- ਸੁੱਖਾ ਖੇੜੀ ਵਾਲਾ ਨੂੰ ਪ੍ਰਧਾਨ, ਜਸਵੀਰ ਸਿੰਘ ਜੱਸੀ ਨੂੰ ਜਨਰਲ ਸਕੱਤਰ ਤੇ ਸਰਾਜਦੀਨ ਦਿਓਲ ਨੂੰ ਖਜ਼ਾਨਚੀ ਚੁਣਿਆ
ਸਲੀਮ
ਮਾਲੇਰਕੋਟਲਾ, 5 ਜੁਲਾਈ : ਸੂਬੇ ਦੇ 23ਵੇਂ ਜ਼ਿਲੇ ਵਜੋਂ ਹੋਂਦ ’ਚ ਆਏ ਨਵੇਂ ਜ਼ਿਲੇ ਮਾਲੇਰਕੋਟਲਾ ਦੇ ਪ੍ਰੈੱਸ ਕਲੱਬ ਦੀ ਚੋਣ ਪਹਿਲੇ ਪ੍ਰਧਾਨ ਦਲਜਿੰਦਰ ਸਿੰਘ ਕਲਸੀ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਨੇਪਰੇ ਚੜੀ ਜਿਸ ਵਿੱਚ ਸੁੱਖਾ ਖੇੜੀ ਵਾਲਾ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰਾਂ ਹੀ ਸਰਬ ਸੰਮਤੀ ਨਾਲ ਜਸਵੀਰ ਸਿੰਘ ਜੱਸੀ ਨੂੰ ਜਨਰਲ ਸਕੱਤਰ ਅਤੇ ਸਰਾਜਦੀਨ ਦਿਓਲ ਨੂੰ ਖਜ਼ਾਨਚੀ ਚੁਣਿਆ ਗਿਆ। ਚੋਣ ਦੌਰਾਨ ਸਮੂਹ ਮੈਂਬਰਾਂ ਵੱਲੋਂ ਕਲੱਬ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਸਬੰਧੀ ਪੂਰਨ ਤੌਰ ’ਤੇ ਅਧਿਕਾਰ ਪ੍ਰਧਾਨ ਸੁੱਖਾ ਖੇੜੀ ਵਾਲਾ ਨੂੰ ਸੌਂਪੇ ਗਏ। ਸੀਨੀਅਰ ਪੱਤਰਕਾਰ ਤੇ ਕਲੱਬ ਦੇ ਸਰਪ੍ਰਸਤ ਹੁਸ਼ਿਆਰ ਸਿੰਘ ਰਾਣੂ ਨੇ ਜਿੱਥੇ ਪਹਿਲੇ ਪ੍ਰਧਾਨ ਦਲਜਿੰਦਰ ਸਿੰਘ ਕਲਸੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਜੰਮ ਕੇ ਸ਼ਲਾਘਾ ਕੀਤੀ ਉਥੇ ਹੀ ਨਵੇਂ ਚੁਣੇ ਗਏ ਪ੍ਰਧਾਨ ਸੁੱਖਾ ਖੇੜੀ ਵਾਲਾ ਸਮੇਤ ਸਮੁੱਚੀ ਪ੍ਰੈੱਸ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ। ਸੀਨੀਅਰ ਪੱਤਰਕਾਰ ਜ਼ਹੂਰ ਅਹਿਮਦ ਚੌਹਾਨ, ਦਲਜਿੰਦਰ ਸਿੰਘ ਕਲਸੀ, ਸ਼ਹਾਬੂਦੀਨ, ਪਾਰਸ ਜੈਨ, ਸ਼ਰੀਫ਼ ਜਮਾਲੀ, ਜਮੀਲ ਖੇੜੀ ਵਾਲਾ, ਭੁਪੇਸ਼ ਜੈਨ ਆਦਿ ਨੇ ਪ੍ਰਧਾਨ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਉਮੀਦ ਜਿਤਾਈ ਕਿ ਚੁਣੀ ਹੋਈ ਟੀਮ ਪੱਤਰਕਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਭਵਿੱਖ ’ਚ ਅਹਿਮ ਕਦਮ ਚੁੱਕੇਗੀ। ਨਵੇਂ ਚੁਣੇ ਪ੍ਰੈੱਸ ਕਲੱਬ ਦੇ ਪ੍ਰਧਾਨ ਸੁੱਖਾ ਖੇੜੀ ਵਾਲਾ, ਜਨਰਲ ਸਕੱਤਰ ਜਸਵੀਰ ਸਿੰਘ ਜੱਸੀ ਅਤੇ ਖਜ਼ਾਨਚੀ ਸਰਾਜਦੀਨ ਦਿਓਲ ਨੇ ਸਮੂਹ ਕਲੱਬ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਮਿਲੀ ਇਸ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਇਮਾਨਦਾਰੀ ਤੇ ਨਿਡਰਤਾ ਨਾਲ ਨਿਭਾਉਂਦੇ ਹੋਏ ਪੱਤਰਕਾਰਾਂ ਦੇ ਮਾਣ ਸਨਮਾਨ ਨੂੰ ਬਹਾਲ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਮੁਹੰਮਦ ਹਨੀਫ ਥਿੰਦ, ਰੋਹਿਤ ਸ਼ਰਮਾ, ਇਸਮਾਈਲ ਏਸ਼ੀਆ, ਵਰਿੰਦਰ ਜੈਨ, ਵਿਕਰਾਂਤ ਜਿੰਦਲ, ਸੰਦੀਪ ਵਰਮਾ, ਅਸਗਰ ਪਰਿਹਾਰ, ਡਾ ਰਾਕੇਸ਼ ਸ਼ਰਮਾ, ਲੋਕੇਸ਼ ਜੈਨ, ਸ਼ੌਕਤ ਅਲੀ ਤੱਖਰ, ਅਖਿਲੇਸ਼ ਕੁਮਾਰ ਜੈਨ, ਗੁਰਪ੍ਰੀਤ ਸਿੰਘ ਰਾਣੂ, ਯਾਦਵਿੰਦਰ ਸਿੰਘ ਢੀਂਡਸਾ ਯਾਦੂ ਤੇ ਭੂਵਨ ਜੈਨ ਆਦਿ ਹਾਜ਼ਰ ਸਨ ।