ਪੰਜਾਬ

ਪੰਜਾਬ ਪੁਲਿਸ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ, ਡੀਜੀਪੀ ਨੇ ਪੁਲਿਸ ਹੈੱਡਕੁਆਰਟਰ ਵਿਖੇ ‘ਸਾਗਵਾਨ’ ਦਾ ਬੂਟਾ ਲਗਾਇਆ

July 26, 2022 11:59 AM

- ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਸੂਬੇ ਭਰ ’ਚ 31000 ਤੋਂ ਵੱਧ ਬੂਟੇ ਲਗਾਏਗੀ : ਗੌਰਵ ਯਾਦਵ

ਦਸਨਸ
ਚੰਡੀਗੜ੍ਹ/25 ਜੁਲਾਈ : ਵਣ ਮਹੋਤਸਵ 2022 ਦੇ ਜਸ਼ਨਾਂ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੂਬਾ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਸਾਗਵਾਨ (ਟੀਕ) ਦਾ ਬੂਟਾ ਲਗਾਇਆ। ਹੈੱਡਕੁਆਰਟਰ ਵਿਖੇ ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਵਣ ਮਹੋਤਸਵ ਮਨਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਸ਼ੁਰੂ ਕੀਤੀ ਇਸ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਸਾਰੇ ਪੁਲਿਸ ਜ਼ਿਲ੍ਹਿਆਂ/ਯੂਨਿਟਾਂ ਵਿੱਚ ਮੌਲਸਰੀ, ਅਮਲਤਾਸ, ਟੀਕ, ਟਰਮੀਨਲੀਆ ਅਰਜੁਨਾ ਆਦਿ ਸਮੇਤ ਵੱਖ-ਵੱਖ ਕਿਸਮਾਂ ਦੇ ਲਗਭਗ 31000 ਪੌਦੇ ਲਗਾਏ ਜਾਣਗੇ। ਇਹ ਪੌਦੇ ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਹਨ। ਡੀਜੀਪੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਵੱਲੋਂ ਪੌਦੇ ਲਗਾਉਣ ਦੀ ਇਸ ਵਿਆਪਕ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ‘ਰੁੱਖ ਲਗਾਓ, ਪੰਜਾਬ ਨੂੰ ਸਵਰਗ ਬਣਾੳ’ ਦੇ ਨਾਅਰੇ ਤਹਿਤ 31000 ਪੌਦੇ ਲਗਾਏ ਜਾਣਗੇ। ਡੀਜੀਪੀ ਪੰਜਾਬ ਤੋਂ ਬਾਅਦ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਜਿਹਨਾਂ ਵਿੱਚ ਸਸੀ ਪ੍ਰਭਾ, ਐਸਕੇ ਅਸਥਾਨਾ, ਅਰਪਿਤ ਸੁਕਲਾ, ਰਾਮ ਸਿੰਘ, ਐਸਐਸ ਸ੍ਰੀਵਾਸਤਵ, ਨਰੇਸ ਅਰੋੜਾ, ਏਐਸ ਰਾਏ, ਬੀ ਚੰਦਰ ਸੇਖਰ, ਜੀ ਨਾਗੇਸਵਰ ਰਾਓ, ਅਨੀਤਾ ਪੁੰਜ ਅਤੇ ਐਮਐਫ ਫਾਰੂਕੀ ਸ਼ਾਮਲ ਹਨ, ਨੇ ਵੀ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ। ਡੀਜੀਪੀ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਜ਼ਿਲ੍ਹਿਆਂ/ਯੂਨਿਟਾਂ ਵਿੱਚ ਲਗਾਏ ਗਏ ਸਾਰੇ ਰੁੱਖਾਂ ਅਤੇ ਪੌਦਿਆਂ ਦੀ ਸਹੀ ਦੇਖਭਾਲ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਇਸ ਪੌਦੇ ਲਗਾਉਣ ਦੀ ਮੁਹਿੰਮ ਸੁਰੂ ਕਰਨ ਲਈ ਭਲਾਈ ਵਿੰਗ ਦੇ ਏ.ਡੀ.ਜੀ.ਪੀ. ਅਰਪਿਤ ਸੁਕਲਾ ਦੇ ਯਤਨਾਂ ਦੀ ਸਲਾਘਾ ਵੀ ਕੀਤੀ ਜੋ ਕਿ ਹਰੇ-ਭਰੇ ਵਾਤਾਵਰਣ ਲਈ ਬਹੁਤ ਵੱਡਾ ਯੋਗਦਾਨ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ 28 ਪੁਲਿਸ ਜ਼ਿਲ੍ਹਿਆਂ ਦੇ ਸਾਰੇ ਸੀਪੀਜ/ਐਸਐਸਪੀਜ ਤੋਂ ਇਲਾਵਾ ਰੇਲਵੇ, ਕਮਾਂਡੋ ਬਟਾਲੀਅਨ, ਪੀਏਪੀ ਬਟਾਲੀਅਨ, ਆਈਆਰਬੀ ਬਟਾਲੀਅਨ ਅਤੇ ਇੰਟੈਲੀਜੈਂਸ ਵਿੰਗ ਸਮੇਤ ਸਾਰੀਆਂ ਯੂਨਿਟਾਂ ਦੇ ਮੁਖੀਆਂ ਨੇ ਵੀ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਪੌਦੇ ਲਗਾ ਕੇ ਡੀਜੀਪੀ ਨਾਲ ਇਸ ਮੁਹਿੰਮ ਵਿੱਚ ਸਿਰਕਤ ਕੀਤੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੌਮੀ ਲੋਕ ਅਦਾਲਤ ਵਿੱਚ ਸਮਾਜ ਦੇ ਤੀਜੇ ਵਰਗ ਦੇ ਪ੍ਰਤੀਨਿਧ ਨੂੰ ਲੋਕ ਅਦਾਲਤ ਬੈਂਚ ਦਾ ਭਾਗ ਬਣਾਇਆ ਗਿਆ

ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਾਲੰਟੀਅਰਾਂ ਨੇ ਫੌਜ ਦੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਖੰਡ ਮਿਲ ਦੇ ਅੰਦਰ ਅਤੇ ਮਿਲ ਮਾਲਕਾਂ ਦੇ ਘਰ ਅੱਗੇ ਲੱਗਾਇਆ ਜਾਵੇ ਧਰਨਾ : ਸਰਵ ਸ਼ਕਤੀ ਸੈਨਾ

ਰੈਜੀਡੈਂਟਸ ਵੈਲਫੇਅਰ ਐਸੋਸੀਏਸਨ ਸੈਕਟਰ 86 ਵੱਲੋਂ ਮੰਗਾਂ ਨੂੰ ਲੈ ਕੇ ਐਸਡੀਐਮ ਮੋਹਾਲੀ ਨਾਲ ਮੀਟਿੰਗ

ਧੱਫੜੀ ਰੋਗ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ 8 ਗਊਸ਼ਾਲਾਵਾਂ ਨੂੰ ਭੇਜੀ ਮੁਫ਼ਤ ਦਵਾਈ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੇ ਕਾਸਤਕਾਰਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਸਬੰਧੀ ਕੀਤਾ ਜਾਗਰੂਕ

ਐਸਟੀਐਫ਼ ਵੱਲੋਂ 15 ਗਰਾਮ ਹੈਰੋਇਨ, ਪਿਸਤੌਲ ਤੇ ਸੱਤ ਜਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼

ਦਸੂਹਾ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ