- ਗੰਗਸਰ ਵੈਲਫੇਅਰ ਕਮਿਊਨਿਟੀ ਜੈਤੋ ਕਰੇਗੀ ਪੂਰਾ ਸਹਿਯੋਗ : ਪ੍ਰਧਾਨ
ਜੈਤੋ, 1 ਜੁਲਾਈ (ਰੇਸ਼ਮ ਵੜਤੀਆ) : ਅੱਜ ਇੱਥੇ ਗੰਗਸਰ ਵੈਲਫੇਅਰ ਕਮਿਊਨਿਟੀ ਜੈਤੋ ਨੇ ਐਸਡੀਐਮ ਜੈਤੋ ਤੋਂ ਛੱਪੜ ਦੀ ਚਾਰ-ਦਿਵਾਰੀ ਕਰਨ ਅਤੇ ਸਫਾਈ ਦੀ ਕੀਤੀ ਮੰਗ l ਜਾਣਕਾਰੀ ਅਨੁਸਾਰ ਸਾਦਾ ਪੱਤੀ ਅੰਦਰ ਬਣੇ ਛੱਪੜ ਦੀ ਪਿਛਲੇ ਲੰਮੇ ਸਮੇਂ ਤੋਂ ਸਫਾਈ ਆਦਿ ਨਹੀਂ ਕਰਵਾਈ ਗਈ ਜਿਸ ਦੇ ਚਲਦਿਆਂ ਹੁਣ ਬਾਰਿਸ਼ ਦੇ ਮੌਸਮ ਵਿੱਚ ਇਹ ਛੱਪੜ ਮੀਂਹ ਦੇ ਪਾਣੀ ਨੂੰ ਆਪਣੇ ਵਿੱਚ ਜਮਾ ਕਰ ਲੈਂਦਾ ਹੈ ਜਿਸ ਕਰਕੇ ਕਈ ਘਰ ਡੁੱਬਣ ਤੋਂ ਬਚ ਜਾਂਦੇ ਨੇ ਪਰ ਹੁਣ ਮੀਂਹ ਸ਼ੁਰੂ ਹੋ ਚੁੱਕੇ ਨੇ ਪਰ ਪ੍ਰਸ਼ਾਸਨ ਵੱਲੋਂ ਇਸ ਛੱਪੜ ਦੀ ਕੋਈ ਸਾਰ ਨਹੀਂ ਲਈ ਜਾ ਰਹੀ l ਗੰਗਸਰ ਵੈਲਫੇਅਰ ਕਮਿਊਨਿਟੀ ਜੈਤੋ ਦੇ ਪ੍ਰਧਾਨ ਅਮਨਦੀਪ ਸਿੰਘ ਤੇ ਹਰਸ਼ਦੀਪ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਐਸਡੀਐਮ ਜੈਤੋ ਡਾ ਨਿਰਮਲ ਉਸੇਪਚਨ ਨੂੰ ਲਿਖਤੀ ਤੌਰ ਤੇ ਦੇ ਕੇ ਆਏ ਹਾਂ ਕਿ ਇਸ ਛੱਪੜ ਦੀ ਸਾਰ ਲਈ ਜਾਵੇ ਤੇ ਇਸ ਛੱਪੜ ਦੀ ਸਫਾਈ ਕਰਵਾਈ ਜਾਵੇ ਨਾਲ ਹੀ ਇਸ ਦੀ ਚਾਰ-ਦਿਵਾਰੀ ਵੀ ਕਰਵਾਈ ਜਾਵੇ ਤਾਂ ਕਿ ਜੋ ਲੋਕ ਇੱਥੇ ਕੂੜਾ ਸੁੱਟਦੇ ਨੇ ਉਹਨਾਂ ਨੂੰ ਰੋਕਿਆ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ l ਕਲੱਬ ਮੈਂਬਰਾਂ ਨੇ ਇਹ ਵੀ ਦੱਸਿਆ ਇੱਕ ਪਾਸੇ ਇੰਟਰਲਾਕ ਲਗਾਈ ਹੋਈ ਹੈ ਜਦਕਿ ਦੂਸਰੇ ਪਾਸੇ ਵੀ ਇੰਟਰਲਾਕ ਲਗਾਈ ਜਾਵੇ ਤੇ ਅਧੂਰੇ ਪਏ ਇਸ ਕੰਮ ਨੂੰ ਪੂਰਾ ਕੀਤਾ ਜਾਵੇ l ਇਸ ਮੌਕੇ 'ਤੇ ਇਨ੍ਹਾਂ ਨਾਲ ਹਰਦੀਪ ਸਿੰਘ, ਮਾਸਟਰ ਸੁਰਜੀਤ ਸਿੰਘ, ਮਾਸਟਰ ਬਲਜੀਤ ਗਰੋਵਰ, ਨਿਰਮਲ ਸਿੰਘ ਸਾਬਕਾ ਕੌਂਸਲਰ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ l