ਸ੍ਰੀ ਫ਼ਤਹਿਗੜ੍ਹ ਸਾਹਿਬ/ 4 ਅਗਸਤ (ਰਵਿੰਦਰ ਸਿੰਘ ਢੀਂਡਸਾ) : ਪੰਜਾਬੀ ਫਿਲਮ, ਸ਼ੱਕਰ ਪਾਰੇ, 5 ਅਗਸਤ, 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੇ ਮੁੱਖ ਕਲਾਕਾਰ ਲਵ ਗਿੱਲ ਅਤੇ ਏਕਲਵਿਆ ਪਦਮ, ਸਰਦਾਰ ਸੋਹੀ ਅਤੇ ਅਰਸ਼ ਹੁੰਦਲ ਦੇ ਨਾਲ, "ਸ਼ੱਕਰ ਪਾਰੇ" ਫਿਲਮ ਦੀ ਅਤੇ ਸਾਰੀ ਕਾਸਟ 4 ਅਗਸਤ, 2022 ਨੂੰ ਆਪਣੇ ਆਉਣ ਵਾਲੇ ਪਰਿਵਾਰਕ ਫਿਲਮ ਦੇ ਪ੍ਰਚਾਰ ਲਈ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚੀ। ਫਿਲਮ ਗੋਲਡਨ ਕੀ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਫਿਲਮ ਨੂੰ ਵਰੁਣ ਐਸ. ਖੰਨਾ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਵਿਸ਼ਨੂੰ ਕੇ.ਕਪੂਰ ਅਤੇ ਪੁਨੀਤ ਚਾਵਲਾ ਫਿਲਮ ਦੇ ਨਿਰਮਾਤਾ ਹਨ। ਯੂਨੀਵਰਸਿਟੀ ਵਿਖੇ ਪਹੁੰਚਣ 'ਤੇ ਸਾਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੀਨੀਅਰ ਅਦਾਕਾਰ ਸਰਦਾਰ ਸੋਹੀ ਨੇ ਵਿਦਿਆਰਥੀਆਂ ਦੀ ਬੇਨਤੀ 'ਤੇ ਆਪਣੇ ਕਈ ਪਸੰਦੀਦਾ ਡਾਇਲਾਗ ਸੁਣਾਏ ਅਤੇ ਪੂਰੀ ਟੀਮ ਨੇ ਸਟੇਜ 'ਤੇ ਡਾਂਸ ਕੀਤਾ।ਸ਼ੱਕਰ ਪਾਰੇ ਦੀ ਸਮੁੱਚੀ ਟੀਮ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਮਾਣਿਆ ਅਤੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਉਤਸ਼ਾਹ ਨਾਲ ਗੱਲਬਾਤ ਕੀਤੀ। ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰਧਾਨ ਡਾ. ਸੰਦੀਪ ਸਿੰਘ ਨੇ ਸ਼ੱਕਰ ਪਾਰੇ ਦੀ ਸਮੁੱਚੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ।