ਹਰਿਆਣਾ

ਚੋਣਾਂ ਨੇੜੇ ਆਉਂਦਿਆਂ ਹੀ ਚੌਟਾਲਾ ਪਰਿਵਾਰ ’ਚ ਚੱਲੀਆਂ ਸਿਆਸੀ ਆਤਿਸ਼ਬਾਜ਼ੀਆਂ

July 29, 2022 12:15 PM

- ਦਿਗਵਿਜੈ ਨੇ ਕਿਹਾ, ਚਾਚਾ ਜੀ ਨੂੰ ਹੁਣ ਰਾਤ ਨੂੰ ਸੌਂਦਿਆਂ ਵੀ ਦੁਸ਼ਯੰਤ ਹੀ ਦਿਸਦੈ

ਸੁਰਿੰਦਰ ਪਾਲ ਸਿੰਘ
ਸਿਰਸਾ/28 ਜੁਲਾਈ : ਜਨਨਾਇਕ ਜਨਤਾ ਪਾਰਟੀ ਵੱਲੋਂ ਸਿਰਸਾ ’ਚ ਫਤਿਹਾਬਾਦ ਅਤੇ ਸਿਰਸਾ ਦੇ ਵਰਕਰਾਂ ਦੀ ਮੀਟਿੰਗ ’ਚ 5 ਅਗਸਤ ਨੂੰ ਜੈਪੁਰ ’ਚ ਮਨਾਏ ਜਾਣ ਵਾਲੇ ਇਨਸੋ ਦੇ ਸਥਾਪਨਾ ਦਿਵਸ ’ਤੇ ਵਿਚਾਰ ਚਰਚਾ ਦੌਰਾਨ ਜਨਨਾਇਕ ਜਨਤਾ ਪਾਰਟੀ ਦੇ ਜਨਰਲ ਸੱਕਤਰ ਦਿਗਵਿਜੈ ਚੌਟਾਲਾ ਨੇ ਇੰਡੀਅਨ ਨੈਸ਼ਨਲ ਦੇ ਆਪਣੇ ਸਤਿਕਾਰਯੋਗ ਚਾਚਾ ਅਭੈ ਚੌਟਾਲਾ ਵੱਲ ਸਿਆਸੀ ਆਤਿਸ਼ਬਾਜੀ ਚਲਾਉਂਦਿਆਂ ਕਿਹਾ ਕਿ ਅਭੈ ਚੌਟਾਲਾ ਕੋਲ ਕੋਈ ਤੱਥ ਨਹੀਂ। ਉਹ ਵਾਰ-ਵਾਰ ਇੱਕੋ ਗੱਲ ਕਹਿ ਰਹੇ ਹਨ ਕਿ ਅਸੀਂ ਭ੍ਰਿਸ਼ਟ ਹਾਂ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਾਂਗਾ ਕਿ ਵਿਧਾਨ ਸਭਾ ਦੇ ਕਿੰਨੇ ਸੈਸ਼ਨ ਲੰਘ ਚੁੱਕੇ ਹਨ ਪਰ ਅੱਜ ਤੱਕ ਉਹ ਭ੍ਰਿਸ਼ਟਾਚਾਰ ਦਾ ਕੋਈ ਸਬੂਤ ਨਹੀਂ ਦਿਖਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਾਚਾ ਜੀ ਬੱਚਿਆਂ ਵਾਂਗ ਮਿਸ ਹੋਏ ਫੋਕੇ ਪਟਾਕੇ ਚਲਾਉਣ ਦੇ ਆਦੀ ਹਨ। ਉਨ੍ਹਾਂ ਕਿਹਾ ਕਿ ਚਾਚਾ ਜੀ ਨੂੰ ਹੁਣ ਰਾਤ ਨੂੰ ਸੌਂਦਿਆਂ ਵੀ ਦੁਸ਼ਯੰਤ ਹੀ ਦਿਸਦਾ ਹੈ ਅਤੇ ਦਿਨੇ ਵੀ। ਉਨ੍ਹਾ ਕਿਹਾ ਕਿ ਚਾਚਾ ਜੀ ਨੂੰ ਹੁਣ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਜਜਪਾ ਫੋਬੀਏ ਦਾ ਇਲਾਜ ਲੱਭਿਆ ਜਾ ਸਕੇ। ਧਿਆਨ ਰਹੇ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਸਿੰਘ ਨੇ ਚੌਟਾਲਾ ਨੇ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਦੇ ਪਿਤਾ ‘ਤੇ ਸਿਆਸੀ ਵਿਅੰਗ ਕੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਭਰਾ ਅਜੈ ਚੌਟਾਲਾ ਨੇ ਚੌਧਰੀ ਓਮ ਪ੍ਰਕਾਸ ਚੌਟਾਲਾ ਦੀ ਪਿੱਠ ‘ਚ ਛੁਰਾ ਮਾਰਿਆ ਹੈ। ਇਸ ਕਰਕੇ ਹੁਣ ਜੇਜੇਪੀ ਹੁਣ ਬੁਰੀ ਤਰਾਂ ਖਿੱਲਰ ਜਾਵੇਗੀ ਅਤੇ ਇਕ ਦਿਨ ਅਜਿਹਾ ਆਵੇਗਾ ਕਿ ਦੁਸ਼ਯੰਤ ਵੀ ਆਪਣੇ ਪਿਤਾ ਨੂੰ ਛੱਡਕੇ ਵੱਖ ਹੋ ਜਾਵੇਗਾ। ਹੁਣ ਦੇਖਣਾ ਬਣਦਾ ਹੈ ਕਿ ਚੋਟਾਲਾ ਪਰਿਵਾਰ ਦੀਆਂ ਇਨ੍ਹਾਂ ਸਿਆਸੀ ਆਤਿਸ਼ਬਾਜੀਆਂ ਵਿਚੋ ਆਉਣ ਵਾਲੀਆਂ ਚੋਣਾ ਦੌਰਾਨ ਕਿਹੜੀ ਆਤਿਸ਼ਬਾਜ਼ੀ ਉਚੀ ਚੜ੍ਹਦੀ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦਾ ਉਦਘਾਟਨ

ਲੋਕਾਂ ਨੂੰ ਮੁੰਡੇ ਵੰਡਦੀਆਂ ਦੋ ਮਹਿਲਾਵਾਂ ਸਿਰਸਾ ਪੁਲਿਸ ਵੱਲੋਂ ਕਾਬੂ

ਮੋਰਨੀ ’ਚ 10 ਰੋਜ਼ਾ ਰੋਜ਼ਗਾਰ ਕੈਂਪ ਲੱਗੇਗਾ

ਵਾਤਾਵਰਣ ਜਾਗਰੂਕਤਾ ਨਾਲ ਬਦਲੇਗੀ ਪਿੰਡਾਂ ਦੀ ਨੁਹਾਰ : ਡਾ. ਸਿੰਕਦਰ

ਮਾਰਕੰਡਾ ਨਦੀ ’ਚ ਆਇਆ 15 ਹਜ਼ਾਰ ਕਿਊਸਿਕ ਪਾਣੀ, ਫਸਲਾਂ ਡੁੱਬੀਆਂ

ਖਾਟੂ ਸ਼ਾਮ ਲਈ ਜਲਦੀ ਪੰਚਕੂਲਾ ਤੋਂ ਵੀ ਸ਼ੁਰੂ ਕੀਤੀ ਜਾਵੇਗੀ ਬੱਸ ਸਰਵਿਸ : ਮੂਲਚੰਦ ਸ਼ਰਮਾ

ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਜਾਂਚ ਬਾਅਦ ਨਤੀਜਾ ਸੋਧ ਦੇ ਨਵੇਂ ਪ੍ਰਮਾਣ ਪੱਤਰ ਬੋਰਡ ਤੋਂ ਦਸਤੀ ਲੈ ਸਕਦੇ ਹਨ ਵਿਦਿਆਰਥੀ

ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਪੰਚਕੂਲਾ ਡਿੱਪੂ ਦੇ ਮੈਨੇਜਰ ਨੂੰ ਮੰਗ ਪੱਤਰ ਸੌਂਪਿਆ

ਸਰਕਾਰੀ ਪ੍ਰਾਇਮਰੀ ਸਕੂਲ ਕੇਵਲ ਵਿਖੇ ਹੋਈ ਹਰ ਘਰ ਤਿਰੰਗਾ ਪ੍ਰੋਗਰਾਮ ਦੀ ਰਿਹਰਸਲ

ਸਿਰਸਾ ’ਚ ਕਾਂਗਰਸੀ ਆਗੂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਗਰਜੇ