ਪੰਜਾਬ

‘ਇਕ ਸੁਨੇਹਾ’ ਗੀਤ ਦੇ ਪੋਸਟਰ ਦੀ ਹੋਈ ਘੁੰਢ ਚੁਕਾਈ

July 01, 2022 01:26 PM

ਅਮਰਿੰਦਰ ਸਿੱਧੂ
ਜਲੰਧਰ/30 ਜੂਨ : ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਘਣਸ਼ਿਆਮ ਥੋਰੀ ਜੀ (ਜਲੰਧਰ) ਵੱਲੋਂ ਸਟੇਟ ਐਵਾਰਡੀ ਕਲਾਕਾਰ ਅਧਿਆਪਕ ਯਸ਼ ਮੋਮੀ ਫਿਲ਼ੌਰ (ਜਲੰਧਰ) ਦੀ ਅਵਾਜ ਵਿੱਚ ਸਮਾਜਿਕ ਕੁਰੀਤੀਆਂ ਤੇ ਚੋਟ ਕਰਦਿਆਂ, ਇਕ ਸਿਖਿਅਕ ਸੇਧ ਦਿੰਦਾ “ਇਕ ਸੁਨੇਹਾ” ਗੀਤ ਦੇ ਪੋਸਟਰ ਦੀ ਘੁੰਢ ਚੁਕਾਈ ਰਸਮ ਅਦਾ ਕਰਦਿਆਂ, ਸਮਾਜ ਤੇ ਸੰਗੀਤ ਪ੍ਰੇਮੀਆਂ ਦੇ ਰੂ-ਬ-ਰੂ ਕੀਤਾ ਗਿਆ ।
ਯੂ.ਕੇ. ਦੇ ਮਸ਼ਹੂਰ ਗੀਤਕਾਰ ‘ਸਵਰਨ ਰਾਹੀ’ ਤੇ ‘ਕਿਰਨ ਪਿਆਰੀ’ ਸ਼ਬਦਿਕ ਅਲਫਾਜਾਂ ਨਾਲ ਕਲਮਬੰਦ ਕੀਤੇ ਗੀਤ ਨੂੰ ਸਟੇਟ ਅਵਾਰਡੀ ਅਧਿਆਪਕ ਯਸ਼ ਮੋਮੀ ਵੱਲੋਂ ਆਪਣੇ ਵਿਲਖਣ ਸੁਰੀਲੇ ਅੰਦਾਜ ਵਿੱਚ ਗਾਅ ਸਿਖਿਅਤ ਸਮਾਜ ਦੀ ਸਿਰਜਣਾ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
“ਇਕ ਸੁਨੇਹਾ” ਗੀਤ ਪੋਸਟਰ ਦੀ ਘੁੰਢ ਚੁਕਾਈ ਰਸਮ ਅਦਾ ਕਰਦਿਆਂ ਡੀਸੀ ਥੋਰੀ ਜੀ ਨੇ ਦੱਸਿਆ ਕਿ ਸਮਾਜ ਵਿੱਚ ਧੀ ਤੇ ਪੁੱਤ ‘ਚ ਅੰਤਰੀ ਸੋਚ, ਆਏ ਦਿਨ ਉਭਰਦੇ ਸ਼ੋਸ਼ਣੀ ਮੁਦਿਆਂ, ਨਰੋਏ ਤੇ ਸਿਖਿਅਤ ਸਮਾਜ ਦੀ ਸਿਰਜਣਾ ਲਈ ਧੀਆਂ ਨੂੰ ਵੀ ਪੜਾਉਣ ਤੇ ਉਚ ਪਦਵੀਆਂ ਤੇ ਪੁੱਜਣ ਦੀ ਕਾਬਲੀਅਤ ਦੇਣ ਲਈ ਮਾਪਿਆਂ ਨੂੰ ਪ੍ਰੇਰਿਤ ਕਰਦਾ ਸਨੇਹਾ ਦੇਣ ਵਾਲਾ ਗੀਤ ਆਉਂਦੇ ਦਿਨ ਵਿਚ ਸਿਖਿਅਤ ਸਮਾਜ ਦੇ ਵਜੂਦ ਲਈ ਅਹਿਮ ਭੂਮਿਕਾ ਨਿਭਾਏਗਾ ।
ਬੀ.ਟੀ.ਐਮ. ਰਿਕਾਰਡਸ ਦੇ ਬੈਨਰ ਹੇਠ ਗੀਤ ਨੂੰ ਲੈਅਬੰਦ ਕਰ ਹਰੇਕ ਦੇ ਦਿਲ ਦੀ ਧੜਕਣ ਬਣਨ ਲਈ ਸੰਗੀਤ ਮਿਊਜਿਕ ਡਾਇਰੈਕਟਰ ਐਲ. ਕਰੂਜ਼ ਵੱਲੋਂ ਦਿੱਤਾ ਗਿਆ ਹੈ। ਜਦਕਿ ਇਸ ਗੀਤ ਨੂੰ ਦਰਸ਼ਕਾਂ ਤੇ ਸਮਾਜ ਦੇ ਚਿੰਤਕ ਸੰਗੀਤ ਪ੍ਰੇਮੀਆਂ ਦੇ ਰੂ-ਬ-ਰੂ ਕਰਨ ਦੀ ਅਹਿਮ ਭੂਮਿਕਾ ਮੁੱਖ ਸਪਾਂਸਰ ਵਿਜੇ ਮੋਮੀ ਯੂ.ਕੇ. ਵੱਲੋਂ ਨਿਭਾਈ ਗਈ ਹੈ। ਅੱਜ “ਇਕ ਸਨੇਹਾ“ ਗੀਤ ਦਾ ਰਸਮੀ ਰੀਲੀਜ਼ ਕਰਦਿਆਂ ਜਲੰਧਰ ਸ਼ਹਿਰ ਦੇ ਮਾਣਯੋਗ ਡਿਪਟੀ ਕਮਿਸ਼ਨਰ ਘਨਸ਼ਿਆਮ ਥੌਰੀ ਵੱਲੋਂ ਕੀਤੀ ਪੋਸਟਰ ਦੀ ਘੁੰਢ ਚੁਕਾਈ ਰਸਮ ਨੂੰ ਯਾਦਗਾਰੀ ਬਨਾਉਣ ਲਈ ਜ਼ਿਲ੍ਹਾ ਪ੍ਰਧਾਨ ਸਿਖਿਆ ਵਿਭਾਗ ਸਾਹਿਤ-ਸਭਿਆਚਾਰ ਕਲਾ ਮੰਚ ਤੇ ਡੀਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ, ਹਰੀਵਲਭ ਸੰਗੀਤ ਸੰਮੇਲਨ ਦੇ ਪੀ.ਆਰ.ਓ.-ਵਿਰਸਾ ਵਿਹਾਰ ਦੇ ਸਕਤਰ ਗੁਰਮੀਤ ਸਿੰਘ ਵਾਰਿਸ ਅਤੇ ਨੈਸਨਲ ਕੋਚ ਖੇਡ ਪ੍ਰਮੋਟਰ- ਸਮਾਜ ਸੇਵੀ ਅਮਰਿੰਦਰਜੀਤ ਸਿੰਘ ਸਿਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੌਮੀ ਲੋਕ ਅਦਾਲਤ ਵਿੱਚ ਸਮਾਜ ਦੇ ਤੀਜੇ ਵਰਗ ਦੇ ਪ੍ਰਤੀਨਿਧ ਨੂੰ ਲੋਕ ਅਦਾਲਤ ਬੈਂਚ ਦਾ ਭਾਗ ਬਣਾਇਆ ਗਿਆ

ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਾਲੰਟੀਅਰਾਂ ਨੇ ਫੌਜ ਦੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਖੰਡ ਮਿਲ ਦੇ ਅੰਦਰ ਅਤੇ ਮਿਲ ਮਾਲਕਾਂ ਦੇ ਘਰ ਅੱਗੇ ਲੱਗਾਇਆ ਜਾਵੇ ਧਰਨਾ : ਸਰਵ ਸ਼ਕਤੀ ਸੈਨਾ

ਰੈਜੀਡੈਂਟਸ ਵੈਲਫੇਅਰ ਐਸੋਸੀਏਸਨ ਸੈਕਟਰ 86 ਵੱਲੋਂ ਮੰਗਾਂ ਨੂੰ ਲੈ ਕੇ ਐਸਡੀਐਮ ਮੋਹਾਲੀ ਨਾਲ ਮੀਟਿੰਗ

ਧੱਫੜੀ ਰੋਗ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ 8 ਗਊਸ਼ਾਲਾਵਾਂ ਨੂੰ ਭੇਜੀ ਮੁਫ਼ਤ ਦਵਾਈ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੇ ਕਾਸਤਕਾਰਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਸਬੰਧੀ ਕੀਤਾ ਜਾਗਰੂਕ

ਐਸਟੀਐਫ਼ ਵੱਲੋਂ 15 ਗਰਾਮ ਹੈਰੋਇਨ, ਪਿਸਤੌਲ ਤੇ ਸੱਤ ਜਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼

ਦਸੂਹਾ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ