ਪੰਜਾਬ

ਕਿਸਾਨੀ ਜੁੱਸੇ ਕਾਰਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ’ਤੇ ਨਹੀਂ ਹੋ ਸਕੀ ਕਬਜ਼ਾ ਕਾਰਵਾਈ

July 01, 2022 01:40 PM

- ਬੈਰੰਗ ਪਰਤਿਆ ਕਾਨੂੰਗੋ ਤੇ ਪੁਲਿਸ ਅਮਲਾ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ/30 ਜੂਨ : ਪਿੰਡ ਘੁਮਿਆਰਾ ਵਿਖੇ ਭਾਕਿਯੂ ਏਕਤਾ ਉਗਰਾਹਾਂ ਦੇ ਸੰਘਰਸ਼ੀ ਜੁੱਸੇ ਕਾਰਨ ਕਿਸਾਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ਦਾ ਆੜ੍ਹਤੀਆ ਧਿਰ ਨੂੰ ਕਬਜ਼ਾ ਕਾਰਵਾਈ (ਦਖ਼ਲ) ਨਹੀਂ ਹੋ ਸਕੀ। ਕਾਨੂੰਨਗੋ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੁੱਜੇ ਦਰਜਨ ਭਰ ਪੁਲਿਸ ਅਮਲੇ ਨੂੰ ਕਿਸਾਨਾਂ ਦੀ ਵੱਡੀ ਤਾਦਾਦ ਕਾਰਨ ਬੈਰੰਗ ਪਰਤਣਾ ਪਿਆ।
ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਭਾਕਿਯੂ (ਏਕਤਾ) ਉਗਰਾਹਾਂ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਜਗਨੰਦਨ ਸਿੰਘ ਦੇ ਖੇਤ ’ਚ ਵੱਖ-ਵੱਖ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਲਾਮਬੰਦ ਹੋਏ। ਕਿਸਾਨਾਂ ਨੇ ਆੜ੍ਹਤੀਏ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸਤੋਂ ਪਹਿਲਾਂ 28 ਫਰਵਰੀ ਅਤੇ 2 ਮਾਰਚ ’ਚ ਪੁਲਿਸ ਇਮਦਾਦ ਨਾਲ ਮਿਲਣ ਕਰਕੇ ਅਦਾਲਤੀ ਦਖ਼ਲ ਤਹਿਤ ਕਬਜ਼ਾ ਕਾਰਵਾਈ ਨਹੀਂ ਹੋ ਸਕੀ। ਇਸ ਮੌਕੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਦੱਸਿਆ ਕਿ ਪੌਨੇ ਦੋ ਦਹਾਕੇ ਪਹਿਲਾਂ ਡੀ.ਐਸ.ਪੀ. ਦੇ ਕਥਿਤ ਦਬਾਅ ਤਹਿਤ ਡੱਬਵਾਲੀ ਥਾਣੇ ’ਚ ਘੁਮਿਆਰਾ ਦੇ ਕਿਸਾਨ ਜਗਨੰਦਨ ਸਿੰਘ ਦੀ ਕਰੀਬ 33 ਕਨਾਲ ਜ਼ਮੀਨ ਨੂੰ ਇੱਕ ਨੰਬਰਦਾਰ ਦੇ ਨਾਂਅ ਜ਼ਮੀਨ ਦਾ ਇਕਰਾਰਨਾਮਾ ਲਿਖਵਾ ਦਿੱਤਾ ਸੀ। ਜਿਸ ਵਿੱਚ ਲੱਖ ਰੁਪਏ ਤੋਂ ਵਧਾ ਕੇ 9.60 ਲੱਖ ਰੁਪਏ ਦੇ ਪੰਜ ਏਕੜ ਜ਼ਮੀਨ (2.40 ਲੱਖ ਪ੍ਰਤੀ ਏਕੜ) ਅਦਾਲਤ ਜਰੀਏ ਇੱਕ ਨੰਬਰਦਾਰ ਦੇ ਨਾਂਅ ਕਰਵਾ ਦਿੱਤੀ ਸੀ।
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਕਤ ਨੰਬਦਰਾਰ ਮੌਤ ਤੋਂ ਪਹਿਲਾਂ ਆਪਣੀ ਜੱਦੀ ਜਮੀਨ ਦੀ ਵਸੀਅਤ ਆਪਣੇ ਪਰਿਵਾਰ ਦੇ ਨਾਮ ਕਰਕੇ ਗਿਆ ਹੈ। ਜਦਕਿ ਜਗਨੰਦਨ ਸਿੰਘ ਤੋਂ ਕਥਿਤ ਜ਼ਬਰੀ ਨਾਂਅ ਕਰਵਾਏ ਕਰੀਬ ਚਾਰ ਏਕੜ ਦੀ ਵਸੀਅਤ ਆੜ੍ਹਤੀਆਂ ਦੇ ਪਰਿਵਾਰ ਨਾਮ ਕਰ ਗਿਆ। ਇਹ ਸਮੁੱਚੇ ਤੱਥ ਵੱਡੀ ਜਾਲਸਾਜੀ ਨੂੰ ਜਾਹਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਕੀਮਤ ’ਤੇ ਆੜ੍ਹਤੀਏ ਨੂੰ ਜ਼ਮੀਨ ’ਚ ਦਖ਼ਲ ਨਹੀਂ ਲੈਣ ਦਿੱਤਾ ਜਾਵੇਗਾ। ਕਿਸਾਨਾਂ ਨੇ ਅਹਿਦ ਲਿਆ ਕਿ ਭਾਵੇਂ ਕੁਝ ਵੀ ਹੋ ਜਾਵੇ ਜਮੀਨਾਂ ਤੇ ਕਬਜਾ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ। ਇਸ ਮੌਕੇ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ, ਹਰਬੰਸ ਸਿੰਘ ਕੋਟਲੀ, ਪਾਲ ਸਿੰਘ ਕਿੱਲਿਆਂਵਾਲੀ, ਭੁਪਿੰਦਰ ਚੰਨੂ, ਨਿਸ਼ਾਨ ਕੱਖਾਂਵਾਲੀ, ਗੁਰਤੇਜ ਸਿੰਘ ਖੁੱਡੀਆਂ, ਮਲਕੀਤ ਗੱਗੜ, ਕੁਲਦੀਪ ਕਰਮਗੜ੍ਹ ਅਤੇ ਮਨੋਹਰ ਸਿੱਖਵਾਲਾ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੌਮੀ ਲੋਕ ਅਦਾਲਤ ਵਿੱਚ ਸਮਾਜ ਦੇ ਤੀਜੇ ਵਰਗ ਦੇ ਪ੍ਰਤੀਨਿਧ ਨੂੰ ਲੋਕ ਅਦਾਲਤ ਬੈਂਚ ਦਾ ਭਾਗ ਬਣਾਇਆ ਗਿਆ

ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਾਲੰਟੀਅਰਾਂ ਨੇ ਫੌਜ ਦੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਖੰਡ ਮਿਲ ਦੇ ਅੰਦਰ ਅਤੇ ਮਿਲ ਮਾਲਕਾਂ ਦੇ ਘਰ ਅੱਗੇ ਲੱਗਾਇਆ ਜਾਵੇ ਧਰਨਾ : ਸਰਵ ਸ਼ਕਤੀ ਸੈਨਾ

ਰੈਜੀਡੈਂਟਸ ਵੈਲਫੇਅਰ ਐਸੋਸੀਏਸਨ ਸੈਕਟਰ 86 ਵੱਲੋਂ ਮੰਗਾਂ ਨੂੰ ਲੈ ਕੇ ਐਸਡੀਐਮ ਮੋਹਾਲੀ ਨਾਲ ਮੀਟਿੰਗ

ਧੱਫੜੀ ਰੋਗ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ 8 ਗਊਸ਼ਾਲਾਵਾਂ ਨੂੰ ਭੇਜੀ ਮੁਫ਼ਤ ਦਵਾਈ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੇ ਕਾਸਤਕਾਰਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਸਬੰਧੀ ਕੀਤਾ ਜਾਗਰੂਕ

ਐਸਟੀਐਫ਼ ਵੱਲੋਂ 15 ਗਰਾਮ ਹੈਰੋਇਨ, ਪਿਸਤੌਲ ਤੇ ਸੱਤ ਜਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼

ਦਸੂਹਾ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ