ਪੰਜਾਬ

ਮੀਂਹ ਪੈਂਦੇ ਸਾਰ ਹੀ ਟੋਭੇ ਦਾ ਰੂਪ ਧਾਰ ਲੈਂਦਾ ਹੈ ਸਰਹਿੰਦ ਮੰਡੀ ਦਾ ਮੇਨ ਬਾਜ਼ਾਰ

July 01, 2022 01:22 PM

- ਦੁਕਾਨਦਾਰਾਂ ਵੱਲੋਂ ਥਾਂ-ਥਾਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਨਹੀਂ ਹੁੰਦੀ ਪਾਣੀ ਦੀ ਨਿਕਾਸੀ

ਰਵਿੰਦਰ ਸਿੰਘ ਢੀਂਡਸਾ
ਸ੍ਰੀ ਫ਼ਤਹਿਗੜ੍ਹ ਸਾਹਿਬ/30 ਜੂਨ : ਇਤਿਹਾਸਿਕ ਅਤੇ ਧਾਰਮਿਕ ਪੱਖ ਤੋਂ ਵਿਸ਼ੇਸ਼ ਮਹੱਤਤਾ ਰੱਖਦੇ ਸ਼ਹਿਰ ਸਰਹਿੰਦ ਦੀ ਪੁਰਾਣੀ ਦਾਣਾ ਮੰਡੀ ਨਾਲ ਲੱਗਦਾ ਮੇਨ ਬਾਜ਼ਾਰ ਬਰਸਾਤ ਸ਼ੁਰੂ ਹੁੰਦੇ ਸਾਰ ਹੀ ਟੋਭੇ ਦਾ ਰੂਪ ਧਾਰ ਲੈਂਦਾ ਹੈ। ਸਰਹਿੰਦ ਮੰਡੀ ਦੇ ਸਕੂਲਾਂ ‘ਚ ਪੜ੍ਹਨ ਆਉਂਦੇ ਵਿਦਿਆਰਥੀਆਂ, ਡਾਕਟਰਾਂ ਕੋਲ ਦਵਾਈ ਲੈਣ ਆਉਂਦੇ ਮਰੀਜ਼ਾਂ, ਕੰਮਾਂ-ਕਾਰਾਂ ਲਈ ਬਾਜ਼ਾਰ ‘ਚ ਆਉਂਦੇ ਲੋਕਾਂ ਅਤੇ ਆਲੇ-ਦੁਆਲੇ ਵਸਦੇ ਘਰਾਂ ‘ਚ ਰਹਿਣ ਵਾਲਿਆਂ ਲਈ ਬਰਸਾਤ ਇਕ ਮੁਸੀਬਤ ਬਣ ਕੇ ਆਉਂਦੀ ਹੈ ਕਿਉਂਕਿ ਬੀਤੇ ਕਈ ਸਾਲਾਂ ਤੋਂ ਇਕ-ਦੋ ਘੰਟੇ ਮੀਂਹ ਪੈਣ ਤੋਂ ਬਾਅਦ ਹੀ ਮੇਨ ਬਾਜ਼ਾਰ ਦੀਆਂ ਗਲੀਆਂ-ਗਲੀਆਂ ‘ਚ ਏਨਾ ਕੁ ਪਾਣੀ ਖੜ੍ਹ ਜਾਂਦਾ ਹੈ ਕਿ ਪੈਦਲ ਤਾਂ ਕੀ ਵਾਹਨ ਚਾਲਕ ਵੀ ਇਸ ਅੱਗੇ ਬੇਬੱਸ ਹੋ ਜਾਂਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ, ਗੁਰਿੰਦਰ ਸਿੰਘ, ਪ੍ਰਿੰਸ ਕੁਮਾਰ, ਤਰਨਜੀਤ ਆਦਿ ਵਿਅਕਤੀਆਂ ਨੇ ਦੱਸਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਗਲੀ ‘ਚ ਪੱਕੇ ਥੜ੍ਹੇ ਅਤੇ ਪੌੜੀਆਂ ਬਣਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਰੋਕੀ ਹੋਈ ਹੈ ਜਿਸ ਕਾਰਨ ਮੀਂਹ ਪੈਂਦੇ ਸਾਰ ਹੀ ਮੇਨ ਬਾਜ਼ਾਰ ਦਾ ਹਾਲ ਮੰਦਾ ਹੋ ਜਾਂਦਾ ਹੈ ਤੇ ਰਾਹਗੀਰਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਨੁਕਸਦਾਰ ਸੀਵਰੇਜ ਅਤੇ ਬੇਤਰਤੀਬਾ ਡਰੇਨੇਜ਼ ਸਿਸਟਮ ਵੀ ਬਰਸਾਤੀ ਪਾਣੀ ਦੀ ਨਿਕਾਸੀ ‘ਚ ਪੈਂਦੀ ਰੁਕਾਵਟ ਲਈ ਜ਼ਿੰਮੇਵਾਰ ਹੈ। ਉਨਾਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਵੱਲੋਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਕੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੌਮੀ ਲੋਕ ਅਦਾਲਤ ਵਿੱਚ ਸਮਾਜ ਦੇ ਤੀਜੇ ਵਰਗ ਦੇ ਪ੍ਰਤੀਨਿਧ ਨੂੰ ਲੋਕ ਅਦਾਲਤ ਬੈਂਚ ਦਾ ਭਾਗ ਬਣਾਇਆ ਗਿਆ

ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਾਲੰਟੀਅਰਾਂ ਨੇ ਫੌਜ ਦੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਖੰਡ ਮਿਲ ਦੇ ਅੰਦਰ ਅਤੇ ਮਿਲ ਮਾਲਕਾਂ ਦੇ ਘਰ ਅੱਗੇ ਲੱਗਾਇਆ ਜਾਵੇ ਧਰਨਾ : ਸਰਵ ਸ਼ਕਤੀ ਸੈਨਾ

ਰੈਜੀਡੈਂਟਸ ਵੈਲਫੇਅਰ ਐਸੋਸੀਏਸਨ ਸੈਕਟਰ 86 ਵੱਲੋਂ ਮੰਗਾਂ ਨੂੰ ਲੈ ਕੇ ਐਸਡੀਐਮ ਮੋਹਾਲੀ ਨਾਲ ਮੀਟਿੰਗ

ਧੱਫੜੀ ਰੋਗ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ 8 ਗਊਸ਼ਾਲਾਵਾਂ ਨੂੰ ਭੇਜੀ ਮੁਫ਼ਤ ਦਵਾਈ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੇ ਕਾਸਤਕਾਰਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਸਬੰਧੀ ਕੀਤਾ ਜਾਗਰੂਕ

ਐਸਟੀਐਫ਼ ਵੱਲੋਂ 15 ਗਰਾਮ ਹੈਰੋਇਨ, ਪਿਸਤੌਲ ਤੇ ਸੱਤ ਜਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼

ਦਸੂਹਾ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ