ਦੇਸ਼

ਸਾਨੂੰ ਡਰਾਇਆ ਨਹੀਂ ਜਾ ਸਕਦਾ : ਰਾਹੁਲ ਗਾਂਧੀ

August 05, 2022 10:45 AM

ਏਜੰਸੀਆਂ
ਨਵੀਂ ਦਿੱਲੀ/4 ਅਗਸਤ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਰਾਹੁਲ ਨੇ ਸਖ਼ਤ ਲਹਿਜੇ ’ਚ ਕਿਹਾ ਕਿ ਸਰਕਾਰ ਨੂੰ ਜੋ ਕਰਨਾ ਹੈ ਕਰੇ, ਅਸੀਂ ਡਰਨ ਵਾਲੇ ਨਹੀਂ ਹਾਂ। ਅਸੀਂ ਹਮੇਸ਼ਾ ਦੇਸ਼ ਹਿੱਤ ’ਚ ਕੰਮ ਕਰਦੇ ਰਹਾਂਗੇ। ਦੱਸਣਾ ਬਣਦਾ ਹੈ ਕਿ ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਕੇਸ ’ਚ ਈਡੀ ਦੀ ਛਾਪੇਮਾਰੀ ਅਤੇ ਬੀਤੇ ਦਿਨ ਨੈਸ਼ਨਲ ਹੇਰਾਲਡ ਦੇ ਯੰਗ ਇੰਡੀਅਨ ਲਿਮਟਿਡ ਦਫਤਰ ਸੀਲ ਕੀਤੇ ਜਾਣ ਮਗਰੋਂ ਰਾਹੁਲ ਗਾਂਧੀ ਦਾ ਪਾਰਾ ਸੱਤਵੇਂ ਆਸਮਾਨ ’ਤੇ ਹੈ। ਈਡੀ ਵੱਲੋਂ ਦਫ਼ਤਰ ਸੀਲ ਕੀਤੇ ਜਾਣ ਦੀ ਕਾਰਵਾਈ ਦੇ ਚੱਲਦੇ ਰਾਹੁਲ ਆਪਣਾ ਕਰਨਾਟਕ ਦਾ ਦੋ ਦਿਨ ਦੌਰਾ ਛੱਡ ਕੇ ਦੇਰ ਰਾਤ ਦਿੱਲੀ ਪਰਤ ਆਏ। ਉਨ੍ਹਾਂ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਤਲਖ ਤੇਵਰ ’ਚ ਪ੍ਰਤੀਕਿਰਿਆ ਦਿੱਤੀ।
ਰਾਹੁਲ ਨੇ ਵੀਰਵਾਰ ਨੂੰ ਆਪਣੇ ਘਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਰਾਹੁਲ ਨੇ ਟਵੀਟ ਕੀਤਾ, ‘‘ਸੱਚਾਈ ਨੂੰ ਬੈਰੀਕੇਡ ਨਹੀਂ ਕੀਤਾ ਜਾ ਸਕਦਾ। ਕਰ ਲਓ ਜੋ ਕਰਨਾ ਹੈ, ਮੈਂ ਪ੍ਰਧਾਨ ਮੰਤਰੀ ਤੋਂ ਨਹੀਂ ਡਰਦਾ। ਮੈਂ ਹਮੇਸ਼ਾ ਦੇਸ਼ ਹਿੱਤ ’ਚ ਕੰਮ ਕਰਦਾ ਰਹਾਂਗਾ। ਸੁਣ ਲਓ ਅਤੇ ਸਮਝ ਲਓ।’’ ਉੱਥੇ ਹੀ ਵੀਡੀਓ ’ਚ ਰਾਹੁਲ ਗਾਂਧੀ ਮੀਡੀਆ ਨੂੰ ਕਹਿੰਦੇ ਹਨ, ‘‘ਅਸੀਂ ਇੰਟੀਮੀਟੇਡ ਨਹੀਂ ਹੋਵਾਂਗੇ। ਅਸੀਂ ਨਰਿੰਦਰ ਮੋਦੀ ਤੋਂ ਨਹੀਂ ਡਰਦੇ, ਸਮਝ ਗਏ ਗੱਲ... ਕਰ ਲਓ ਜੋ ਕਰਨਾ ਹੈ। ਜੋ ਮੇਰਾ ਕੰਮ ਹੈ, ਦੇਸ਼ ਦੀ ਰੱਖਿਆ ਕਰਨਾ, ਲੋਕਤੰਤਰ ਦੀ ਰੱਖਿਆ ਕਰਨਾ ਉਹ ਮੈਂ ਕਰਦਾ ਰਹਾਂਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ