ਖੇਡਾਂ

ਵਿੰਬਲਡਨ ਟੈਨਿਸ ਟੂਰਨਾਮੈਂਟ : ਸਾਨੀਆ ਮਿਰਜ਼ਾ ਮਿਕਸਡ ਡਬਲਜ਼ ਦੇ ਸੈਮੀਫਾਈਨਲ ’ਚ ਪੁੱਜੀ

July 06, 2022 11:48 AM

ਏਜੰਸੀਆਂ
ਵਿੰਬਲਡਨ/5 ਜੁਲਾਈ : ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਆਪਣੇ ਕ੍ਰੋਏਸ਼ੀਆਈ ਸਾਥੀ ਮੇਟ ਪਾਵਿਕ ਦੇ ਨਾਲ ਮਿਲ ਕੇ ਗੈਬਰੀਏਲਾ ਡਾਬ੍ਰੋਸਕੀ ਤੇ ਜਾਨ ਪੀਅਰਸ ਦੀ ਮਿਕਸਡ ਡਬਲਜ਼ ਜੋੜੀ ਨੂੰ ਹਰਾ ਕੇ ਵਿੰਬਲਡਨ ਦੇ ਸੈਮੀਫਾਈਨਲ ’ਚ ਥਾਂ ਬਣਾ ਲਈ ਹੈ। ਸਾਨੀਆ ਤੇ ਮੇਟ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਸੋਮਵਾਰ ਰਾਤ ਕੁਆਰਟਰ ਫਾਈਨਲ ’ਚ ਕੈਨੇਡਾ ਤੇ ਆਸਟਰੇਲੀਆ ਦੀ ਜੋੜੀ ਨੂੰ ਇਕ ਘੰਟੇ ਤੇ 41 ਮਿੰਟ ’ਚ 6-4, 3-6, 7-5 ਨਾਲ ਹਰਾਇਆ। ਭਾਰਤ ਤੇ ਕ੍ਰੋਏਸ਼ੀਆ ਦੀ ਜੋੜੀ ਸੈਮੀਫਾਈਨਲ ‘ਚ ਰਾਬਰਟ ਫਰਾਹ ਤੇ ਯੇਲੇਨਾ ਓਸਟੋਪੇਂਕੋ ਦੀ ਸਤਵੀਂ ਦਰਜਾ ਪ੍ਰਾਪਤ ਜੋੜੀ ਤੇ ਨੀਲ ਸਕੁਪਸੀ ਤੇ ਡਿਜ਼ਾਇਰ ਕ੍ਰਾਵਿਕ ਦੀ ਦੂਜਾ ਦਰਜਾ ਪ੍ਰਪਤ ਜੋੜੀ ਦੇ ਦਰਮਿਆਨ ਹੋਣ ਵਾਲੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਭਿੜੇਗੀ।
ਆਲ ਇੰਗਲੈਂਡ ਕਲੱਬ ’ਤੇ ਮਿਕਸਡ ਡਬਲਜ਼ ’ਚ ਇਹ ਸਾਨੀਆ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਉਹ ਇਸ ਤੋਂ ਪਹਿਲਾਂ 2011, 2013 ਤੇ 2015 ’ਚ ਕੁਆਰਟਰ ਫਾਈਨਲ ’ਚ ਪੁੱਜੀ ਸੀ। ਮਿਕਸਡ ਡਬਲਜ਼ ਗ੍ਰੈਂਡਸਲੈਮ ’ਚ ਸਾਨੀਆ ਸਿਰਫ ਵਿੰਬਲਡਨ ਖ਼ਿਤਾਬ ਹੀ ਨਹੀਂ ਜਿੱਤ ਸਕੀ। 6 ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਪਹਿਲਾਂ ਹੀ ਸੈਸ਼ਨ ਦੇ ਅੰਤ ’ਚ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਮਗਾ

ਰਾਸ਼ਟਰ ਮੰਡਲ ਖੇਡਾਂ : ਪੀਵੀ ਸਿੰਧੂ, ਲਕਸ਼ਯ ਸੇਨ ਤੇ ਸ਼ਰਤ ਕਮਲ ਨੇ ਜਿੱਤੇ ਸੋਨ ਤਮਗੇ

ਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਰਾਸ਼ਟਰ ਮੰਡਲ ਖੇਡਾਂ : ਹਾਕੀ ’ਚ ਵੇਲਸ ਨੂੰ ਹਰਾ ਕੇ ਭਾਰਤ ਸੈਮੀਫਾਈਨਲ ’ਚ

ਰਾਸ਼ਟਰਮੰਡਲ ਖੇਡਾਂ : ਵੇਟਲਿਫ਼ਟਰ ਜੇਰੇਮੀ ਲਾਲਰਿਨੁੰਗਾ ਨੇ ਦੂਜਾ ਸੋਨ ਤਮਗਾ ਭਾਰਤ ਦੀ ਝੋਲੀ ਪਾਇਆ

ਬਰਮਿੰਘਮ ’ਚ 22ਵੀਆਂ ਰਾਸ਼ਟਰਮੰਡਲ ਖੇਡਾਂ ਦਾ ਸ਼ਾਨਦਾਰ ਆਗਾਜ਼

ਨੀਰਜ ਚੋਪੜਾ ਫੱਟੜ, ਨਹੀਂ ਖੇਡਣਗੇ ਰਾਸ਼ਟਰ ਮੰਡਲ ਖੇਡਾਂ

ਏਐਸਆਈ ਦੇ ਪੁੱਤਰ ਅੰਕੁਸ਼ ਨੇ ਕੈਨੇਡਾ ’ਚ ਬਾਕਸਿੰਗ ਮੁਕਾਬਲੇ ਜਿੱਤੇ

ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ : ਨੀਰਜ ਚੋਪੜਾ ਨੇ 19 ਸਾਲਾਂ ਮਗਰੋਂ ਭਾਰਤ ਨੂੰ ਦਿਵਾਇਆ ਚਾਂਦੀ ਦਾ ਤਮਗਾ

ਪੀ.ਵੀ. ਸਿੰਧੂ ਨੇ ਜਿੱਤਿਆ ਸਿੰਗਾਪੁਰ ਓਪਨ ਬੈਡਮਿੰਟਨ ਖ਼ਿਤਾਬ