BREAKING NEWS
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗ੍ਰਿਫਤਾਰ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋਂ ਫਰਾਰਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਰਾਜਪੁਰਾ ਵਿਖੇ ਕਰਵਾਈ ਝੋਨੇ ਦੀ ਖਰੀਦ ਸ਼ੁਰੂਸੰਗਰੂਰ : ਸੈਂਕੜੇ ਸਾਬਕਾ ਸੈਨਿਕਾਂ ਨੇ ਮੁੱਖ ਮੰਤਰੀ ਦੀ ਪਤਨੀ ਤੇ ਮਾਂ ਦੀਆਂ ਗੱਡੀਆਂ ਘੇਰੀਆਂ, ਦਿਖਾਈਆਂ ਕਾਲੀਆਂ ਝੰਡੀਆਂਖੜਗੇ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾਸੰਯੁਕਤ ਰਾਸ਼ਟਰ ’ਚ ਰੂਸ ਖ਼ਿਲਾਫ਼ ਅਮਰੀਕੀ ਮਤੇ ’ਤੇ ਵੋਟਿੰਗ ਸਮੇਂ ਗ਼ੈਰ-ਹਾਜ਼ਰ ਰਿਹਾ ਭਾਰਤਇੰਦੌਰ ਲਗਾਤਾਰ 6ਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆਜਨਰਲ ਅਨਿਲ ਚੌਹਾਨ ਨੇ ਸੀਡੀਐਸ ਦਾ ਅਹੁਦਾ ਸੰਭਾਲਿਆਸੁਪਰੀਮ ਕੋਰਟ ਵੱਲੋਂ ਜੰਮੂ-ਕਸ਼ਮੀਰ, ਉੜੀਸਾ ਤੇ ਕਰਨਾਟਕ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਦੀ ਨਿਯੁਕਤੀ ਨੂੰ ਮਨਜ਼ੂਰੀਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਅੱਜ ਤੋਂਜੰਮੂ : ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ 2 ਦਹਿਸ਼ਗਰਦ ਹਲਾਕ

ਚੰਡੀਗੜ੍ਹ

ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਨਹੀਂ ਮਿਲੀਂ ਰਾਹਤ

July 21, 2022 10:50 AM

- ਸੁਣਵਾਈ 15 ਸਤੰਬਰ ਤੱਕ ਟਲੀ

ਦਸਬ
ਚੰਡੀਗੜ੍ਹ/20 ਜੁਲਾਈ : ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਹਾਲੇ ਕੁਝ ਹੋਰ ਸਮਾਂ ਜੇਲ੍ਹ ’ਚ ਹੀ ਕੱਟਣਾ ਪਵੇਗਾ, ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਦਰਅਸਲ ਗਾਇਕ ਵੱਲੋਂ ਕਬੂਤਰਬਾਜ਼ੀ ਮਾਮਲੇ ’ਚ 2 ਸਾਲ ਦੀ ਸਜ਼ਾ ਖਿਲਾਫ਼ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੁੱਛਿਆ ਕਿ ਦਲੇਰ ਕਿੰਨੇ ਸਮੇਂ ਤੋਂ ਜੇਲ੍ਹ ਵਿੱਚ ਹਨ, ਜਿਸ ’ਤੇ ਮਹਿੰਦੀ ਦੇ ਵਕੀਲ ਨੇ ਕਿਹਾ ਕਿ ਹਾਲੇ ਥੋੜਾ ਸਮਾਂ ਹੋਇਆ ਹੈ, ਜਿਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਅਤੇ ਮਾਮਲੇ ਦੀ ਸੁਣਵਾਈ 15 ਸਤੰਬਰ ਤੱਕ ਟਾਲ ਦਿੱਤੀ ਹੈ। ਦਲੇਰ ਨੇ ਹਾਈ ਕੋਰਟ ਤੋਂ ਸਜ਼ਾ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਦਲੇਰ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ, ਜਿੱਥੇ ਉਹ ਰੋਡਰੇਜ਼ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਨਾਲ ਉਸੇ ਬੈਰਕ ਵਿੱਚ ਬੰਦ ਹਨ। ਦਲੇਰ ਮਹਿੰਦੀ ਪਹਿਲਾਂ ਵੀ ਸ਼ੋਅ ਕਰਨ ਲਈ ਵਿਦੇਸ਼ ਜਾਂਦਾ ਸੀ। ਉਨ੍ਹਾਂ ’ਤੇ ਦੋਸ਼ ਹੈ ਕਿ ਉਸ ਦੀ ਟੀਮ ਦੇ ਨਾਲ 10 ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮੈਂਬਰ ਬਣਾ ਕੇ ਅਮਰੀਕਾ ਭੇਜਿਆ ਗਿਆ ਹੈ, ਜਿਸ ਦੇ ਬਦਲੇ ਵਿੱਚ 2003 ਵਿੱਚ ਦਲੇਰ ਦੇ ਭਰਾ ਸਮਸ਼ੇਰ ਸਿੰਘ ਖ਼ਿਲਾਫ਼ ਕਬੂਤਰਬਾਜ਼ੀ ਦਾ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਦਲੇਰ ਮਹਿੰਦੀ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ 2018 ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੇ ਖਿਲਾਫ਼ ਦਲੇਰ ਨੇ ਪਟਿਆਲਾ ਸੈਸ਼ਨ ਕੋਰਟ ਵਿੱਚ ਅਪੀਲ ਕੀਤੀ ਸੀ। 5 ਦਿਨ ਪਹਿਲਾਂ ਪਟਿਆਲਾ ਦੀ ਸੈਸ਼ਨ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ, ਜਿਸ ਤੋਂ ਬਾਅਦ ਦਲੇਰ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਭੁਗਤਣ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ।
ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਵਿੱਚ ਨਵਜੋਤ ਸਿੱਧੂ ਦੀ ਬੈਰਕ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਨੂੰ ਜੇਲ੍ਹ ਮੁਨਸ਼ੀ ਦਾ ਕੰਮ ਸੌਂਪਿਆ ਗਿਆ ਹੈ। ਜੇਲ੍ਹ ਸਟਾਫ ਉਨ੍ਹਾਂ ਨੂੰ ਰੋਜ਼ਾਨਾ ਰਜਿਸਟਰ ਦੇਵੇਗਾ, ਜਿਸ ਦਾ ਕੰਮ ਉਹ ਵਾਪਸ ਕਰਨਗੇ। ਸਿੱਧੂ ਵਾਂਗ ਉਹ ਵੀ ਬੈਰਕ ਦੇ ਅੰਦਰੋਂ ਹੀ ਕੰਮ ਕਰਨਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੀਤਾ ਰੱਦ

ਸੀਪੀਆਈ (ਐਮ) ਵੱਲੋਂ 24 ਸਤੰਬਰ ਦੀ ਜਲੰਧਰ ਰੈਲੀ ਦੀਆਂ ਤਿਆਰੀਆਂ ਜ਼ੋਰਾਂ ’ਤੇ : ਕਾਮਰੇਡ ਸੇਖੋਂ

ਸਿੱਪੀ ਸਿੱਧੂ ਕਤਲ ਕੇਸ : ਹਾਈ ਕੋਰਟ ਵੱਲੋਂ ਕਲਿਆਣੀ ਨੂੰ ਜ਼ਮਾਨਤ

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਰਹੱਦੀ ਖੇਤਰਾਂ ’ਚ ਖਨਨ ’ਤੇ ਰੋਕ

ਕਾਮਰੇਡ ਬਾਸੂ ਤੇ ਧਾਵਲੇ ਵੱਲੋਂ ਸੀਪੀਆਈ (ਐਮ) ਦੇ ਮਹੀਨਾਵਾਰ ਮੈਗਜ਼ੀਨ ‘ਲੋਕ ਲਹਿਰ’ ਪੰਜਾਬੀ ਨੂੰ ਵੈਬਸਾਈਟ ਨਾਲ ਜੋੜਨ ਦਾ ਉਦਘਾਟਨ

ਗੋਸਵਾਮੀ ਗਣੇਸ਼ ਦੱਤਾ ਐਸ.ਡੀ ਕਾਲਜ, ਸੈਕਟਰ 32-ਸੀ, ਚੰਡੀਗੜ੍ਹ ਵੱਲੋਂ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਗਿਆ

ਕੇਂਦਰ ਸਰਕਾਰ ਮਹਿੰਗਾਈ ਵਧਾ ਕੇ ਜਨਤਾ ਦਾ ਗੱਲਾ ਘੁਟਣਾ ਬੰਦ ਕਰੇ : ਅਜੇ ਮੰਗੂਪੁਰ

ਚੰਡੀਗੜ੍ਹ ’ਚ ਵੀ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨੇ ਚਲਾਈਆਂ ਜਲ ਤੋਪਾਂ

ਡੱਡੂਮਾਜਰਾ ’ਚ ਗੈਰ-ਅਧਿਕਾਰਤ ਤੇ ਨਾਜਾਇਜ਼ ਕਬਜ਼ਾਧਾਰਕਾਂ ਤੋਂ ਖਾਲੀ ਕਰਵਾਈ ਗਈ ਜ਼ਮੀਨ