ਪੀ.ਪੀ. ਵਰਮਾ
ਚੰਡੀਗੜ/4 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੀ ਸੈਂਜ ਘਾਟੀ ਵਿਚ ਹੋਏ ਸੜਕ ਹਾਦਸੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੈ ਸੋਗ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕਈ ਲੋਕਾਂ ਦੀ ਦੁਖਦ ਮੌਤ ਦੇ ਸਮਾਚਾਰ ਨਾਲ ਮਨ ਬੇਚੈਨ ਹੋ ਗਿਆ। ਦੁੱਖ ਦੇ ਇਸ ਸਮੇਂ ਵਿਚ ਪੂਰਾ ਦੇਸ਼ ਸੋਗਮਈ ਪਰਿਜਨਾਂ ਦੇ ਨਾਲ ਹੈ। ਇਸ਼ਵਰ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਜ਼ਖਮੀਆਂ ਨੂੰ ਜਲਦੀ ਸਿਹਤਮੰਦ ਕਰੇ।
ਗੌਰਤਲਬ ਹੈ ਕਿ ਸੋਮਵਾਰ ਸਵੇਰੇ ਕੁੱਲੂ ਜ਼ਿਲ੍ਹੇ ਦੀ ਸੈਂਜ ਘਾਟੀ ਵਿਚ ਇਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਬੱਸ ਵਿਚ ਕਈ ਲੋਕ ਸਵਾਰ ਸਨ, ਜਿਸ ਵਿੱਚੋਂ ਕੁੱਝ ਦੀ ਮੌਤ ਹੋ ਗਈ ਜਦੋਂ ਕਿ ਕੁੱਝ ਜ਼ਖਮੀ ਹਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਵੀ ਕਾਮਨਾ ਕੀਤੀ।