ਪੰਜਾਬ

ਦੇਸ਼ ਭਗਤ ਰੇਡੀਓ ਨੇ ਮਰਹੂਮ ਗਾਇਕ ਮੁਹੰਮਦ ਰਫੀ ਨੂੰ ਦਿੱਤੀ ਸ਼ਰਧਾਂਜਲੀ

August 04, 2022 04:37 PM

ਸ੍ਰੀ ਫ਼ਤਹਿਗੜ੍ਹ ਸਾਹਿਬ/ 4 ਅਗਸਤ (ਰਵਿੰਦਰ ਸਿੰਘ ਢੀਂਡਸਾ) : ਦੇਸ਼ ਭਗਤ ਰੇਡੀਓ 107.8 ਐਫਐਮ (ਆਪਕੀ ਆਵਾਜ਼) ਨੇ ਪ੍ਰਸਿੱਧ ਬਾਲੀਵੁੱਡ ਪਲੇਬੈਕ ਗਾਇਕ ਅਤੇ ਸੰਗੀਤਕਾਰ ਮੁਹੰਮਦ ਰਫੀ ਨੂੰ ਉਨ੍ਹਾਂ ਦੀ 42ਵੀਂ ਬਰਸੀ 'ਤੇ ਸਟੂਡੀਓ ਵਿਖੇ ਸ਼ਰਧਾਂਜਲੀ ਦਿੱਤੀ । ਇਸ ਮੌਕੇ 'ਤੇ ਬਾਲੀਵੁੱਡ ਫੈਲੀਸੀਟੇਸ਼ਨ ਸੈੱਲ ਚੰਡੀਗੜ੍ਹ ਦੇ ਸੰਸਥਾਪਕ ਮੈਂਬਰ ਵਿਮਲ ਤ੍ਰਿਖਾ ਅਤੇ ਮਸ਼ਹੂਰ ਸੰਗੀਤਕਾਰ ਅਤੇ ਅਦਾਕਾਰ ਬ੍ਰਿਜੇਸ਼ ਆਹੂਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਨੇ ਮੁਹੰਮਦ ਰਫੀ ਬਾਰੇ ਵਡਮੁੱਲੀ ਅਤੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁਹੰਮਦ ਰਫੀ ਇੱਕ ਬਹੁਮੁਖੀ ਗਾਇਕ ਸੀ ਤੇ ਰਫੀ ਨੇ ਆਪਣੇ 40 ਸਾਲਾਂ ਦੇ ਕਰੀਅਰ ਦੌਰਾਨ, ਉਨ੍ਹਾਂ ਨੇ ਹਿੰਦੀ ਅਤੇ ਕਈ ਹੋਰ ਭਾਸ਼ਾਵਾਂ ਵਿੱਚ 26,000 ਤੋਂ ਵੱਧ ਗੀਤ ਗਾਏ ਤੇ ਉਨ੍ਹਾਂ ਨੇ ਨੌਸ਼ਾਦ ਵਰਗੇ ਕਈ ਸਮਕਾਲੀ ਸੰਗੀਤਕਾਰਾਂ ਅਤੇ ਐਸ ਡੀ ਬਰਮਨ, ਓ ਪੀ ਨਈਅਰ, ਸ਼ੰਕਰ-ਜੈਕਿਸ਼ਨ ਅਤੇ ਰੋਸ਼ਨ ਵਰਗੇ ਹੋਰ ਸੰਗੀਤਕਾਰਾਂ ਲਈ ਗੀਤ ਗਾਏ। ਉਨ੍ਹਾਂ ਕਿਹਾ ਕਿ ਰਫੀ ਇੱਕ ਅਜਿਹੀ ਅਵਾਜ਼ ਦੇ ਮਾਲਕ ਸਨ ਜਿਨ੍ਹਾਂ ਨੇ ਕਲਾਸੀਕਲ ਗੀਤਾਂ ਤੋਂ ਲੈ ਕੇ ਗ਼ਜ਼ਲਾਂ, ਹਲਕੇ ਰੋਮਾਂਟਿਕ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤਾਂ ਤੱਕ ਸਭ ਕੁਝ ਗਾਇਆ ਤੇ ਰਫੀ ਨੂੰ 1965 ਵਿੱਚ ਭਾਰਤ ਸਰਕਾਰ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਦੇਸ਼ ਭਗਤ ਰੇਡੀਓ 107.8 ਐਫਐਮ ਦੀ ਸਿਰਜਣਾਤਮਕ ਮੁਖੀ, ਆਰਜੇ ਸੰਗਮਿਤਰਾ ਨੇ ਵੀ ਸੰਗੀਤ ਦੇ ਉਸਤਾਦ ਨੂੰ ਸ਼ਰਧਾਂਜਲੀ ਦਿੱਤੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੌਮੀ ਲੋਕ ਅਦਾਲਤ ਵਿੱਚ ਸਮਾਜ ਦੇ ਤੀਜੇ ਵਰਗ ਦੇ ਪ੍ਰਤੀਨਿਧ ਨੂੰ ਲੋਕ ਅਦਾਲਤ ਬੈਂਚ ਦਾ ਭਾਗ ਬਣਾਇਆ ਗਿਆ

ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਾਲੰਟੀਅਰਾਂ ਨੇ ਫੌਜ ਦੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਖੰਡ ਮਿਲ ਦੇ ਅੰਦਰ ਅਤੇ ਮਿਲ ਮਾਲਕਾਂ ਦੇ ਘਰ ਅੱਗੇ ਲੱਗਾਇਆ ਜਾਵੇ ਧਰਨਾ : ਸਰਵ ਸ਼ਕਤੀ ਸੈਨਾ

ਰੈਜੀਡੈਂਟਸ ਵੈਲਫੇਅਰ ਐਸੋਸੀਏਸਨ ਸੈਕਟਰ 86 ਵੱਲੋਂ ਮੰਗਾਂ ਨੂੰ ਲੈ ਕੇ ਐਸਡੀਐਮ ਮੋਹਾਲੀ ਨਾਲ ਮੀਟਿੰਗ

ਧੱਫੜੀ ਰੋਗ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ 8 ਗਊਸ਼ਾਲਾਵਾਂ ਨੂੰ ਭੇਜੀ ਮੁਫ਼ਤ ਦਵਾਈ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੇ ਕਾਸਤਕਾਰਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਸਬੰਧੀ ਕੀਤਾ ਜਾਗਰੂਕ

ਐਸਟੀਐਫ਼ ਵੱਲੋਂ 15 ਗਰਾਮ ਹੈਰੋਇਨ, ਪਿਸਤੌਲ ਤੇ ਸੱਤ ਜਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼

ਦਸੂਹਾ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ