰ ਪੂਰਨ ਲਈ। ਕੂੜਾ ਛੱਪੜ ਵਿੱਚ ਡੰਪ ਕਰਕੇ ਜੇ ਉਹ ਅਜਿਹਾ ਕਰ ਰਹੇ ਹਨ, ਤਾਂ ਨਗਰ ਕੌਂਸਲ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੌਮੀ ਲੋਕ ਅਦਾਲਤ ਵਿੱਚ ਸਮਾਜ ਦੇ ਤੀਜੇ ਵਰਗ ਦੇ ਪ੍ਰਤੀਨਿਧ ਨੂੰ ਲੋਕ ਅਦਾਲਤ ਬੈਂਚ ਦਾ ਭਾਗ ਬਣਾਇਆ ਗਿਆ

ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਾਲੰਟੀਅਰਾਂ ਨੇ ਫੌਜ ਦੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਖੰਡ ਮਿਲ ਦੇ ਅੰਦਰ ਅਤੇ ਮਿਲ ਮਾਲਕਾਂ ਦੇ ਘਰ ਅੱਗੇ ਲੱਗਾਇਆ ਜਾਵੇ ਧਰਨਾ : ਸਰਵ ਸ਼ਕਤੀ ਸੈਨਾ

ਰੈਜੀਡੈਂਟਸ ਵੈਲਫੇਅਰ ਐਸੋਸੀਏਸਨ ਸੈਕਟਰ 86 ਵੱਲੋਂ ਮੰਗਾਂ ਨੂੰ ਲੈ ਕੇ ਐਸਡੀਐਮ ਮੋਹਾਲੀ ਨਾਲ ਮੀਟਿੰਗ

ਧੱਫੜੀ ਰੋਗ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ 8 ਗਊਸ਼ਾਲਾਵਾਂ ਨੂੰ ਭੇਜੀ ਮੁਫ਼ਤ ਦਵਾਈ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੇ ਕਾਸਤਕਾਰਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਸਬੰਧੀ ਕੀਤਾ ਜਾਗਰੂਕ

ਐਸਟੀਐਫ਼ ਵੱਲੋਂ 15 ਗਰਾਮ ਹੈਰੋਇਨ, ਪਿਸਤੌਲ ਤੇ ਸੱਤ ਜਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼

ਦਸੂਹਾ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ