BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਹਰਿਆਣਾ

ਸਰਕਾਰੀ ਹਾਈ ਸਕੂਲ ਕੇਵਲ ਦੇ ਪੰਜਾਬੀ ਅਧਿਆਪਕਾ ਇਕਬਾਲ ਕੌਰ ਹੋਏ ਸੇਵਾ-ਮੁਕਤ

July 06, 2022 12:41 PM

- ਸਕੂਲ ਸਟਾਫ ਵੱਲੋਂ ਕੀਤਾ ਗਿਆ ਮਿੰਨੀ ਵਿਦਾਈ ਸਮਾਰੋਹ

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ/5 ਜੁਲਾਈ : ਕਾਲਾਂਵਾਲੀ ਖੇਤਰ ਦੇ ਸਰਕਾਰੀ ਹਾਈ ਸਕੂਲ ਕੇਵਲ ਦੇ ਪੰਜਾਬੀ ਮਿਸਟ੍ਰੈਸ ਇਕਬਾਲ ਕੌਰ ਦੀਆਂ 24 ਸਾਲ ਦੀਆਂ ਸ਼ਾਨਦਾਰ ਵਿਦਿਅਕ ਸੇਵਾਵਾਂ ਉਪਰੰਤ ਸੇਵਾ ਮੁਕਤੀ ਤੇ ਸਕੂਲ ਸਟਾਫ ਅਤੇ ਐਸ ਐਮ ਸੀ ਕੇਮਟੀ ਵਲੋ ਗਰਮੀ ਨੂੰ ਦੇਖਦੇ ਹੋਏ ਮਿੰਨੀ ਪਰ ਸ਼ਾਂਨਦਾਰ ਵਿਦਾਈ ਸਮਾਹੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁਖ ਮਹਿਮਾਨ ਬਲਾਕ ਸਿੱਖਿਆ ਅਧਿਕਾਰੀ ਸਹੀ ਰਾਮ ਸਨ। ਸਮਾਗਮ ਦੇ ਸ਼ੁਰੂ ਵਿਚ ਵਿਦਿਆਰਥੀਆਂ ਵਲੋ ਸਵਾਗਤੀ ਗੀਤ ਸੰਗੀਤ ਪੇਸ਼ ਕੀਤੇ ਗਏ।
ਇਸ ਮੌਕੇ ਬੋਲਦਿਆਂ ਬਲਾਕ ਸਿਖਿਆ ਅਧਿਕਾਰੀ ਨੇ ਕਿਹਾ ਕਿ ਪੰਜਾਬੀ ਮਿਸਟ੍ਰੈਸ ਇਕਬਾਲ ਕੌਰ ਆਪਣੀਆਂ 24 ਸਾਲ ਦੀ ਵਿਦਿਅਕ ਸੇਵਾ ਦੌਰਾਨ ਇਕ ਲਗਨਸ਼ੀਲ ਅਧਿਆਪਕਾ ਦੇ ਨਾਲ ਨਾਲ ਵਿਦਿਆਰਥੀਆਂ ਪ੍ਰਤੀ ਇਕ ਮਾਂ ਵਾਲਾ ਰੋਲ ਵੀ ਨਿਭਾਉਦੇ ਰਹੇ। ਬਲਾਕ ਸਿੱਖਿਆ ਅਧਿਕਾਰੀ ਦਾ ਕਹਿਣਾ ਸੀ ਕਿ ਅਜੇਕੇ ਬਦਲਦੇ ਯੁਗ ਵਿਚ ਵਿਦਿਅਕ ਢੰਗ ਤਰੀਕਿਆਂ ਵਿਚ ਬਦਲਾਓ ਅਧਿਆਪਕਾਂ ਅਦੇ ਵਿਦਿਆਥੀਆਂ ਦੀ ਲੋੜ ਹੈ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਹਰਬਾਦਲ ਸਿੰਘ,ਹੈਡ ਮਿਸਟਰੈਸ ਹਰਦਵਾਰੀ ਰਾਣੀ, ਲੈਕਚਰਾਰ ਡਾ:ਸਿਕੰਦਰ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਇਸ ਸਕੂਲ ਲਈ ਮੈਡਮ ਇਕਬਾਲ ਕੌਰ ਨੇ ਬਹੁਤ ਸਾਰਾ ਸਹਿਯੋਗ ਅਤੇ ਦਾਨ ਦਿਤਾ ਹੈ।
ਇਸ ਸਮਾਗਮ ਦੀ ਰੋਣਕ ਵਧਾਉਣ ਵਾਲਿਆਂ ਵਿਚ ਗਿਰਧਾਰੀ ਲਾਲ, ਕਮਲਜੀਤ ਕੌਰ, ਗੁਰਜੀਤ ਸਿੰਘ, ਸੰਜੇ ਕੁਮਾਰ, ਜਗਦੀਸ਼ ਸਿੰਘਪੁਰਾ, ਬਲਾਕ ਦੇ ਕਲਰਕ ਦਿਆ ਰਾਮ, ਸਕੂਲ ਦੇ ਕਲਰਕ ਭਗਵਾਨ ਸਿੰਘ ਤੋ ਬਿਨ੍ਹਾਂ ਨਸੀਬ ਸਿੰਘ ਦੰਦੀਵਾਲ, ਭਿੰਦਰ ਸਿੰਘ ਧਰਮਪੁਰਾ, ਮੈਡਮ ਨਿਰਮਲ ਕੌਰ ਅਤੇ ਐੱਸਐੱਮਸੀ ਕਮੇਟੀ ਸਮੇਤ ਪਿੰਡ ਕੇਵਲ ਦੇ ਪਤਵੰਤੇ ਅਤੇ ਮੈਡਮ ਦੇ ਪਰਿਵਾਰ ਮੈਂਬਰ ਸ਼ਾਮਲ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਮਾਰਕੰਡਾ ਨਦੀ ’ਚ ਆਇਆ 15 ਹਜ਼ਾਰ ਕਿਊਸਿਕ ਪਾਣੀ, ਫਸਲਾਂ ਡੁੱਬੀਆਂ

ਖਾਟੂ ਸ਼ਾਮ ਲਈ ਜਲਦੀ ਪੰਚਕੂਲਾ ਤੋਂ ਵੀ ਸ਼ੁਰੂ ਕੀਤੀ ਜਾਵੇਗੀ ਬੱਸ ਸਰਵਿਸ : ਮੂਲਚੰਦ ਸ਼ਰਮਾ

ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਜਾਂਚ ਬਾਅਦ ਨਤੀਜਾ ਸੋਧ ਦੇ ਨਵੇਂ ਪ੍ਰਮਾਣ ਪੱਤਰ ਬੋਰਡ ਤੋਂ ਦਸਤੀ ਲੈ ਸਕਦੇ ਹਨ ਵਿਦਿਆਰਥੀ

ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਪੰਚਕੂਲਾ ਡਿੱਪੂ ਦੇ ਮੈਨੇਜਰ ਨੂੰ ਮੰਗ ਪੱਤਰ ਸੌਂਪਿਆ

ਸਰਕਾਰੀ ਪ੍ਰਾਇਮਰੀ ਸਕੂਲ ਕੇਵਲ ਵਿਖੇ ਹੋਈ ਹਰ ਘਰ ਤਿਰੰਗਾ ਪ੍ਰੋਗਰਾਮ ਦੀ ਰਿਹਰਸਲ

ਸਿਰਸਾ ’ਚ ਕਾਂਗਰਸੀ ਆਗੂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਗਰਜੇ

ਇਨਸੋ ਦੇ ਸਥਾਪਨਾ ਦਿਵਸ ’ਤੇ ਦੇਸ਼ ਭਰ ਦੇ ਸੈਂਕੜੇ ਨੌਜਵਾਨ ਸਾਥੀ ਹੋਣਗੇ ਸ਼ਾਮਲ : ਬਬਲੂ ਕਾਜਲ

ਡਿਪਟੀ ਕਮਿਸ਼ਨਰ ਨੇ ਤਿਰੰਗਾ ਲੱਗੇ 200 ਆਟੋ ਰਿਕਸ਼ਿਆਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਬਿਜਲੀ ਕਰਮਚਾਰੀ ਯੂਨੀਅਨ ਦੀ ਚੋਣ

ਪੰਚਕੂਲਾ ਜਨਰਲ ਹਸਪਤਾਲ ’ਚ ਮੰਕੀਪਾਕਸ ਦਾ ਕੋਈ ਕੇਸ ਨਹੀਂ : ਪ੍ਰਿੰਸੀਪਲ ਮੈਡੀਕਲ ਅਫ਼ਸਰ