BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਅਜਿਹੀਆਂ ਘਟਨਾਵਾਂ ਵਾਪਰਨ ਲਈ ਜ਼ਮੀਨ ਤਿਆਰ ਕਰਨੀ ਬੰਦ ਹੋਵੇ

July 02, 2022 11:20 AM

ਰਾਜਸਥਾਨ ਦੇ ਉਦੈਪੁਰ ’ਚ ਪਿਛਲੇ ਮੰਗਲਵਾਰ ਨੂੰ ਕਨ੍ਹੱਈਆ ਲਾਲ ਨਾਮ ਦੇ ਇੱਕ ਦਰਜ਼ੀ ਦੇ ਕਤਲ ਨਾਲ ਭਾਰਤ ਦੇ ਹਾਲੀਆ ਫ਼ਿਰਕੂ ਤਨਾਅ ’ਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਕਨ੍ਹੱਈਆ ਲਾਲ ਨੂੰ ਉਸਦੀ ਦੁਕਾਨ ਵਿੱਚ ਆ ਕੇ ਦੋ ਜਣਿਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿਚ ਇਸ ਕਤਲ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵੀ ਪਾਈ ਸੀ। ਦੱਸਿਆ ਗਿਆ ਹੈ ਕਿ ਉਸਦਾ ਕਤਲ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਕੌਮੀ ਬੁਲਾਰਾ ਨੁਪੂਰ ਸ਼ਰਮਾ ਦੀਆਂ ਇਸਲਾਮ ਅਤੇ ਪੈਗੰਬਰ ਮਹੁੰਮਦ ਸਾਹਿਬ ਵਿਰੁੱਧ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀ ਹਮਾਇਤ ਕਰਨ ਕਾਰਨ ਕੀਤਾ ਗਿਆ ਹੈ। ਇਸ ਕਤਲ ਕਾਂਡ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਦਿੱਤੀ ਗਈ ਹੈ। ਐਨਆਈਏ ਮੁਤਾਬਕ ਇਹ ਦੋਵੇਂ ਸਮੁੱਚੇ ਦੇਸ਼ ਵਿਚ ਲੋਕਾਂ ’ਚ ਦਹਿਸ਼ਤ ਫੈਲਾਉਣ ਦਾ ਇਰਾਦਾ ਰੱਖਦੇ ਸਨ। ਗੌਸ ਮੁਹੰਮਦ ਨੂੰ ਪਾਕਿਸਤਾਨ ਅਧਾਰਿਤ ਜਮਾਤ-ਏ-ਇਸਲਾਮੀ ਗਰੁੱਪ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ, ਜੋ ਕਿ ਇਕ ਦਹਿਸ਼ਤਗਰਦ ਜਥੇਬੰਦੀ ਆਈਐਸਆਈਐਸ ਤੋਂ ਪ੍ਰਭਾਵਿਤ ਹੈ।
ਇਸ ਜਥੇਬੰਦੀ ਨਾਲ ਇਕ ਕਾਤਲ ਦੇ ਸੰਪਰਕ ਸਾਬਤ ਹੋਣ ਨਾਲ ਉਦੈਪੁਰ ਦੇ ਕਤਲ ਕਾਂਡ ਨੂੰ ਕੌਮਾਂਤਰੀ ਪਰੀਪੇਖ ਮਿਲ ਗਿਆ ਹੈ। ਕਤਲ ਦੀ ਨਿੰਦਾ ਕਰਨ ਵਾਲੇ ਲੋਕ ਅਤੇ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਜਲਦ ਤੋਂ ਜਲਦ ਸਿਰੇ ਲਾਈ ਜਾਵੇ ਅਤੇ ਜਲਦ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਭਾਵੇਂ ਕਿ ਰਾਜਸਥਾਨ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਮੁਜ਼ਰਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ, ਜਿਸ ਲਈ ਰਾਜਸਥਾਨ ਦੀ ਸਰਕਾਰ ਦੀ ਵੀ ਤਾਰੀਫ਼ ਕਰਨੀ ਬਣਦੀ ਹੈ। ਪਰ ਇਹ ਵੀ ਦੇਖਣ ’ਚ ਮਿਲਿਆ ਹੈ ਕਿ ਰਾਜਸਥਾਨ ਦੀ ਪੁਲਿਸ ਨੇ ਕਨ੍ਹੱਈਆ ਲਾਲ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਉਸਨੂੰ ਪੁਲਿਸ ਸੁਰੱਖਿਆ ਪ੍ਰਦਾਨ ਕਰਨ ’ਚ ਦੇਰੀ ਕਰ ਦਿੱਤੀ। ਇਸ ਲਈ ਉਦੈਪੁਰ ਵਿਚ ਜੋ ਰੋਸ ਅਤੇ ਤੋੜ-ਫੋੜ ਦੀਆਂ ਹਿੰਸਕ ਘਟਨਾਵਾਂ ਵਾਪਰੀਆਂ, ਅਤੇ ਉਦੈਪੁਰ ’ਚ ਕਰਫ਼ਿਊ ਆਇਦ ਕੀਤਾ ਗਿਆ, ਉਸ ਬਾਅਦ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਅਗਾਂਹ ਆਉਣਾ ਚਾਹੀਦਾ ਸੀ ਤਾਂ ਕਿ ਦਹਿਸ਼ਤਗਰਦ ਸਾਜ਼ਿਸ਼ ਨੂੰ ਦਬਾਇਆ ਜਾ ਸਕੇ ਅਤੇ ਉਨ੍ਹਾਂ ਵਿਦੇਸ਼ੀ ਏਜੰਟਾਂ ਦੇ ਮਨਸੂਬਿਆਂ ’ਤੇ ਪਾਣੀ ਫਿਰ ਸਕੇ ਜੋ ਭਾਰਤ ਵਿੱਚ ਫ਼ਿਰਕੂ ਦੰਗੇ ਫੈਲਾਉਣਾ ਚਾਹੁੰਦੇ ਹਨ। ਇਹ ਸਮਝਨਾ ਜ਼ਰੂਰੀ ਹੈ ਅਜਿਹੇ ਵਾਕਿਆ ਹੋਰ ਵੀ ਹਿੰਸਾ ਪੈਦਾ ਕਰਨ ਵਾਲੇ ਹੁੰਦੇ ਹਨ। ਇਹ ਅਜਿਹੀ ਬੁਰਾਈ ਹੈ, ਜਿਸ ਨੂੰ ਜੰਮਦਿਆਂ ਹੀ ਕੁਚਲ ਦੇਣਾ ਚਾਹੀਦਾ ਹੈ। ਪਰ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਅਜਿਹੀ ਹੈ ਕਿ ਇਹ ਰਾਜਸਥਾਨ ਦੀ ਕਾਂਗਰਸ ਦੀ ਸਰਕਾਰ ’ਤੇ ਘੱਟਗਿਣਤੀ ਨੂੰ ਲੁਭਾਉਣ ਦੀ ਰਾਜਨੀਤੀ ਕਰਨ ਦਾ ਦੋਸ਼ ਲਾ ਰਹੀ ਹੈ।
ਇਹ ਸਹੀ ਹੈ ਕਿ ਉਦੈਪੁਰ ’ਚ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਸੱਟ ਲੱਗਣ ਕਾਰਨ ਕੀਤੇ ਗਏ ਕਤਲ ਦੀ ਘਟਨਾ ਅੱਤ ਦੀ ਨਿੰਦਣਯੋਗ ਘਟਨਾ ਹੈ ਅਤੇ ਕਾਤਲਾਂ ਨੂੰ ਮਿਸਾਲੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਦਲੇ ਦੀਆਂ ਅਜਿਹੀਆਂ ਘਟਨਾਵਾਂ ਪੈਦਾ ਕਰਨ ਲਈ ਦੇਸ਼ ਵਿੱਚ ਦੇਰ ਤੋਂ ਜ਼ਮੀਨ ਤਿਆਰ ਹੋ ਰਹੀ ਹੈ। ਇਸ ਵਿੱਚ ਹਾਕਮਾਂ ਦੀ ਵੀ ਭੂਮਿਕਾ ਹੈ ਜਿਨ੍ਹਾਂ ਦੀ ਘੱਟ ਗਿਣਤੀ ਵਿਰੋਧੀ ਸਿਆਸਤ ਨੇ ਘੱਟ ਗਿਣਤੀਆਂ ’ਚ ਦਹਿਸ਼ਤ ਪੈਦਾ ਕੀਤੀ ਹੋਈ ਹੈ। ਅੱਜ ਸਰਕਾਰ ਨੂੰ ਦੇਸ਼ ’ਚ ਵਾਪਰ ਰਹੀਆਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ ਘਟਨਾਵਾਂ ਬਾਰੇ ਕੌਮਾਂਤਰੀ ਮੰਚਾਂ, ਤੋਂ ਹੁੰਦੇ ਪ੍ਰਤੀਕਰਮਾਂ ਵਿਰੁੱਧ ਵੀ ਬੋਲਣਾ ਪੈ ਰਿਹਾ ਹੈ। ਇਸ ’ਚ ਸ਼ੱਕ ਨਹੀਂ ਕਿ ਦੇਸ਼ ਦੀ ਫੁੱਟ ਨੂੰ ਵਰਤਨ ਲਈ ਦੇਸ਼ ਵਿਰੋਧੀ ਤੱਤ ਹਮੇਸ਼ਾ ਤਾਕ ’ਚ ਰਹਿੰਦੇ ਹਨ। ਦੇਸ਼ ਦੇ ਆਮ ਮਾਹੌਲ ਵਿੱਚ ਆਏ ਵਿਗਾੜਾਂ ਦਾ ਨਤੀਜਾ ਦੇਸ਼ ਦੀ ਤਰੱਕੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੁੰਦਾ ਹੈ। ਸੋ, ਲੋੜਾਂ ਦੀ ਲੋੜ ਇਹ ਹੈ ਕਿ ਦੇਸ਼ ’ਚ ਫ਼ਿਰਕੂ ਸਣਭਾਵਨਾ ਕਾਇਮ ਕੀਤੀ ਜਾਵੇ ਅਤੇ ਭਾਸ਼ਣਾਂ, ਟਿੱਪਣੀਆਂ, ਪ੍ਰਵਚਨਾਂ ਅਤੇ ਟੀਵੀ ਬਹਿਸਾਂ ਰਾਹੀਂ ਉਹ ਜ਼ਮੀਨ ਤਿਆਰ ਕਰਨਾ ਬੰਦ ਕੀਤਾ ਜਾਵੇ ਜੋ ਫ਼ਿਰਕੂ ਤਨਾਓ ਵਧਾਉਂਦੀਆਂ ਹਨ ਅਤੇ ਕਤਲਾਂ ਦੇ ਨਤੀਜੇ ਕੱਢਦੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ