ਦੇਸ਼

ਜੀਐਸਟੀ ਨੂੰ ਲੈ ਕੇ ਰਾਹੁਲ ਨੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾ

July 06, 2022 11:45 AM

ਏਜੰਸੀਆਂ
ਨਵੀਂ ਦਿੱਲੀ/5 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਦੇ ਵਿਸ਼ੇ ਨੂੰ ਲੈ ਕੇ ਮੰਗਲਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਜੀਐਸਟੀ ਦਾ ਇਕ ਸਲੈਬ ਅਤੇ ਘੱਟ ਦਰ ਹੋਣ ਨਾਲ ਗਰੀਬਾਂ ਅਤੇ ਮੱਧਮ ਵਰਗ ’ਤੇ ਬੋਝ ਘੱਟ ਕਰਨ ’ਚ ਮਦਦ ਮਿਲੇਗੀ।
ਉਨ੍ਹਾਂ ਨੇ ਟਵੀਟ ਕੀਤਾ, ‘‘ਸਿਹਤ ਬੀਮਾ ’ਤੇ ਜੀਐਸਟੀ 18 ਫੀਸਦੀ, ਹਸਪਤਾਲ ’ਚ ਕਮਰੇ ’ਤੇ ਜੀਐਸਟੀ 18 ਫੀਸਦੀ। ਹੀਰੇ ’ਤੇ ਜੀਐਸਟੀ 1.5 ਫੀਸਦੀ। ‘ਗੱਬਰ ਸਿੰਘ ਟੈਕਸ’ ਇਸ ਗੱਲ ਦਾ ਦੁਖਦ ਯਾਦ ਦਿਵਾਉਂਦਾ ਹੈ ਕਿ ਪ੍ਰਧਾਨ ਮੰਤਰੀ ਕਿਸ ਦਾ ਖਿਆਲ ਰੱਖਦੇ ਹਨ।’’ ਰਾਹੁਲ ਨੇ ਕਿਹਾ ਕਿ ਇਕ ਸਲੈਬ ਅਤੇ ਘੱਟ ਦਰ ਵਾਲੀ ਜੀਐਸਟੀ ਨਾਲ ਗਰੀਬਾਂ ਅਤੇ ਮੱਧਮ ਵਰਗ ’ਤੇ ਬੋਝ ਘੱਟ ਕਰਨ ’ਚ ਮਦਦ ਮਿਲੇਗੀ।’’ ਕਾਂਗਰਸ ਨੇ ਪਿਛਲੇ ਦਿਨੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮੌਜੂਦਾ ਜੀਐਸਟੀ ਨੂੰ ਰੱਦ ਕੀਤੇ ਜਾਵੇ ਅਤੇ ਇਕ ਸਲੈਬ ਅਤੇ ਘੱਟ ਦਰ ਵਾਲੀ ਜੀਐਸਟੀ ਲਾਗੂ ਕੀਤੀ ਜਾਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ