ਫ਼ਿਰੋਜ਼ਪੁਰ, 4 ਜੁਲਾਈ (ਜਸਪਾਲ ਸਿੰਘ) : ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ। ਤੰਦਰੁਸਤ ਤੇ ਬਿਮਾਰੀਆਂ ਰਹਿਤ ਸਰੀਰ ਰੱਖਣ ਲਈ ਹਰ ਉਮਰ ਵਿੱਚ ਖੇਡਾਂ ਨਾਲ ਜੁੜਨਾ ਜ਼ਰੂਰੀ। ਮਾਸਟਰਜ਼ ਗੇਮਜ਼ ਫੈਡਰੇਸ਼ਨ (ਇੰਡੀਆ) ਦਾ ਮਕਸਦ ਵੀ ਵਧਦੀ ਉਮਰ 'ਚ ਲੋਕਾਂ ਨੂੰ ਖੇਡਾਂ ਨਾਲ ਜੋੜੀ ਰੱਖਣਾ ਹੀ ਹੈ।
ਪਿਛਲੇ ਦਿਨੀਂ ਪੰਜਾਬ ਵਿੱਚ ਮਾਸਟਰਜ਼ ਗੇਮਜ਼ ਫੈਡਰੇਸ਼ਨ ਦੀ ਪੰਜਾਬ ਬਾਡੀ ਬਣਾਈ ਗਈ ਸੀ, ਜਿਸ ਦਾ ਪ੍ਰਧਾਨ ਗੁਰਪ੍ਰਵੇਜ਼ ਸਿੰਘ ਸ਼ੈਲੇ ਸੰਧੂ ਨੂੰ ਚੁਣਿਆ ਗਿਆ ਸੀ ਦੀ ਅੱਜ ਬਕਾਇਦਾ ਰਸਮੀ ਤੌਰ 'ਤੇ ਤਾਜਪੋਸ਼ੀ ਦਿੱਲੀ ਫੈਡਰੇਸ਼ਨ ਦੇ ਰਾਸ਼ਟਰੀ ਅਹੁਦੇਦਾਰਾਂ ਵੱਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਜਗਦੀਪ ਸਿੰਘ ਮਧੋਕ (ਉਤਰ ਪ੍ਰਦੇਸ਼) ਅਤੇ ਸਕੱਤਰ ਜਨਰਲ ਵਿਨੋਦ ਕੁਮਾਰ (ਹਿਮਾਚਲ ਪ੍ਰਦੇਸ਼) ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਦੇਸ਼ ਵਿੱਚ ਹਰ ਸਾਲ ਜ਼ਿਲ੍ਹਾ, ਸਟੇਟ ਅਤੇ ਰਾਸ਼ਟਰੀ ਪੱਧਰ 'ਤੇ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਓਹਨਾ ਕਿਹਾ ਕਿ ਅਗਲੀਆਂ ਮਾਸਟਰਜ਼ ਗੇਮਜ਼ ਆਸਟ੍ਰੇਲੀਆ ਵਿਖੇ ਹੋਣ ਜਾ ਰਹੀਆਂ ਹਨ ਵਿੱਚ ਵੀ ਭਾਰਤ ਦੇ ਖਿਡਾਰੀ ਜਿੱਤ ਦੇ ਝੰਡੇ ਗੱਡ ਕੇ ਆਉਣਗੇ। ਇਸ ਮੌਕੇ 'ਤੇ ਜਿੱਥੇ ਰਾਸ਼ਟਰੀ ਪੱਧਰ ਦੇ ਅਹੁਦੇਦਾਰਾਂ ਵੱਲੋਂ ਗੁਰਪ੍ਰਵੇਜ਼ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਓਥੇ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸੰਧੂ, ਕੋਆਰਡੀਨੇਟਰ ਈਸ਼ਵਰ ਸ਼ਰਮਾ, ਪ੍ਰਿੰਸੀਪਲ ਡਾਕਟਰ ਸੁਰਜੀਤ ਸਿੰਘ ਸਿੱਧੂ, ਗੁਰਨਾਮ ਸਿੱਧੂ, ਜਸਵਿੰਦਰ ਸੰਧੂ, ਦਲੀਪ ਸਿੰਘ ਸੰਧੂ, ਚਰਨਜੀਤ ਸਿੰਘ, ਪ੍ਰਗਟ ਸਿੰਘ, ਅਮਰੀਕ ਸਿੱਧੂ, ਜਤਿੰਦਰ ਔਲਖ, ਜਸਪਾਲ ਜੋਸਨ, ਰਾਕੇਸ਼ ਕਪੂਰ,ਗੁਰਨਾਮ ਸਿੰਘ, ਸੋਹਣ ਸਿੰਘ ਸੋਢੀ ਆਦਿ ਨੇ ਗੁਰਪ੍ਰਵੇਜ਼ ਸੰਧੂ ਨੂੰ ਵਧਾਈਆਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਓਹਨਾ ਦੀ ਦੇਖ ਰੇਖ ਵਿੱਚ ਪੰਜਾਬ ਫੈਡਰੇਸ਼ਨ ਵੱਡੀਆਂ ਪੁਲਾਂਘਾਂ ਪੁੱਟੇਗੀ।