ਸੁਖਜਿੰਦਰ ਗਿੱਲ
ਮੋਗਾ 5 ਜੁਲਾਈ : ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਰਜਿ) ਪੰਜਾਬ ਜਿਲਾ ਮੋਗਾ ਦੀ ਮੀਟਿੰਗ ਜਿਲ੍ਹਾ ਮੀਤ ਪ੍ਰਧਾਨ ਸ੍ਰ. ਸੁਰਜੀਤ ਸਿੰਘ ਕੇਟੋਟਾਣਾ, ਮੁਕੰਦ ਸਿੰਘ ਕਮਲ, ਇਕਬਾਲ ਸਿੰਘ ਗਲੋਟੀ, ਮੰਦਰਜੀਤ ਸਿੰਘ ਮਨਾਵਾਂ, ਰਛਪਾਲ ਸਿੰਘ ਪਟਵਾਰੀ, ਸਾਹਿਬ ਸਿੰਘ ਬਘੇਵਾਲਾ, ਗੁਰਮੇਲ ਸਿੰਘ ਡਰੋਲੀ ਭਾਈ, ਜਸਵੰਤ ਸਿੰਘ ਪੰਡੋਰੀ ਅਤੇ ਕੁਲਵੰਤ ਸਿੰਘ ਮਾਣੂੰਕੇ, ਬਲਾਕ ਪ੍ਰਧਾਨ ਦਰਸਨ ਸਿੰਘ ਰੌਲੀ ਇਹਨਾਂ ਆਗੂਆਂ ਦੀ ਪ੍ਰਧਾਨਗੀ ਹੇਠ ਨਜਰ ਪਾਰਕ ਵਿੱਚ ਹੋਈ । ਮੀਟਿੰਗ ਦੀ ਕਾਰਵਾਈ ਗੁਲਜਾਰ ਸਿੰਘ ਘਲਕਲਾ ਨੇ ਚਲਾਈ ਅਤੇ ਜਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਸੰਧੂਆਂ ਨੇ ਪ੍ਰੈਸ ਨੂੰ ਰਲੀਜ ਕਰਦਿਆਂ ਦੱਸਿਆ ਕਿ ਇਸ ਟਾਈਮ ਕਿਸਾਨ ਆਪਣੀ ਸਾਉਣੀ ਦੀ ਫਸਲ ਨੂੰ ਬੀਜਣ ਅਤੇ ਨਰਮੇ ਕਪਾਹ ਨੂੰ ਪਾਲਣ ਵਿਚ ਲੱਗਾ ਹੋਇਆ ਹੈ । ਸਰਕਾਰ ਤੋਂ ਮੰਗ ਕਰਦੇ ਹਾਂ ਕਿ ਨਹਿਰਾਂ ਵਿਚ ਪਾਣੀ ਦੀ ਸਮਰੱਥਾ ਨੂੰ ਵਧਾਇਆ ਜਾਵੇ। ਹਰ ਇੱਕ ਨਹਿਰ-ਸੁਆਕਸੀਆਂ ਵਿੱਚ ਲਗਾਤਾਰ ਪਾਣੀ ਛੱਡਿਆ ਜਾਵੇ ਹਰ ਇਕ ਖੇਤ ਤੱਕ ਨਹਿਰੀ ਪਾਣੀ ਨੂੰ ਪਹੁੰਚਾਉਣ ਦਾ । ਬਚਾਉਣ ਦਾ ਇਕੋ ਇਕ ਹਨ ਨਹਿਰਾਂ ਉੱਤੇ ਚੰਗੀ ਪੱਧਰ ਤੇ ਕੀਤਾ ਜਾਵੇ ਸਾਡੇ ਕੁਦਰਤੀ ਸੋਮੇ ਧਰਤੀ ਹੇਠਲੇ ਪਾਣੀ ਨੂੰ ਵਿਚ ਵੱਧ ਤੋਂ ਵੱਧ ਪਾਣੀ ਦੀ ਮਾਤਰਾ ਵਧਾਈ ਜਾਵੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਨੂੰ ਬੀਮਾਰੀਆਂ ਆਦਿ ਤੋਂ ਬਚਾਉਣ ਲਈ ਸਪਰੇਅ ਬਹੁਤ ਜਾਰਹੀ ਹਨ । ਖੇਤੀਬਾੜੀ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਅਤੇ ਹਦਾਇਤਾਂ ਦਿੱਤੀਆਂ ਜਾਣ ਕਿ ਪੈਸਟੀਸਾਈਡਜ ਵਿਕਰੇਤਾ ਨੂੰ ਡੁਪਲੀਕੇਟ ਦਵਾਈਆਂ ਵੇਚਣ ਤੋਂ ਵਰਜਿਆ ਜਾਵੇ ਅਤੇ ਜੇਕਰ ਫਿਰ ਵੀ ਕੋਈ ਪੈਸਟੀਸਾਈਡ ਵਿਕਰੇਤਾ ਡੁਪਲੀਕੇਟ ਕੀੜੇ ਮਾਰ ਦਵਾਈਆਂ ਵੇਚਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ l ਦੁਕਾਨਦਾਰਾਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਵੱਡੀ ਹੋਈ ਦਵਾਈ ਦਾ ਬਿਲ ਕਿਸਾਨ ਨੂੰ ਦਿੱਤਾ ਜਾਵੇ । ਪਿੰਡਾਂ ਵਿਚ ਸਹਿਕਾਰੀ ਸਭਾਵਾਂ ਦੇ ਵਿਚ ਪੋਸਟੀਸਾਈਡਜ ਦਵਾਈਆ ਸਰਕਾਰ ਖੁਦ ਮੁਹਈਆ ਕਰਾਵੇ, ਇਕ ਤਾਂ ਕਿਸਾਨ ਨੂੰ ਡੁਪਲੀਕਸ ਦਾ ਡਰ ਚੁੱਕਿਆ ਜਾਵੇਗਾ ਅਤੇ ਦੂਸਰਾ ਕਿਸਾਨ ਕੋਲ ਅੱਜ ਨਗਦ ਪੈਸਾ ਦਵਾਈ ਖਰੀਦਣ ਵਾਸਤੇ ਨਹੀਂ ਹੈ ਇਸ ਤਰਾਂ ਕਿਸਾਨ ਹਾੜੀ ਸੋਹਨੀ ਜਿਵੇਂ ਖਾਦ ਅਤੇ ਦਵਾਈ ਢੁਕਦਾ ਹੈ ਉਸਦੀ ਪੈਸਿਆਂ ਦੀ ਭਰਵਾਈ ਸੁਸਾਇਟੀ ਨੂੰ ਕਰਦਾ ਹੈ ਇਸੇ ਤਰ੍ਹਾਂ ਦਵਾਈਆਂ ਆਦਿ ਦੀ ਭਰਵਾਈ ਕਿਸਾਨ ਸੁਸਾਇਟੀਆਂ ਨੂੰ ਕਰਦਾ ਰਹੇਂਗਾ।ਅਸੀਂ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਉਸ ਬਿਆਨ ਜੇਕਰ ਕਿਸਾਨ ਦੀ ਫਸਲ ਮੁਖੀ ਮੰਡੀ ਵਿਚ ਐਮ.ਐਸ.ਪੀ. ਤੇ ਘੱਟ ਰੇਟ ਤੇ ਵਿੱਕੀ ਹੈ ਤਾਂ ਸਰਕਾਰ ਆਪਣੇ ਵੱਲੋਂ ਪੂਰੀ ਕੀਮਤ ਅਦਾ ਕਰਕੇ ਕਿਸਾਨ ਦਾ ਘਾਟਾ ਪੂਰਾ ਕਰੇਗੀ।ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਐਲਾਨ ਗਏ 1500 ਰੁਪੈ ਪ੍ਰਤੀ ਏਕੜ ਦੇ ਹਿਸਾਬ ਨਾਲ ਜਲਦੀ ਤੋਂ ਜਲਦੀ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਜਾਣ ਇਸ ਤਰ੍ਹਾਂ ਹੋਰ ਵੀ ਕਿਸਾਨ ਸਿੱਧੀ ਬਿਜਾਈ ਕਰਨ ਵਾਸਤੇ ਉਤਸਾਹਿਤ ਹੋਣਗੇ ਇਸ ਸਮੇਂ ਮੀਟਿੰਗ ਵਿੱਚ ਭਿੰਦਰ ਸਿੰਘ ਮਾਣੂੰਕੇ, ਤਰਸੇਮ ਸਿੰਘ ਮੋਗਾ, ਕੁਲਦੀਪ ਸਿੰਘ, ਹਰਜੀਤ ਸਿੰਘ, ਜੀਵਨ ਸਿੰਘ ਮੋਗਾ, ਰੂਪਾ ਸਿੰਘ ਸੀਰਾ ਸਿੰਘ ਅਵਤਾਰ ਸਿੰਘ ਦੌਲਤਪੁਰਾ, ਮਲਕੀਤ ਸਿੰਘ ਥੰਮਣਵਾਲਾ, ਉਦਮ ਸਿੰਘ ਬੂਟਾ ਸਿੰਘ ਡਗਰੂ, ਕੁਲਦੀਪ ਸਿੰਘ ਹਰਵਿੰਦਰ ਸਿੰਘ ਜਗਦੀਪ ਸਿੰਘ ਮਲਕੀਤ ਸਿੰਘ ਪ੍ਰਿਤਪਾਲ ਸਿੰਘ ਗੁਰਵਿੰਦਰ ਸਿੰਘ ਭਾਗ ਸਿੰਘ ਜਸਪਾਲ ਸਿੰਘ ਅਜਵਿੰਦਰ ਸਿੰਘ ਸੁਖਾ ਸਿੰਘ, ਗੁਰਵਿੰਦਰ ਸਿੰਘ ਸੁਖਾ ਸਿੰਘ ਮੰਦਰ ਸਿੰਘ ਰੋਲੀ, ਕੁਲਦੀਪ ਸਿੰਘ ਗੁਰਪ੍ਰੀਤ ਸਿੰਘ ਸੰਧੂਆਣਾ, ਪਾਲ ਸਿੰਘ ਸੀਰਾ ਸਿੰਘ ਘੱਲਕਲਾਂ, ਮਹਿੰਦਰ ਸਿੰਘ ਗੁਰਦੀਪ ਸਿੰਘ ਜਸਵਿੰਦਰ ਸਿੰਘ ਗੁਲਜਾਰ ਸਿੰਘ ਵਜੀਤ ਸਿੰਘ ਜੋਰਾ ਸਿੰਘ ਗੁਰਮੀਤ ਸਿੰਘ ਹਰਨੇਕ ਸਿੰਘ ਚੁਗਾਵਾਂ, ਹਰਨੇਕ ਸਿੰਘ ਗੁਰਦੇਵ ਸਿੰਘ ਫਤਿਹਗੜ੍ਹ ਕੋਰੋਟਾਣਾ, ਪਰਗਟ ਸਿੰਘ ਲਖਵਿੰਦਰ ਸਿੰਘ ਮਹੇਸਰੀ, ਸੁਖਜੀਤ ਸਿੰਘ ਦਾਰਾਪੁਰ, ਭੋਲਾ ਸਿੰਘ ਬਲਵਾਨ ਸਿੰਘ ਦਵਿੰਦਰ ਸਿੰਘ ਚੜਿਕ, ਆਤਮਾ ਸਿੰਘ ਨਛਤਰ ਸਿੰਘ ਰਾਜੂ ਸਿੰਘ ਧੂੜਕੋਟ ਰਣਸੀਹ, ਆਦਿ ਹਾਜਰ ਸਨ।